ਜਲੰਧਰ- ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਚਾਰ ਰੋਜ਼ ਤੋਂ ਚੱਲ ਰਹੇ ਜੋੜ ਮੇਲੇ 'ਚ ਅੱਜ ਜਥੇਦਾਰ ਹਰਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਮਹੱਲੇ 'ਚ ਪੁੱਜੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਜੋ ਹਜੂਰ ਸਾਹਿਬ ਦੇ ਸਥਾਨ 'ਤੇ ਜੋ ਘਟਣਾ ਵਾਪਰੀ ਹੈ ਅਤੇ ਉਥੋਂ ਦੇ ਸਿੰਘਾ ਦੇ ਉਪਰ ਜੋ ਪਰਚੇ ਕੀਤੇ ਗਏ ਹਨ ਉਹ ਸਾਰੇ ਪਰਚੇ ਖਾਰਜ ਕੀਤੇ ਜਾਣੇ ਚਾਹੀਦੇ ਹਨ। ਕਿਉਂਕਿ ਉਹ ਨੌਜਵਾਨਾਂ ਵੱਲੋਂ ਕੁੱਝ ਗਲਤ ਨਹੀਂ ਕੀਤਾ ਗਿਆ ਉਹ ਉਨ੍ਹਾਂ ਦੇ ਜਜ਼ਬਾਤ ਸਨ। ਕਿਉਂਕਿ ਪਿਛਲੀ ਵਾਰ ਵੀ ਹਜੂਰ ਸਾਹਿਬ ਵਿਖੇ ਸਿੱਖ ਸੰਗਤ ਨੂੰ ਕੋਰੋਨਾ ਕਾਰਨ ਵਿਸਾਖੀ ਨਹੀਂ ਮਨਾਉਣ ਦਿੱਤੀ ਗਈ ਅਤੇ ਇਸ ਵਾਰ ਉੱਥੇ ਹੋਲੇ ਮਹੱਲੇ 'ਤੇ ਪਾਬੰਧੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਬੰਗਾਲ 'ਚ ਚੌਣਾਂ ਹੋ ਰਹੀਆਂ ਹਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਕੁੰਭ ਦੇ ਮੇਲੇ ਵੀ ਲੱਗ ਰਹੇ ਹਨ, ਸਿਰਫ ਹੋਲੇ ਮਹੱਲੇ 'ਤੇ ਹੀ ਪਾਬੰਧੀ ਕਿਉਂ ਲਗਾਈ ਜਾ ਰਹੀ ਹੈ ਇਸ ਦੀ ਕੋਈ ਤੁੱਕ ਨਹੀਂ ਬਣਦੀ।
ਕੈਬਨਿਟ ਮੰਤਰੀਆਂ ਨੇ ਡਾ. ਅੰਬੇਡਕਰ ਨੂੰ ਕੀਤਾ ਯਾਦ
NEXT STORY