ਝਬਾਲ (ਨਰਿੰਦਰ) : ਝਬਾਲ ਤੋਂ ਅੰਮ੍ਰਿਤਸਰ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਕੋਲੋਂ ਅਣਪਛਾਤੇ ਮੋਟਸਾਈਕਲ ਸਵਾਰ 36000 ਰੁਪਏ ਲੁੱਟ ਕੇ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਠੱਠੀਆ ਮਹੰਤਾ ਦੱਸਿਆ ਕਿ ਉਹ ਜੋ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ 'ਚ ਸੇਵਾਦਾਰ ਵਜੋਂ ਡਿਊਟੀ ਕਰਦਾ ਹੈ। ਉਸ ਦੀ ਮਾਂ ਪ੍ਰਾਈਵੇ ਹਸਪਤਾਲ 'ਚ ਦਾਖਲ ਹੈ ਤੇ ਅੱਜ ਉਹ ਬੈਂਕ ਤੋਂ ਪੈਸੇ ਕਢਵਾ ਕੇ ਵਾਪਸ ਅੰਮ੍ਰਿਤਸਰ ਦੇ ਹਸਪਤਾਲ 'ਚ ਪੈਸੇ ਦੇਣ ਜਾ ਰਿਹਾ ਸੀ ਕਿ ਮੰਨੜ ਨੇੜੇ ਅਣਪਛਾਤੇ ਮੋਟਸਾਈਕਲ ਸਵਾਰ ਨੌਜਵਾਨ ਉਸ ਕੋਲੋਂ ਪੈਸੇ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਉਸ ਨੇ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਹੈ।
ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
NEXT STORY