ਜਗਰਾਓਂ, (ਸ਼ੇਤਰਾ)–ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਕੈਨੇਡਾ ਦੀ ਜੰਮਪਲ ਅਤੇ ਪੰਜਾਬ 'ਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਕਤਲ ਕੀਤੀ ਗਈ ਜਸਵਿੰਦਰ ਕੌਰ ਸਿੱਧੂ ਦੇ ਕਤਲ ਸਬੰਧੀ ਸੁਣਾਏ ਫ਼ੈਸਲੇ 'ਤੇ ਸੁਖਵਿੰਦਰ ਸਿੰਘ ਮਿੱਠੂ ਨੇ ਤਸੱਲੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ-ਕੈਨੇਡਾ ਦੀ ਅਦਾਲਤ ਨੇ ਕੀ ਸੁਣਾਇਆ ਜੱਸੀ ਸਿੱਧੂ ਦੇ ਕਤਲ ਦੇ ਮਾਮਲੇ 'ਚ ਫੈਸਲਾ
ਜੱਸੀ ਸਿੱਧੂ ਨਾਲ ਵਿਆਹ ਕਰਵਾਉਣ ਵਾਲੇ ਮਿੱਠੂ ਨੂੰ ਅਦਾਲਤ ਦੇ ਫੈਸਲੇ ਦੀ ਖ਼ਬਰ ਜੈਪੁਰ (ਰਾਜਸਥਾਨ) 'ਚ ਮਿਲੀ। ਮਿੱਠੂ ਅਨੁਸਾਰ ਇਹ ਕਤਲ ਭਾੜੇ ਦੇ ਕਾਤਲਾਂ ਤੋਂ ਰੁਪਏ ਦੇ ਕੇ ਕਰਵਾਇਆ ਗਿਆ, ਜਿਸ 'ਚ 7 ਜਣਿਆਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾ ਕੇ ਅਦਾਲਤ ਸਜ਼ਾ ਸੁਣਾ ਚੁੱਕੀ ਹੈ।
ਮਿੱਠੂ ਨੇ ਕਿਹਾ ਕਿ ਉਹ ਜੱਸੀ ਨੂੰ 23 ਵਰ੍ਹੇ ਪਹਿਲਾਂ ਮਿਲਿਆ ਸੀ ਤੇ ਉਸ ਨੂੰ ਅੱਜ ਨਿਆਂ ਮਿਲ ਰਿਹਾ ਹੈ। ਮੈਨੂੰ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ।
ਮਿੱਟੀ ਦੀ ਢਿੱਗ ਹੇਠ ਆਉਣ ਕਾਰਨ ਕਿਸਾਨ ਦੀ ਦਰਦਨਾਕ ਮੌਤ
NEXT STORY