ਲੁਧਿਆਣਾ (ਬੇਰੀ)- ਝਾਂਸੀ ਰੋਡ ’ਤੇ ਸਥਿਤ ਜਿਊਲਰੀ ਦੀ ਦੁਕਾਨ ’ਤੇ ਚੇਨ ਖਰੀਦਣ ਦੇ ਬਹਾਨੇ ਆਏ ਨੌਜਵਾਨ ਨੇ ਸੋਨੇ ਦੀ ਚੇਨ ਚੋਰੀ ਕਰ ਲਈ। ਪਤਾ ਲੱਗਣ ’ਤੇ ਮੈਨੇਜਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਅਣਪਛਾਤੇ ਨੌਜਵਾਨ ’ਤੇ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ਵਿਚ ਜੈ ਪ੍ਰਕਾਸ਼ ਨੇ ਦੱਸਿਆ ਕਿ ਉਹ ਰਾਣੀ ਝਾਂਸੀ ਰੋਡ ਸਥਿਤ ਓਰਾ ਫਾਈਨ ਜ਼ਿਊਲਰੀ ਦੀ ਦੁਕਾਨ ’ਤੇ ਬਤੌਰ ਮੈਨੇਜਰ ਵਜੋਂ ਕੰਮ ਕਰਦਾ ਹੈ। 21 ਦਸੰਬਰ ਨੂੰ ਦੁਕਾਨ ’ਤੇ ਇਕ ਨੌਜਵਾਨ ਚੇਨ ਖਰੀਦਣ ਲਈ ਆਇਆ ਸੀ, ਜਿਸ ਨੂੰ ਸੇਲਜ਼ਮੈਨ ਨੇ ਚੇਨ ਦਿਖਾਈ ਸੀ ਪਰ ਉਹ ਬਿਨਾਂ ਚੇਨ ਲਏ ਉੱਥੋਂ ਚਲਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜਦ ਬਾਅਦ ਵਿਚ ਸਾਮਾਨ ਚੈੱਕ ਕੀਤਾ ਗਿਆ ਤਾਂ 50.97 ਗ੍ਰਾਮ ਸੋਨੇ ਦੀ ਪਲੈਟੀਨਮ ਚੇਨ ਨਹੀਂ ਸੀ, ਜੋ ਕਿ ਉਕਤ ਮੁਲਜ਼ਮ ਆਪਣੇ ਕੱਪੜਿਆਂ ’ਚ ਲੁਕਾ ਕੇ ਲੈ ਗਿਆ ਸੀ। ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਮਿਲੀ ਹੈ। ਉਸ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ ਮੁਲਜ਼ਮ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਮਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਰਹਿਣਗੇ ਬੰਦ! ਜਾਣੋ ਵਜ੍ਹਾ
NEXT STORY