ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਪਿੰਡ ਸਠਿਆਲਾ ਵਿਖੇ ਹੋਏ ਜਰਨੈਲ ਸਿੰਘ ਦੇ ਕਤਲ ’ਚ ਸ਼ਾਮਲ ਮੁਲਜ਼ਮ ਗੁਰਵੀਰ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਪੁਲਸ ਟੀਮਾਂ ਵੱਲੋਂ ਉਸ ਕੋਲੋਂ 7 ਜ਼ਿੰਦਾ ਕਾਰਤੂਸਾਂ ਸਮੇਤ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਨਗਰ ਨਿਗਮ ਮੋਗਾ ਦੀ ਮੇਅਰ ਤਲਬ, ਜਾਣੋ ਪੂਰਾ ਮਾਮਲਾ
ਪੰਜਾਬ ਪੁਲਸ ਨੂੰ ਇਹ ਸਫ਼ਲਤਾ ਜਰਨੈਲ ਸਿੰਘ ਦੇ ਕਤਲ ਪਿੱਛੇ ਬੰਬੀਹਾ ਗੈਂਗ ਦੀ ਭੂਮਿਕਾ ਦਾ ਪਤਾ ਲਗਾਉਣ ਅਤੇ ਕਤਲ 'ਚ ਸ਼ਾਮਲ ਬੰਬੀਹਾ ਗੈਂਗ ਦੇ 10 ਮੈਂਬਰਾਂ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਇਕ ਦਿਨ ਬਾਅਦ ਪ੍ਰਾਪਤ ਹੋਈ। ਦੱਸਣਯੋਗ ਹੈ ਕਿ ਜਰਨੈਲ ਸਿੰਘ ਨੂੰ 24 ਮਈ ਨੂੰ 4 ਹਥਿਆਰਬੰਦ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਆਈਜੀ ਏਜੀਟੀਐੱਫ ਸੰਦੀਪ ਗੋਇਲ ਦੀ ਅਗਵਾਈ 'ਚ ਏਜੀਟੀਐੱਫ ਦੀ ਟੀਮ ਵੱਲੋਂ ਗੁਰਵੀਰ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਬੰਬੀਹਾ ਗੈਂਗ ਦਾ ਇਕ ਸ਼ੂਟਰ ਹੈ ਅਤੇ ਅਪਰਾਧਿਕ ਪਿਛੋਕੜ ਵਾਲਾ ਹੈ, ਜਿਸ ਵਿਰੁੱਧ ਕਤਲ, ਇਰਾਦਾ ਕਤਲ, ਲੁੱਟ-ਖੋਹ, ਐੱਨਡੀਪੀਐੱਸ ਐਕਟ ਤੇ ਅਸਲਾ ਐਕਟ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਭਗੌੜਾ ਵੀ ਐਲਾਨਿਆ ਗਿਆ ਸੀ।
ਇਹ ਵੀ ਪੜ੍ਹੋ : ਕਤਲ ਦਾ ਮਾਮਲਾ ਸੁਲਝਾਉਣ ਲਈ 'CBI ਅਧਿਕਾਰੀਆਂ' ਨੇ ਮੰਗੇ ਲੱਖਾਂ ਰੁਪਏ, ਜਦੋਂ ਅਸਲੀਅਤ ਪਤਾ ਲੱਗੀ ਤਾਂ...
