ਦਸੂਹਾ— ਆਪਣੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ 10 ਸਾਲ ਪਹਿਲਾਂ ਇੰਗਲੈਂਡ (ਲੰਡਨ) ਗਏ ਜਤਿੰਦਰ ਸਿੰਘ (47) ਪੁੱਤਰ ਕਰਤਾਰ ਚੰਦ ਵਾਸੀ ਮੁਹੱਲਾ ਪ੍ਰਜਾਪਤੀ, ਦਸੂਹਾ ਦੀ ਦੁਖਦਾਈ ਮੌਤ ਹੋ ਗਈ। ਅੱਜ 18 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਦਸੂਹਾ ਪੁੱਜਣ 'ਤੇ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਦੇਹ ਦਾ ਸਥਾਨਕ ਪ੍ਰਾਚੀਨ ਪਾਂਡਵ ਸਰੋਵਰ ਨੇੜਲੇ ਸ਼ਮਸ਼ਾਨ ਘਾਟ 'ਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ 20 ਸਾਲਾ ਧੀ ਤੇ 16 ਸਾਲਾ ਪੁੱਤਰ ਸਮੇਤ ਪਤਨੀ ਸੰਗੀਤਾ ਨੂੰ ਛੱਡ ਗਿਆ ਹੈ।
ਮ੍ਰਿਤਕ ਦੇ ਵੱਡੇ ਭਰਾ ਬਲਵਿੰਦਰ ਜੌਹਰ ਨੇ ਦੱਸਿਆ ਕਿ ਜਤਿੰਦਰ ਲੰਡਨ 'ਚ ਇਕ ਕੰਪਨੀ 'ਚ ਲੇਖਾਕਾਰ ਵਜੋਂ ਕੰਮ ਕਰਦਾ ਸੀ ਤੇ ਪਿਛਲੇ ਕਰੀਬ 5 ਮਹੀਨਿਆਂ ਤੋਂ ਜੀਭ ਦੇ ਕੈਂਸਰ ਨਾਲ ਪੀੜਤ ਸੀ। ਉਹ ਲੰਡਨ ਦੇ ਹੀ ਇਕ ਨਿੱਜੀ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਤਿੰਦਰ ਨੇ ਅਗਲੇ ਮਹੀਨੇ ਪੱਕੇ ਤੌਰ 'ਤੇ ਹੀ ਆਪਣੇ ਘਰ ਭਾਰਤ ਪਰਤ ਆਉਣਾ ਸੀ ਪਰ 6 ਸਤੰਬਰ ਨੂੰ ਉਸ ਦੇ ਅਕਾਲ ਚਲਾਣੇ ਦੀ ਖ਼ਬਰ ਆ ਗਈ।
ਸੋਢਲ ਮੇਲਾ ਦੇਖਣ ਆਏ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY