ਸੁਲਤਾਨਪੁਰ ਲੋਧੀ (ਚੰਦਰ) : ਬੀਤੇ ਦਿਨੀਂ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸੇਚਾਂ ਵਿਖੇ ਗੁਰੂ ਘਰ ਦੇ ਗ੍ਰੰਥੀ ਸਿੰਘ ਉੱਤੇ ਹਮਲਾ ਕਰ ਉਸ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਸੀ। ਗ੍ਰੰਥੀ ਸਿੰਘ ਦਾ ਦੋਸ਼ ਹੈ ਕਿ ਹਮਲਾਵਰ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਗੱਡੀ ਨੂੰ ਗੁਰੂ ਘਰ ਵਿੱਚ ਖੜੀ ਕਰਨ ਤੋਂ ਮਨਾ ਕਰਨ 'ਤੇ ਉਸ ਉੱਤੇ ਹਮਲਾ ਕੀਤਾ ਗਿਆ ਹੈ। ਲਿਹਾਜ਼ਾ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਇੱਕ ਮਹਿਲਾ ਸਣੇ ਚਾਰ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਸੀ। ਸਿਵਲ ਹਸਪਤਾਲ 'ਚ ਜੇਰੇ ਇਲਾਜ ਗ੍ਰੰਥੀ ਸਿੰਘ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਨਿਵਾਸੀ ਸੇਚਾਂ ਨਾਲ ਮੁਲਾਕਾਤ ਕਰਨ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸੁਲਤਾਨਪੁਰ ਲੋਧੀ ਪੁੱਜੇ ਅਤੇ ਪਰਿਵਾਰ ਦਾ ਹਾਲ ਚਾਲ ਜਾਣਿਆ। ਇਸ ਦੌਰਾਨ ਪੀੜਿਤ ਗ੍ਰੰਥੀ ਸਿੰਘ ਵੱਲੋਂ ਰੋ-ਰੋ ਕੇ ਆਪਣਾ ਦੁੱਖ ਬਿਆਨ ਕੀਤਾ ਗਿਆ ਅਤੇ ਇਨਸਾਫ ਦਵਾਉਣ ਦੀ ਗੁਹਾਰ ਲਗਾਈ ਗਈ।
ਗਿਆਨੀ ਗੜਗੱਜ ਨੇ ਸਪੱਸ਼ਟ ਕੀਤਾ ਕਿ ਗੁਰਸਿੱਖਾਂ ਦੇ ਨਾਲ ਅਜਿਹੀਆਂ ਘਟਨਾਵਾਂ ਕਿਸੇ ਵੀ ਕੀਮਤ ਤੇ ਬਰਦਾਸ਼ਯੋਗ ਨਹੀਂ ਹਨ। ਅਜਿਹੇ ਮਾੜੇ ਅਨਸਰਾਂ ਨੂੰ ਸਲਾਖਾਂ ਭੇਜਣਾ ਚਾਹੀਦਾ ਹੈ ਅਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਰਹਿਤ ਮਰਿਆਦਾ ਦਾ ਧਿਆਨ ਰੱਖਣਾ ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੀ ਜੋ ਲੋਕ ਮਾੜੇ ਕੰਮ ਕਰਦੇ ਹਨ ਉਹ ਬਾਜ ਆਉਣ। ਹੁਣ ਸਪੱਸ਼ਟ ਕੀਤਾ ਕਿ ਸਮੁੱਚਾ ਪੰਥ ਪੀੜਿਤ ਪਰਿਵਾਰ ਦੇ ਨਾਲ ਖੜ੍ਹਾ ਹੈ ਤੇ ਇਨਸਾਫ ਦਵਾਇਆ ਜਾਏਗਾ।
ਦੱਸ ਦਈਏ ਕਿ ਗ੍ਰੰਥੀ ਸਿੰਘ ਨੇ ਦੱਸਿਆ ਸੀ ਕਿ ਉਹ ਪਿਛਲੇ 13 ਸਾਲਾਂ ਤੋਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਪਿੰਡ ਸੇਚਾਂ ਵਿਖੇ ਗ੍ਰੰਥੀ ਦੇ ਤੌਰ 'ਤੇ ਸੇਵਾ ਨਿਭਾ ਰਿਹਾ ਹੈ। ਬੀਤੇ ਦਿਨੀ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀ ਜੋ ਕਿ ਨਸ਼ੇ ਦਾ ਧੰਦਾ ਕਰਦੇ ਹਨ। ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜੀ ਕਰਕੇ ਚਲੇ ਜਾਂਦੇ ਸਨ। ਜਿਨ੍ਹਾਂ ਨੂੰ ਉਸ ਨੇ ਕਿਹਾ ਕਿ ਉਹ ਗੱਡੀ ਇਥੇ ਨਾ ਖੜੀ ਕਰਿਆ ਕਰਨ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਮੇਰੀ ਮਾਤਾ ਪ੍ਰੀਤਮ ਕੌਰ ਪਤਨੀ ਹਰਨੇਕ ਸਿੰਘ ਉਮਰ 75 ਸਾਲ ਮੈਨੂੰ ਛੁਡਾਉਣ ਲਈ ਵਿੱਚ ਆਈ ਤਾਂ ਉਨ੍ਹਾਂ ਨੇ ਮੇਰੀ ਮਾਂ ਦੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਦੀ ਬਾਂਹ ਟੁੱਟ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਦਾ 50 ਕਿੱਲੇ ਖੜ੍ਹਾ ਸੋਨਾ ਸੜ੍ਹ ਕੇ ਹੋਇਆ ਸੁਆਹ!
NEXT STORY