ਲੁਧਿਆਣਾ, (ਵਿੱਕੀ)- ਦੇਸ਼ ਵਿਚ ਇੰਜੀਨੀਅਰਿੰਗ ਕਾਲਜਾਂ ’ਚ ਦਾਖਲੇ ਲਈ ਜੇ. ਈ. ਈ. ਮੇਨ ਪ੍ਰੀਖਿਆ ਦਾ ਆਯੋਜਨ 23 ਫਰਵਰੀ ਤੋਂ 26 ਫਰਵਰੀ ਦੇ ਵਿਚ ਕੀਤਾ ਗਿਆ ਸੀ। ਪਹਿਲੇ ਪੜਾਅ ’ਚ 95 ਫੀਸਦੀ ਹਾਜ਼ਰੀ ਰਹੀ। ਪ੍ਰੀਖਿਆ 13 ਭਾਸ਼ਾਵਾਂ, ਅਸਮੀਆ, ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੁੂ, ਉਰਦੂ, ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ’ਚ ਲਈ ਗਈ ਸੀ।
ਦੂਜੇ ਪੜਾਅ ਦੀ ਪ੍ਰੀਖਿਆ 15,16,17 ਅਤੇ 18 ਮਾਰਚ ਨੂੰ ਲਈ ਜਾਵੇਗੀ। ਇਸ ਤੋਂ ਬਾਅਦ ਐਗਜ਼ਾਮ ਦਾ ਤੀਜਾ ਰਾਊਂਡ 27-30 ਅਪ੍ਰੈਲ ਅਤੇ ਚੌਥਾ ਰਾਊਂਡ 24-28 ਮਈ, 2021 ਤੱਕ ਲਿਆ ਜਾਵੇਗਾ। ਜੇ. ਈ. ਈ. ਮੇਨ ਫਰਵਰੀ ਪ੍ਰੀਖਿਆ-2021 ਦਾ ਨਤੀਜਾ ਮਾਰਚ ਦੇ ਪਹਿਲੇ ਹਫਤੇ ਜਾਰੀ ਕਰ ਦਿੱਤਾ ਜਾਵੇਗਾ। ਇਸ ਦੌਰਾਨ ਜੇ. ਈ. ਈ. ਮੇਨ ਮਾਰਚ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।
ਐੱਨ. ਟੀ. ਏ. ਮੁਤਾਬਕ ਇਸ ਵਾਰ ਜੇ. ਈ. ਈ. ਮੇਨ ਵਿਚ ਵਿਦਿਆਰਥੀਆਂ ਦੀ ਰਿਕਾਰਡ ਹਾਜ਼ਰੀ ਰਹੀ ਹੈ। ਜੇ. ਈ. ਈ. ਮੇਨ ਫਰਵਰੀ 2021 ਵਿਚ ਕੁੱਲ 6,61,776 ਵਿਦਿਆਰਥੀਆਂ ਨੇ ਰਜਿਸਟਰਡ ਕੀਤਾ ਸੀ। ਇਨ੍ਹਾਂ ’ਚੋਂ ਪੇਪਰ-1 (ਬੀ. ਈ./ਬੀਟੈਕ) ਵਿਚ 95 ਫੀਸਦੀ ਅਤੇ ਪੇਪਰ-2 (ਬੀ-ਆਰਕ/ਬੀ-ਪਲਾਨਿੰਗ) ਵਿਚ 81.2 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਐੱਨ. ਟੀ. ਏ. ਵੱਲੋਂ ਜਾਰੀ ਐਗਜ਼ਾਮ ਕੈਲੰਡਰ ਮੁਤਾਬਕ ਜੇ. ਈ. ਈ. ਮੇਨ ਫਰਵਰੀ 2021 ਨਤੀਜੇ ਦਾ ਐਲਾਨ 7 ਮਾਰਚ 2021 ਤੱਕ ਕਰ ਦਿੱਤਾ ਜਾਵੇਗਾ।
3 ਮਾਰਚ ਤੱਕ ਆਨਲਾਈਨ ਦਰਜ ਹੋਣਗੇ ਇਤਰਾਜ਼
ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਅਧਿਕਾਰਤ ਵੈੱਬਸਾਈਟ jeemain.nta.nic.in ’ਤੇ ਜੇ. ਈ. ਈ. ਮੇਨ ਫਰਵਰੀ 2021 ਪ੍ਰੀਖਿਆ ਦੀ ਆਂਸਰ-ਕੀ ਜਾਰੀ ਕਰ ਦਿੱਤੀ ਹੈ। ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਸ ਨੂੰ jeemain.nta.nic.in ’ਤੇ ਜਾ ਕੇ 3 ਮਾਰਚ ਸ਼ਾਮ 5 ਵਜੇ ਤੱਕ ਆਨਲਾਈਨ ਮੋਡ ਨਾ ਦਰਜ ਕਰਵਾ ਸਕਦਾ ਹੈ। ਇਸ ਦੇ ਲਈ ਪ੍ਰਤੀ ਪ੍ਰਸ਼ਨ 200 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਪੇਮੈਂਟ 3 ਮਾਰਚ ਸ਼ਾਮ 6 ਵਜੇ ਤੱਕ ਡੈਬਿਟ/¬ਕ੍ਰੈਡਿਟ/ਨੈੱਟ ਬੈਂਕਿੰਗ/ਪੇ. ਟੀ. ਐੱਮ. ਤੋਂ ਕੀਤੀ ਜਾ ਸਕਦੀ ਹੈ। ਬਿਨਾਂ ਫੀਸ ਭੁਗਤਾਨ ਦੀ ਰਸੀਦ ਦੇ ਇਤਰਾਜ਼ ਦਰਜ ਨਹੀਂ ਕਰਵਾਇਆ ਜਾ ਸਕਦਾ। ਜੇਕਰ ਇਤਰਾਜ਼ ਸਹੀ ਪਾਏ ਗਏ ਤਾਂ ਆਂਸਰ-ਕੀ ਰਿਵਾਈਜ਼ ਕੀਤੀ ਜਾਵੇਗੀ। ਰਿਵਾਈਜ਼ ਆਂਸਰ-ਕੀ ਦੇ ਅਾਧਾਰ ’ਤੇ ਨਤੀਜਾ ਜਾਰੀ ਕੀਤਾ ਜਾਵੇਗਾ।
ਕਿਵੇਂ ਤੈਅ ਹੋਵੇਗਾ ਕੱਟ-ਆਫ
ਫਰਵਰੀ ਤੋਂ ਮਈ ਤੱਕ, ਸਾਰੇ ਚਾਰ ਸੈਸ਼ਨਾਂ ਦੀ ਪ੍ਰੀਖਿਆ ਤੋਂ ਬਾਅਦ ਬੈਸਟ ਸਕੋਰ ਦੇ ਅਧਾਰ ’ਤੇ ਫਾਈਨਲ ਮੈਰਿਟ ਲਿਸਟ ਤਿਆਰ ਹੋਵੇਗੀ। ਇਸੇ ਦੇ ਅਧਾਰ ’ਤੇ ਕਟ ਆਫ ਵੀ ਤੈਅ ਹੋਵੇਗਾ। ਫਾਈਨਲ ਮੈਰਿਟ ਵਿਚ ਟਾਪ 2.5 ਲੱਖ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਜੇ.ਈ.ਈ. ਅਡਵਾਂਸਡ ਵਿਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਮਾਰਚ ਪ੍ਰੀਖਿਆ ਦੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਮਾਰਚ ਵਿਚ ਹੋਣ ਵਾਲੀ ਜੇ.ਈ.ਈ. ਮੇਨਸ ਪ੍ਰੀਖਿਆ ਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕੈਂਡੀਡੇਟਸ jeemain.nta.nic.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਹਨਾਂ ਦੇ ਲਈ ਅਰਜ਼ੀਆਂ ਦੇਣ ਦੀ ਆਖਰੀ ਤਰੀਕ 6 ਮਾਰਚ ਹੈ। ਪ੍ਰੀਖਿਆ ਦੇ ਐਡਮਿਟ ਕਾਰਡ ਵੀ ਜਲਦ ਜਾਰੀ ਕਰ ਦਿੱਤੇ ਜਾਣਗੇ। ਅਧਿਕਾਰਤ ਨੋਟਿਸ ਦੇ ਮੁਤਾਬਕ ਮਾਰਚ ਸੈਸ਼ਨ ਦੋ ਅਤੇ ਅਪ੍ਰੈਲ ਸੈਸ਼ਨ ਦੋ ਵਿਚ ਪੇਪਰ-1 ਬੀ.ਈ. ਅਤੇ ਬੀ.ਟੈੱਕ. ਦੀ ਪ੍ਰੀਖਿਆ ਹੋਵੇਗੀ ਜੋ ਉਮੀਦਵਾਰ ਮੁੜ ਪੇਪਰ-2 ਏ ਬੀ.ਆਰਕ ਅਤੇ 2 ਬੀ ਬੀ-ਪਲਾਨਿੰਗ ਦੀ ਪ੍ਰੀਖਿਆ ਵਿਚ ਬੈਠਣਾ ਚਾਹੁੰਦੇ ਹਨ, ਉਹ ਮਈ ਸੈਸ਼ਨ 4 ਵਿਚ ਸ਼ਾਮਲ ਹੋ ਸਕਦੇ ਹਨ।
CM ਕੈਪਟਨ ਦੀ ਪੋਤੀ ਦੇ ਵਿਆਹ 'ਚ ਸ਼ਾਮਲ ਹੋਇਆ ਪਟੌਦੀ ਖਾਨਦਾਨ ਦਾ ਵਾਰਿਸ
NEXT STORY