ਲੁਧਿਆਣਾ (ਜ. ਬ.) : ਮੋਹਾਲੀ ਤੋਂ ਬਾਅਦ ਹੁਣ ਇੰਸਟਾਗ੍ਰਾਮ ਯੂਜ਼ਰ ਜਸਨੀਤ ਕੌਰ ’ਤੇ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਵੀ ਬਲੈਕਮੇਲਿੰਗ ਦੇ ਦੋਸ਼ ’ਚ ਧਾਰਾ 384 ਤਹਿਤ ਮਾਮਲਾ ਦਰਜ ਕੀਤਾ ਹੈ, ਉੱਥੇ ਉਸ ਦੇ 2 ਅਣਪਛਾਤੇ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਲੋਂ ਕਾਰੋਬਾਰੀ ਨੂੰ ਬਲੈਕਮੇਲ ਕਰ ਕੇ 2 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਫ਼ਿਲਹਾਲ ਸਾਰੇ ਮੁਲਜ਼ਮ ਫ਼ਰਾਰ ਹਨ।
ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ
ਪੁਲਸ ਨੂੰ 19 ਜਨਵਰੀ 2023 ਨੂੰ ਦਿੱਤੀ ਸ਼ਿਕਾਇਤ ’ਚ ਗੁਰਬੀਰ ਸਿੰਘ ਨੇ ਦੱਸਿਆ ਕਿ ਬੀਤੀ 16 ਨਵੰਬਰ 2022 ਨੂੰ ਉਸ ਦੇ ਮੋਬਾਇਲ ਫੋਨ ’ਤੇ ਇਕ ਅਣਪਛਾਤੇ ਨੰਬਰ ਤੋਂ ਵ੍ਹਟਸਐਪ ’ਤੇ ਕਾਲ ਆਈ। ਫੋਨ ਕਰਨ ਵਾਲੇ ਜਸਨੀਤ ਦੇ ਨਾਲ ਹੋਈ ਚੈਟ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਲੱਗ ਪਏ ਅਤੇ ਇਸ ਤਰ੍ਹਾਂ ਕਰਨ ਤੋਂ ਰੋਕਣ ਲਈ 2 ਕਰੋੜ ਰੁਪਏ ਦੀ ਮੰਗ ਕੀਤੀ। ਬਲੈਕਮੇਲਿੰਗ ਤੋਂ ਤੰਗ ਆ ਕੇ ਇਨਸਾਫ਼ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਫੋਨ ਕਰਨ ਵਾਲੇ ਜਸਨੀਤ ਕੌਰ ਦੇ ਸਾਥੀ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਹੋ ਸਕਦੀ ਹੈ ਸੀ. ਬੀ. ਆਈ. ਜਾਂਚ
ਐੱਸ.ਐੱਚ. ਓ. ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਕਾਰੋਬਾਰੀ ਨੂੰ ਬਲੈਕਮੇਲ ਕਰ ਕੇ 2 ਕਰੋੜ ਰੁਪਏ ਮੰਗਣ ਦੇ ਦੋਸ਼ ’ਚ ਕੇਸ ਦਰਜ ਕਰ ਕੇ ਤਲਾਸ਼ ਕੀਤੀ ਜਾ ਰਹੀ ਹੈ। ਫੜੇ ਜਾਣ ਤੋਂ ਬਾਅਦ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਸ ਗੈਂਗ ਵਲੋਂ ਕਈ ਨੌਜਵਾਨਾਂ ਨੂੰ ਬਲੈਕਮੇਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਵੀਆਂ ਬਿਜਲੀ ਦਰਾਂ ਨੂੰ ਲੈ ਕੇ ਰੈਗੂਲੇਟਰੀ ਕਮਿਸ਼ਨ ਦਾ ਵੱਡਾ ਫ਼ੈਸਲਾ
22 ਸਾਲ ਦੀ ਕੁੜੀ ਨੇ ਰੱਖੀ ਬੀ. ਐੱਮ. ਡਬਲਯੂ.
ਪੁਲਸ ਅਨੁਸਾਰ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਜਸਨੀਤ ਦੀ ਉਮਰ 22 ਸਾਲ ਹੈ ਅਤੇ ਉਸ ਨੇ ਖ਼ੁਦ ਕੋਲ ਬੀ. ਐੱਮ. ਡਬਲਯੂ. ਕਾਰ ਰੱਖੀ ਹੋਈ ਹੈ। ਉਸ ਵਲੋਂ ਇੰਸਟਾਗ੍ਰਾਮ ’ਤੇ ਅਸ਼ਲੀਲ ਫੋਟੋਆਂ ਅਤੇ ਵੀਡੀਓ ਪਾ ਕੇ ਨੌਜਵਾਨਾਂ ਨੂੰ ਪਹਿਲਾਂ ਆਕਰਸ਼ਿਤ ਕੀਤਾ ਜਾਂਦਾ ਹੈ, ਫਿਰ ਆਪਣੇ ਜਾਲ ’ਚ ਫਸਾ ਕੇ ਬਲੈਕਮੇਲ ਦੀ ਖੇਡ ਸ਼ੁਰੂ ਕਰ ਕੇ ਮੋਟੇ ਪੈਸੇ ਠੱਗਦੀ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਇਸ ਮਾਮਲੇ 'ਚ ਤੋੜਿਆ ਸਾਬਕਾ ਮੁੱਖ ਮੰਤਰੀਆਂ ਦਾ ਰਿਕਾਰਡ
ਨੋਟ - ਬਲਬੀਰ ਰਾਜੇਵਾਲ ਦੇ ਬਿਆਨ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਹੁਲ ਗਾਂਧੀ ਵਲੋਂ ਪਾਰਟੀ ਆਗੂਆਂ ਨੂੰ ਸੂਰਤ ਬੁਲਾਉਣ ਦੀ ਵਜ੍ਹਾ ਨਾਲ ਪੈਂਡਿੰਗ ਹੋਇਆ ਕਾਂਗਰਸ ਦਾ ਰੋਸ ਮਾਰਚ
NEXT STORY