ਝਬਾਲ (ਨਰਿੰਦਰ) : ਪਿਛਲੇ ਦਿਨੀਂ 'ਜਗ ਬਾਣੀ' ਅਖਬਾਰ 'ਚ ਝਬਾਲ ਇਲਾਕੇ 'ਚ ਚੱਲ ਰਿਹਾ ਨਕਲੀ ਦੁੱਧ ਦਾ ਅਤੇ ਖੋਏ ਦੇ ਸ਼ਰੇਆਮ ਧੰਦੇ ਖਿਲਾਫ ਲੱਗੀ ਖਬਰ ਤੋਂ ਬਾਅਦ ਹੈਲਥ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਦੀ ਅੱਖ ਖੁੱਲ੍ਹੀ ਹੈ। ਇਸ 'ਤੇ ਕਾਰਵਾਈ ਕਰਦਿਆਂ ਅੱਜ ਹੈਲਥ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਡੇਅਰੀ ਡਿਵੈੱਲਪਮੈਂਟ ਅਫਸਰ ਪਰਮਜੀਤ ਸਿੰਘ, ਐੱਫ. ਐੱਸ. ਓ. ਅਸ਼ਵਨੀ ਕੁਮਾਰ ਅਤੇ ਫੂਡ ਐਂਡ ਸੈਨੇਟਰੀ ਵਿਭਾਗ ਦੇ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ 'ਚ ਟੀਮ ਨੇ ਕਾਰਵਾਈ ਕਰਦਿਆਂ ਦੁੱਧ ਲੈ ਕੇ ਜਾ ਰਹੇ ਦੋਧੀਆਂ, ਗੱਡੀਆਂ ਤੇ ਡੇਅਰੀਆਂ ਦੀ ਚੈਕਿੰਗ ਕਰ ਕੇ ਦੁੱਧ ਦੇ ਸੈਂਪਲ ਭਰੇ। ਇਸ ਮੌਕੇ ਗੁਰਸੇਵਕ ਸਿੰਘ ਪਨੂੰ ਨੇ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਹੁਕਮਾਂ 'ਤੇ ਜ਼ਿਲੇ 'ਚ ਨਕਲੀ ਦੁੱਧ ਬਣਾਉਣ ਅਤੇ ਨਕਲੀ ਖੋਏ ਦੀਆਂ ਮਠਿਆਈਆਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਸੈਂਪਲ ਭਰ ਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੇਸ ਦਰਜ ਵੀ ਕੀਤੇ ਜਾਣਗੇ।
ਤਿਉਹਾਰਾਂ ਦੇ ਨੇੜੇ ਸਿਰਫ ਪੈਸੇ ਉਗਰਾਹੁਣ ਲਈ ਹੀ ਮਹਿਕਮਾ ਹਰਕਤ 'ਚ ਆਉਂਦਾ ਹੈ
ਇਸ ਇਲਾਕੇ ਦੇ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ, ਖਾਲੜਾ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਕਾਮਰੇਡ ਯਸਪਾਲ ਝਬਾਲ ਨੇ ਕਿਹਾ ਕਿ ਤਿਉਹਾਰਾਂ ਦੇ ਨੇੜੇ ਸਿਰਫ ਪੈਸੇ ਉਗਰਾਹੁਣ ਲਈ ਹੀ ਮਹਿਕਮਾ ਹਰਕਤ 'ਚ ਆਉਂਦਾ ਹੈ। ਬਾਕੀ ਸਾਰਾ ਸਾਲ ਨਕਲੀ ਦੁੱਧ ਦਾ ਗੋਰਖ ਧੰਦਾ ਚੱਲਦਾ ਰਹਿੰਦਾ ਹੈ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਰਹਿੰਦਾ ਹੈ।
ਟੀਮ ਨੇ ਸ਼ਰੇਆਮ ਦੁਕਾਨਾਂ 'ਤੇ ਵਿਕ ਰਹੀ ਘਟੀਆ ਨਕਲੀ ਖੋਏ ਦੀ ਮਠਿਆਈ ਵੱਲ ਨਹੀਂ ਦਿੱਤਾ ਧਿਆਨ
ਅੱਜ ਬੇਸ਼ਕ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਟੀਮ ਨੇ ਨਕਲੀ ਦੁੱਧ ਖਿਲਾਫ ਕਾਰਵਾਈ ਕਰਦਿਆਂ ਦੁੱਧ ਲੈ ਕੇ ਜਾ ਰਹੇ ਦੋਧੀਆਂ ਦੇ ਸੈਂਪਲ ਤਾਂ ਭਰੇ ਪਰ ਸਥਾਨਕ ਅੱਡੇ 'ਚ ਖੋਏ ਤੋਂ ਬਣੀਆਂ ਮਠਿਆਈਆਂ ਨਾਲ ਭਰੀਆਂ ਦੁਕਾਨਾਂ ਵੱਲ ਮੂੰਹ ਨਹੀਂ ਕੀਤਾ, ਨਾ ਹੀ ਉੱਥੋਂ ਸੈਂਪਲ ਲਏ। ਜੋ ਦਾਲ 'ਚ ਕੁਝ ਕਾਲਾ ਹੋਣ ਦੀ ਗਵਾਹੀ ਭਰਦਾ ਹੈ। ਇਲਾਕੇ ਦੇ ਲੋਕਾਂ ਨੇ ਨਕਲੀ ਦੁੱਧ ਖਿਲਾਫ ਕਾਰਵਾਈ ਲਈ ਜਿੱਥੇ 'ਜਗ ਬਾਣੀ' ਅਖਬਾਰ ਦਾ ਅਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ, ਉੱਥੇ ਨਕਲੀ ਮਠਿਆਈਆਂ ਬਣਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ।
ਸੋਨੀਆ ਤੋਂ ਹਰੀ ਝੰਡੀ ਮਿਲਦੇ ਹੀ ਜਾਖੜ ਹੋਏ ਸਰਗਰਮ, ਸੱਦੀ ਸੂਬਾ ਕਾਂਗਰਸ ਦੀ ਅਹਿਮ ਮੀਟਿੰਗ
NEXT STORY