ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਰਾਜਿੰਦਰ) - ਥਾਣਾ ਝਬਾਲ ਦੇ ਨਵ-ਨਿਯੁਕਤ ਮੁੱਖੀ ਇੰ. ਰਾਜਿੰਦਰ ਸਿੰਘ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ 'ਤੇ ਥਾਣਾ ਝਬਾਲ ਦਾ ਕਾਰਜਭਾਗ ਸੰਭਾਲਣ ਤੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਆਲ ਇੰਡੀਆਂ ਐਂਟੀਕੁਰੱਪਸ਼ਨ ਮੋਰਚਾ ਦੇ ਮਾਝਾ ਜ਼ੋਨ ਦੇ ਚੇਅਰਮੈਨ ਸਾਗਰ ਸ਼ਰਮਾ, ਜ਼ਿਲਾ ਜਨਰਲ ਸਕੱਤਰ ਰਾਜਦਵਿੰਦਰ ਸਿੰਘ ਰਾਜਾ ਝਬਾਲ ਅਤੇ ਕਾਂਗਰਸ ਪਾਰਟੀ ਦੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਗੱਗੋਬੂਆ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਨਿਯੁਕਤ ਕੀਤੇ ਗਏ ਇੰ. ਰਾਜਿੰਦਰ ਸਿੰਘ ਇਲਾਕੇ ਝਬਾਲ 'ਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਕਾਇਮ ਰੱਖਣ 'ਚ ਸਫਲ ਰਹਿਣਗੇ ਤੇ ਨਸ਼ਿਆਂ 'ਤੇ ਵੀ ਪੂਰੀ ਇਮਾਨਦਾਰੀ ਨਾਲ ਕਾਬੂ ਪਾਉਣਗੇ। ਆਗੂਆਂ ਨੇ ਕਿਹਾ ਕਿ ਉਹ ਵਾਅਦਾ ਕਰਦੇ ਇਨ੍ਹਾਂ ਸਮਾਜਿਕ ਬੁਰਾਈਆਂ ਵਿਰੁੱਧ ਉਹ ਪੁਲਸ ਦਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਨਵ-ਨਿਯੁਕਤ ਥਾਣਾ ਮੁੱਖੀ ਇੰ. ਰਾਜਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਇਮਾਨਦਾਰੀ ਨਾਲ ਉੱਚ ਅਧਿਕਾਰੀਆਂ ਵੱਲੋਂ ਸੌਂਪੀ ਗਈ ਇਹ ਜ਼ਿੰਮੇਵਾਰੀ ਨਿਭਾਉਣਗੇ 'ਤੇ ਇਲਾਕੇ 'ਚ ਕਿਸੇ ਵੀ ਸ਼ਰਾਰਤੀ ਅਨਸਰ ਜਾਂ ਨਸ਼ਿਆਂ ਦੇ ਸਮੱਗਲਰ ਨੂੰ ਸਿਰ ਨਹੀਂ ਚੁੱਕਣ ਦੇਣਗੇ। ਥਾਣੇ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਆਲ ਇੰਡੀਆ ਐਂਟੀਕੁਰੱਪਸ਼ਨ ਮੋਰਚਾ ਦੇ ਵਾਈਸ ਮੀਡੀਆ ਇੰਚਾਰਜ ਮਾਝਾ ਜ਼ੋਨ ਕਿਰਪਾਲ ਸਿੰਘ ਸੋਹਲ, ਸਰਪੰਚ ਮੇਜਰ ਸਿੰਘ, ਪ੍ਰਧਾਨ ਸੂਬਾ ਸਿੰਘ, ਹਰਵਿੰਦਰ ਸਿੰਘ, ਜਥੇਦਾਰ ਮੇਜਰ ਸਿੰਘ, ਨਵਜੋਤ ਸਿੰਘ ਰਾਜਾ ਪੰਨੂੰ, ਹਰਨੇਕ ਸਿੰਘ ਰੰਧਾਵਾ, ਜਤਿੰਦਰ ਸ਼ਰਮਾ, ਦਵਿੰਦਰਪਾਲ ਤੇ ਹੋਰ ਵੀ ਆਗੂ ਹਾਜ਼ਰ ਸਨ।
ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ
NEXT STORY