ਕਿਸ਼ਨਗੜ੍ਹ, (ਬੈਂਸ)— ਕਿਸ਼ਨਗੜ੍ਹ 'ਚ ਬੀਤੇ ਦਿਨ ਫਿਰ ਪਿੰਡ ਰਸੂਲਪੁਰ ਬ੍ਰਹਮਾਣਾ 'ਚ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਚੋਰ ਫਰਾਰ ਹੋ ਗਏ। ਪੀੜਤ ਨਰਿੰਦਰ ਪਾਲ ਸਪੁੱਤਰ ਹਰਬੰਸ ਲਾਲ ਪੱਪੀ ਵਾਸੀ ਰਸੂਲਪੁਰ ਬ੍ਰਹਮਾਣਾ ਨੇ ਦੱਸਿਆ ਕਿ ਉਹ ਕਿਸੇ ਨਾਮਵਰ ਯੂਨੀਵਰਸਿਟੀ 'ਚ ਨੌਕਰੀ ਕਰਦਾ ਹੈ। ਜਦਕਿ ਬਾਕੀ ਪਰਿਵਾਰਕ ਮੈਂਬਰ ਕਿਸੇ ਜ਼ਰੂਰੀ ਕੰਮ ਬਾਹਰ ਗਏ ਹੋਏ ਸਨ। ਘਰ ਵਿਚ ਇਕਲੀ ਮਾਤਾ ਸੀ, ਜੋ ਪਿੰਡੋਂ ਕਿਸੇ ਡਾਕਟਰ ਕੋਲੋਂ ਦਵਾਈ ਲੈਣ ਗਈ ਸੀ।
ਜਦੋਂ ਉਹ ਕਰੀਬ ਤਿੰਨ ਘੰਟੇ ਬਾਅਦ ਘਰ ਵਾਪਸ ਪਰਤੀ ਤਾਂ ਬਾਹਰਲੇ ਗੇਟ ਦਾ ਤਾਲਾ ਟੁੱਟਿਆ ਹੋਇਆ ਮਿਲਿਆ। ਅੰਦਰਲੇ ਕਮਰਿਆਂ ਦੇ ਵੀ ਤਾਲੇ ਟੁੱਟੇ ਹੋਏ ਸਨ। ਚੋਰਾਂ ਨੇ ਤਿੰਨ ਅਲਮਾਰੀਆਂ ਦੇ ਤਾਲੇ ਤੋੜ ਕੇ ਕਰੀਬ ਇਕ ਸੋਨੇ ਦਾ ਸੈੱਟ ਤੇ ਦੋ ਸੋਨੇ ਦੀਆਂ ਮੁੰਦਰੀਆਂ, ਇਕ ਆਈਫੋਨ ਅਤੇ ਇਕ ਨੋਕੀਆ ਦਾ ਫੋਨ ਅਤੇ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਮਗਨਰੇਗਾ ਕਾਮਿਆਂ ਨੇ ਦਿੱਤਾ ਧਰਨਾ
NEXT STORY