ਇਹ ਆਪ੍ਰੇਸ਼ਨ ਡੀਐੱਸਪੀ ਰਾਜਨ ਪਰਮਿੰਦਰ ਅਤੇ ਡੀਐੱਸਪੀ ਬਿਕਰਮ ਬਰਾੜ ਦੀ ਨਿਗਰਾਨੀ ਹੇਠ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਗੁਰਵੀਰ ਨੇ ਮਨਪ੍ਰੀਤ ਸਿੰਘ ਉਰਫ ਮੁੰਨ ਜੋ ਮੌਜੂਦਾ ਸਮੇਂ ਪੁਰਤਗਾਲ 'ਚ ਰਹਿ ਰਿਹਾ ਹੈ ਅਤੇ ਬਲਵਿੰਦਰ ਸਿੰਘ ਉਰਫ਼ ਡੋਨੀ ਨਾਲ ਮਿਲ ਕੇ ਜਰਨੈਲ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਗੁਰੀ ਨੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਲਈ ਹਥਿਆਰ ਮੁਹੱਈਆ ਕਰਵਾਏ। ਮਨਪ੍ਰੀਤ ਮੁੰਨ ਫਰਾਰ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਣਸ਼ਾਮਪੁਰੀਆ ਦਾ ਭਰਾ ਹੈ।
ਇਹ ਵੀ ਪੜ੍ਹੋ : ਸਿਕਲੀਗਰ ਸਿੱਖਾਂ ਦੀ ਕੁੱਟਮਾਰ ਤੇ ਕਤਲ ਦਾ ਮਾਮਲਾ: ਅਕਾਲੀ ਦਲ ਨੇ ਪੀੜਤ ਪਰਿਵਾਰ ਦੀ ਕੀਤੀ ਵਿੱਤੀ ਮਦਦ
ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਗੁਰਵੀਰ ਗੁਰੀ ਨੇ ਜਰਨੈਲ ਸਿੰਘ ਦੇ ਕਤਲ 'ਚ ਗਗਨਦੀਪ ਸਿੰਘ ਉਰਫ਼ ਦੱਦੀ, ਜੋਬਨਜੀਤ ਸਿੰਘ ਉਰਫ਼ ਬਿੱਲਾ, ਜੋਬਨ, ਗੁਰਮੇਜ ਸਿੰਘ, ਮਨਜੀਤ ਮਾਹਲ ਅਤੇ 2 ਹੋਰ ਅਣਪਛਾਤੇ ਅਪਰਾਧੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਹੋਰ ਜਾਣਕਾਰੀ ਦਿੰਦਿਆਂ ਏਆਈਜੀ ਏਜੀਟੀਐੱਫ ਸੰਦੀਪ ਗੋਇਲ ਨੇ ਦੱਸਿਆ ਕਿ ਗੁਰਵੀਰ ਗੁਰੀ ਐੱਸਏਐੱਸ ਨਗਰ ਦੇ ਥਾਣਾ ਸੋਹਾਣਾ ਖੇਤਰ ਵਿੱਚ ਚੈਕਿੰਗ ਨਾਕੇ ’ਤੇ ਤਾਇਨਾਤ ਪੁਲਸ ਪਾਰਟੀ ’ਤੇ ਗੋਲ਼ੀ ਚਲਾਉਣ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਕ ਹੋਰ ਸਨਸਨੀਖੇਜ਼ ਅਪਰਾਧ ਵਿੱਚ ਮੁਲਜ਼ਮ ਗੁਰੀ ਨੇ ਐੱਸਬੀਐੱਸ ਨਗਰ ਵਿੱਚ ਇਕ ਡਾਕਟਰ ’ਤੇ ਗੋਲ਼ੀਆਂ ਚਲਾਈਆਂ ਸਨ।
ਇਹ ਵੀ ਪੜ੍ਹੋ : ਇਕ ਦਹਾਕੇ ਤੋਂ ਵੀ ਘੱਟ ਸਮੇਂ 'ਚ ਬਦਲ ਗਿਆ ਹੈ ਭਾਰਤ, ਹਾਲਾਤ 2013 ਵਰਗੇ ਨਹੀਂ : ਮੋਰਗਨ ਸਟੈਨਲੀ
ਜ਼ਿਕਰਯੋਗ ਹੈ ਕਿ ਇਸ ਸਬੰਧੀ ਐੱਫਆਈਆਰ ਨੰਬਰ 6 ਮਿਤੀ 30-05-2023 ਤਹਿਤ ਪੁਲਸ ਸਟੇਸ਼ਨ ਪੰਜਾਬ ਸਟੇਟ ਕਰਾਈਮ, ਐੱਸਏਐੱਸ ਨਗਰ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 473 ਅਤੇ 34 ਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਿਕਲੀਗਰ ਸਿੱਖਾਂ ਦੀ ਕੁੱਟਮਾਰ ਤੇ ਕਤਲ ਦਾ ਮਾਮਲਾ: ਅਕਾਲੀ ਦਲ ਨੇ ਪੀੜਤ ਪਰਿਵਾਰ ਦੀ ਕੀਤੀ ਵਿੱਤੀ ਮਦਦ
NEXT STORY