ਲੋਹੀਆਂ ਖਾਸ/ਸ਼ਾਹਕੋਟ (ਮਨਜੀਤ, ਅਰੁਣ)—ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਐੱਮ.ਐੱਲ.ਏ. ਜਥੇਦਾਰ ਅਜੀਤ ਸਿੰਘ ਕੋਹਾੜ ਸਾਬਕਾ ਟਰਾਂਸਪੋਰਟ ਮੰਤਰੀ ਜਿਨ੍ਹਾਂ ਦਾ ਬੀਤੀ 4 ਫਰਵਰੀ ਦਿਨ ਐਤਵਾਰ ਦੀ ਰਾਤ ਨੂੰ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਸਸਕਾਰ 8 ਫਰਵਰੀ ਦਿਨ ਵੀਰਵਾਰ ਨੂੰ ਉਹਨਾਂ ਦੇ ਡੇਰੇ ਪਿੰਡ ਕੋਹਾੜ ਖੁਰਦ ਵਿਖੇ ਦੁਪਹਿਰ ਇੱਕ ਵਜੇ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਨਾਇਬ ਸਿੰਘ ਕੋਹਾੜ ਨੇ ਦੱਸਿਆ ਕਿ ਜਥੇਦਾਰ ਕੋਹਾੜ ਦੇ ਨਮਿੱਤ ਰੱਖੇ ਜਾ ਰਹੇ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 13 ਫਰਵਰੀ ਦਿਨ ਮੰਗਲਵਾਰ ਨੂੰ ਗਿਆਰਾਂ ਵਜੇ ਤੋਂ ਬਾਰਾਂ ਵਜੇ ਤੱਕ ਪਿੰਡ ਕੋਹਾੜ ਖੁਰਦ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ 'ਚ ਨਾਇਬ ਸਿੰਘ ਕੋਹਾੜ, ਬਚਿੱਤਰ ਸਿੰਘ ਕੋਹਾੜ, ਪਵਿੱਤਰ ਸਿੰਘ ਕੋਹਾੜ ਤੇ ਸਮੂਹ ਕੋਹਾੜ ਪਰਿਵਾਰ ਨਾਲ ਜਿੱਥੇ ਅਕਾਲੀ-ਭਾਜਪਾ ਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਦੁੱਖ ਸਾਂਝਾ ਕੀਤਾ ਉੱਥੇ ਰਣਜੀਤ ਸਿੰਘ ਮਰੋਕ, ਸੁਰਜੀਤ ਸਿੰਘ ਨਿਹਾਲੂਵਾਲ ਚੇਅਰਮੈਨ ਬਲਾਕ ਸੰਮਤੀ, ਇੰਦਰਜੀਤ ਗੁਪਤਾ (ਬਬਲਾ), ਸੁਰਿੰਦਰ ਕੁਮਾਰ ਗੁਪਤਾ ਸਾਬਕਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ, ਜਸਬੀਰ ਸਿੰਘ ਛਾਬੜਾ, ਸਾਹਿਬ ਸਿੰਘ ਕੌਂਸਲਰ, ਹੀਰਾ ਲਾਲ ਕੌਂਸਲਰ, ਕਮਲਦੀਪ ਸਿੰਘ ਸੋਢੀ, ਵਿਜੈ ਕੁਮਾਰ ਡਾਬਰ ਮੰਡਲ ਪ੍ਰਧਾਨ ਭਾਜਪਾ, ਸ਼ੰਮੀ ਖੇੜਾ, ਨੰਬਰਦਾਰ ਅਮਰਜੀਤ ਸਿੰਘ, ਗੁਰਪਾਲ ਸਿੰਘ, ਜਸਵਿੰਦਰ ਸਿੰਘ ਸਮੇਤ ਸੈਂਕੜੇ ਪਿੰਡਾਂ ਤੋਂ ਪੰਚ- ਸਰਪੰਚ, ਨੰਬਰਦਾਰ ਤੇ ਹੋਰ ਪਤਵੰਤੇ ਸੱਜਣ ਦੁੱਖ ਸਾਂਝਾ ਕਰਨ ਪਹੁੰਚੇ।
ਦੂਜੇ ਦਿਨ ਵੀ ਆਂਗਨਵਾੜੀ ਨੇਤਾਵਾਂ ਦੀ ਵਿੱਤ ਮੰਤਰੀ ਨਾਲ ਮੀਟਿੰਗ ਰਹੀ ਅਸਫ਼ਲ
NEXT STORY