ਟੋਰਾਂਟੋ,(ਬਿਊਰੋ)— ਕੈਨੇਡਾ ਦੀ ਜੰਮਪਲ ਅਤੇ ਪੰਜਾਬ 'ਚ ਮਰਜ਼ੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਕਤਲ ਕੀਤੀ ਗਈ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦੇ ਮਾਮਲੇ 'ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜੱਸੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਉਸ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਅਤੇ ਮਾਂ ਮਲਕੀਤ ਕੌਰ ਸਿੱਧੂ ਨੇ ਕੈਨੇਡੀਅਨ ਅਦਾਲਤ 'ਚ ਰਹਿਮ ਦੀ ਅਰਜੀ ਪਾਈ ਹੈ। ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ 'ਤੇ ਸੁਣਵਾਈ ਕਦੋਂ ਹੋਵੇਗੀ।

ਤੁਹਾਨੂੰ ਦੱਸ ਦਈਏ ਕਿ 8 ਸਤੰਬਰ ਨੂੰ ਪੰਜਾਬ ਪੁਲਸ ਦੇ 3 ਅਧਿਕਾਰੀ ਜੱਸੀ ਦੇ ਮਾਮੇ ਅਤੇ ਉਸ ਦੀ ਮਾਂ ਨੂੰ ਹਵਾਲਗੀ ਲਈ ਲੈਣ ਗਏ ਸਨ ਪਰ ਕੈਨੇਡੀਅਨ ਅਦਾਲਤ ਨੇ ਜਾਂਚ ਲਈ ਉਨ੍ਹਾਂ ਨੂੰ ਅਜੇ ਕੈਨੇਡਾ ਰਹਿਣ ਦਾ ਹੀ ਹੁਕਮ ਦਿੱਤਾ ਸੀ। ਇਸ ਲਈ ਪੰਜਾਬ ਪੁਲਸ ਨੂੰ ਖਾਲੀ ਹੱਥੀਂ ਮੁੜਨਾ ਪਿਆ ਸੀ।
ਕੀ ਸੀ ਮਾਮਲਾ—
ਕੈਨੇਡਾ ਦੀ 25 ਸਾਲਾ ਪੰਜਾਬਣ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਦੀ 8 ਜੂਨ, 2000 'ਚ ਪੰਜਾਬ 'ਚ ਸੁਪਾਰੀ ਦੇ ਕੇ ਹੱਤਿਆ ਕਰਵਾ ਦਿੱਤੀ ਗਈ ਸੀ। ਮ੍ਰਿਤਕਾ ਜੱਸੀ ਦੀ ਮਾਂ 64 ਸਾਲਾ ਮਲਕੀਤ ਕੌਰ ਸਿੱਧੂ ਅਤੇ 68 ਸਾਲਾ ਮਾਮੇ ਸੁਰਜੀਤ ਸਿੰਘ ਬਦੇਸ਼ਾ ਦੀ 6 ਜਨਵਰੀ 2012 ਨੂੰ ਜੱਸੀ ਕਤਲ ਕੇਸ 'ਚ ਹੋਈ ਗ੍ਰਿਫਤਾਰੀ ਮਗਰੋਂ ਅਦਾਲਤ 'ਚ ਵੱਖ-ਵੱਖ ਗਵਾਹਾਂ ਵੱਲੋਂ ਬਿਆਨ ਦਰਜ ਕਰਵਾਏ ਗਏ। ਪੰਜਾਬ ਦੇ ਜ਼ਿਲਾ ਲੁਧਿਆਣਾ 'ਚ ਜਗਰਾਉਂ ਨੇੜਲੇ ਕਾਉਂਕੇ ਕਲਾਂ ਨਾਲ ਸੰਬੰਧਤ ਜਸਵਿੰਦਰ ਜੱਸੀ ਨੇ ਆਪਣੇ ਮਾਪਿਆਂ ਦੀ ਮਰਜ਼ੀ ਖਿਲਾਫ ਰਿਕਸ਼ਾ ਚਾਲਕ ਗਰੀਬ ਲੜਕੇ ਸੁਖਵਿੰਦਰ ਉਰਫ ਮਿੱਠੂ ਨਾਲ ਚੋਰੀ ਛੁਪੇ ਵਿਆਹ ਕਰਵਾਇਆ ਸੀ। ਉਸ ਦੀ ਕੈਨੇਡਾ ਵਾਪਸੀ 'ਤੇ ਵਿਆਹ ਦੇ ਸਰਟੀਫਿਕੇਟ ਉਸ ਦੇ ਮਾਪਿਆਂ ਦੇ ਹੱਥ ਲੱਗਣ ਮਗਰੋਂ ਉਸ ਦੇ ਘਰ 'ਚ ਤਣਾਅ ਪੈਦਾ ਹੋ ਗਿਆ। ਇਸ ਤਣਾਅਪੂਰਨ ਸਥਿਤੀ ਨੂੰ ਵੇਖਦਿਆਂ ਸੰਨ 2000 ਵਿਚ ਜੱਸੀ ਕੈਨੇਡਾ ਤੋਂ ਘਰਦਿਆਂ ਤੋਂ ਚੋਰੀ ਪੰਜਾਬ ਚਲੀ ਗਈ, ਜਿੱਥੇ ਭਾੜੇ ਦੇ ਕਾਤਲਾਂ ਰਾਹੀਂ ਮਿੱਠੂ 'ਤੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕੀਤਾ ਗਿਆ ਅਤੇ ਜੱਸੀ ਨੂੰ ਅਗਵਾ ਕਰਕੇ ਲੁਧਿਆਣੇ 'ਚ ਉਸ ਦਾ ਕਤਲ ਕਰ ਦਿੱਤਾ ਗਿਆ।
ਝੋਨੇ ਦੀ ਸੁਚਾਰੂ ਖਰੀਦ ਲਈ ਨੋਡਲ ਅਧਿਕਾਰੀਆਂ ਦੀਆਂ ਲਾਈਆਂ ਡਿਊਟੀਆਂ : ਡੀ. ਸੀ.
NEXT STORY