ਝਬਾਲ (ਨਰਿੰਦਰ) - ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਸੀਕਾਂ ਯੁਨੀਅਨ ਨੇ ਪੰਜਾਬ ਸਰਕਾਰ ਵੱਲੋਂ ਕਲੋਨੀਆਂ ਦੀਆਂ ਰਜਿਸਟਰੀਆਂ ਕਰਨ ਲਈ ਐੱਨ. ਓ. ਸੀ. ਲੈਣ ਦੀ ਨੀਤੀ ਨੂੰ ਸਪੱਸ਼ਟ ਨਾ ਕਰਨ ਲਈ ਸਰਕਾਰ ਖਿਲਾਫ ਕੰਮਕਾਰ ਠੱਪ ਰੱਖ ਕੇ ਹੜਤਾਲ ਕੀਤੀ। ਇਸ ਦੀ ਪੂਰੀ ਤਰ੍ਹਾਂ ਹਮਾਇਤ ਕਰਦਿਆਂ ਝਬਾਲ ਸਬ ਤਹਿਸੀਲ ਦੀ ਵਸੀਕਾ ਯੂਨੀਅਨ, ਜਿਨ੍ਹਾਂ ਵਿਚ ਸਬ ਤਹਿਸੀਲ ਵਿਚ ਕੰਮ ਕਰਦੇ ਟਾਈਪ ਰਾਈਟਰ ਵੀ ਸ਼ਾਮਲ ਹੋਏ। ਉਨ੍ਹਾਂ ਸੋਮਵਾਰ ਪ੍ਰਸ਼ੋਤਮ ਲਾਲ ਦੀ ਅਗਵਾਈ ਵਿਚ ਕੰਮਕਾਰ ਬੰਦ ਕਰਕੇ ਮੁਕੰਮਲ ਹੜਤਾਲ ਕੀਤੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਸ਼ੋਤਮ ਲਾਲ, ਕੁਲਦੀਪ ਸ਼ਰਮਾ, ਜਸਪਾਲ ਸਿੰਘ ਕੰਗ ਅਤੇ ਭੁਪਿੰਦਰ ਸਿੰਘ ਨੇ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਐੱਨ. ਓ. ਸੀ. ਦਾ ਜੋ ਨੋਟੀਫੀਕੇਸ਼ਨ ਹੋਇਆ ਹੈ ਉਸ ਦੇ ਅਧਾਰ 'ਤੇ ਪੰਜਾਬ ਦੇ ਸਬੰਧਤ ਅਧਿਕਾਰੀਆਂ ਵੱਲੋਂ ਕਲੋਨੀਆਂ ਦੀਆਂ ਰਜਿਸਟਰੀਆਂ ਕਰਨ ਤੋ ਇਨਕਾਰੀ ਕਰਨ 'ਤੇ ਰਜਿਸਟਰੀ ਵਿਭਾਗ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਨਾਲ ਸ਼ਹਿਰਾਂ ਤੇ ਪਿੰਡਾ ਵਿਚ ਕਲੋਨੀਆਂ ਦਾ ਕੰਮ ਕਰਨ ਵਾਲੇ, ਵਸੀਕਾ ਨਵੀਸਾਂ ਦਾ ਕਾਰੋਬਾਰ ਬਿਲਕੁੱਲ ਬੰਦ ਹੋ ਗਿਆ ਹੈ । ਇਸ ਲਈ ਸਰਕਾਰ ਜਲਦੀ ਇਸ ਨੀਤੀ ਨੂੰ ਸਪੱਸ਼ਟ ਕਰੇ ਨਹੀਂ ਤਾਂ ਸਰਕਾਰ ਵਿਰੁੱਧ ਸਮੂਹ ਵਸੀਕਾ ਨਵੀਸ ਅਣਮਿਥੇ ਸਮੇਂ ਕੰਮ ਠੱਪ ਰੱਖ ਕੇ ਸਰਕਾਰੀ ਵਿਰੁੱਧ ਹੜਤਾਲ ਕਰੇਗੀ ।ਇਸ ਮੌਕੇ ਵਸੀਕਾਂ ਨਵੀਸ ਨਾਲ ਬੰਟੀ ਸੂਦ, ਮੁਖਤਿਆਰ ਸਿੰਘ ਭੰਗੂ, ਬਲਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਡਿਪਟੀ ਰਾਜਪੂਤ, ਜਗਜੀਤ ਸਿੰਘ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਬਰਸਾਤ ਨਾਲ ਟਹਿਕੀਆਂ ਹਾੜੀ ਦੀਆਂ ਫਸਲਾਂ
NEXT STORY