ਚੰਡੀਗੜ੍ਹ : ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲ੍ਹੀ ਅਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਇਸ਼ਤਿਹਾਰ ਨੰ. : 12 ਆਫ 2021 ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਬੋਰਡ ਵੱਲੋਂ ਜਾਰੀ ਜਨਤਕ ਨੋਟਿਸ ਮਿਤੀ 30.06.2021 ਰਾਹੀਂ ਪਹਿਲਾਂ ਜਾਰੀ ਇਸ਼ਤਿਹਾਰ ਨੰ. 2 ਆਫ 2021 ਮਿਤੀ 15.01.2021 ਨੂੰ ਵਾਪਸ ਲੈ ਲਿਆ ਗਿਆ ਸੀ, ਜਿਸ ਰਾਹੀਂ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 547 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਸੀ ਕਿਉਂਕਿ ਜੋ ਉਚੇਰੀ ਯੋਗਤਾ ਰੱਖਣ ਵਾਲੇ ਕਈ ਉਮੀਦਵਾਰਾਂ ਵਲੋਂ ਵੱਖ-ਵੱਖ ਰਿੱਟ ਪਟੀਸ਼ਨਾਂ ਰਾਹੀਂ ਉਚੇਰੀ ਯੋਗਤਾ ਧਾਰਕ ਉਮੀਦਵਾਰਾਂ ਨੂੰ ਵੀ ਇਨ੍ਹਾਂ ਅਸਾਮੀਆਂ ਲਈ ਯੋਗ ਮੰਨਣ ਲਈ ਬੇਨਤੀ ਕੀਤੀ ਗਈ ਸੀ। ਹੁਣ ਸਬੰਧਤ ਵਿਭਾਗਾਂ ਵੱਲੋਂ ਇਸ ਭਰਤੀ ਲਈ ਇਨ੍ਹਾਂ ਅਸਾਮੀਆਂ ਨਾਲ ਸਬੰਧਤ ਉੱਚ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ ਯੋਗ ਮੰਨਣ ਦੀ ਸਹਿਮਤੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਲਗਾਈ ਟਵੀਟਾਂ ਦੀ ਝੜੀ, ਨਿਸ਼ਾਨੇ ’ਤੇ ਬਾਦਲ ਪਰਿਵਾਰ
ਇਸ ਆਧਾਰ ’ਤੇ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਸਨਮੁੱਖ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲ੍ਹੀ ਅਸਾਮੀਆਂ ਨੂੰ ਸਿੱਧੀ ਭਰਤੀ ਅਧੀਨ ਭਰਨ ਲਈ ਇਸ਼ਤਿਹਾਰ ਨੰ. : 12 ਆਫ 2021 ਰਾਹੀਂ ਬੋਰਡ ਦੀ ਵੈੱਬਸਾਈਟ www.sssb.punjab.gov.in ’ਤੇ ਯੋਗ ਉਮੀਦਵਾਰਾਂ ਤੋਂ ਮਿਤੀ 08.07.2021 ਤੋਂ 22.07.2021 ਸ਼ਾਮ 5.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਅਤੇ ਸੰਪਰਕ ਕਰਨ ਲਈ ਫੋਨ ਨੰਬਰ/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬ-ਸਾਈਟ ’ਤੇ ਉਪਲੱਬਧ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਡਿਪਟੀ ਕਤਲ ਕਾਂਡ ’ਚ ਫਰੀਦਕੋਟ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਚਿੱਦੀ ਕੋਲੋਂ ਪੁੱਛਗਿੱਛ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਲੁਧਿਆਣਾ 'ਚ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਕੀਤਾ ਕਤਲ, ਨਹਿਰ 'ਚ ਸੁੱਟੀ ਲਾਸ਼
NEXT STORY