ਫਰੀਦਕੋਟ (ਜਗਤਾਰ) - ਕਹਿੰਦੇ ਹਨ ਕਿ ਅਪਰਾਧ ਅਤੇ ਅਪਰਾਧੀ ਚਾਹੇ ਜਿਨ੍ਹਾਂ ਵੀ ਬਚਣ ਦੀ ਕੋਸ਼ਿਸ਼ ਕਰਨ ਪਰ ਕਾਨੂੰਨ ਦੇ ਲੰਬੇ ਹੱਥ ਉਸਨੂੰ ਅਖੀਰ ਦਬੋਚ ਹੀ ਲੈਂਦੇ ਹਨ ਅਤੇ ਉਸਨੂੰ ਸਜ਼ਾ ਦੇ ਕੇ ਕਾਨੂੰਨ ਇਕ ਅਹਿਮ ਰੋਲ ਅਦਾ ਕਰਦਾ ਹੈ ਜਿਸਦੀ ਮਿਸਾਲ ਫਰੀਦਕੋਟ 'ਚ ਦੇਖਣ ਨੂੰ ਮਿਲੀ ਹੈ, ਜਿੱਥੇ ਇਕ ਮਾਸੂਮ ਨਾਲ ਕੁਕਰਮ ਕਰਨ ਤੋਂ ਬਾਅਦ ਕਤਲ ਕਰਨ ਦੇ ਮਾਮਲੇ ਵਿਚ ਇਕ ਆਰੋਪੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਸੂਚਨਾ ਮਿਲੀ ਹੈ।
ਕਿ ਹੈ ਪੂਰਾ ਮਾਮਲਾ
ਫਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ 'ਚ ਜਿੱਥੇ ਸੰਨ 2012 'ਚ ਇਕ ਐਸੀ ਵਾਰਦਾਤ ਹੋਈ ਜਿਸਨੂੰ ਸੁਣ ਕੇ ਹਰ ਕੋਈ ਸਹਿਮ ਗਿਆ ਤੇ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਸੀ । ਕੋਟਕਪੂਰਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਰਹਿੰਦੇ ਇਕ ਪੇਸ਼ੇਵਰ ਡਾਕਟਰ ਨੇ ਆਪਣੇ ਘਰ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਲਗਾ ਰੱਖੇ ਸਨ, ਤੇ ਉਸ ਮਿਸਤਰੀ ਨਾਲ ਉਸਦਾ ਇਕ ਕਰਿੰਦਾ ਸਤਨਾਮ ਸਿੰਘ ਵੀ ਕੰਮ ਕਰਦਾ ਸੀ। ਇਸੇ ਦੌਰਾਨ ਡਾ. ਧੁਨਾਂ ਦਾ ਛੋਟਾ ਲੜਕਾ ਹੁਸਨਪ੍ਰੀਤ ਸਤਨਾਮ ਸਿੰਘ ਦੀਆਂ ਗੱਲਾਂ 'ਚ ਆ ਗਿਆ ਅਤੇ ਉਸਨੂੰ ਵਰਗਲੌਣ ਲੱਗਾ ਪਰ ਮਾਸੂਮ ਹੁਸਨਪ੍ਰੀਤ ਨੂੰ ਕੀ ਪਤਾ ਸੀ ਕਿ ਸਤਨਾਮ ਸਿੰਘ ਦੇ ਦਿਮਾਗ 'ਚ ਕੀ ਸ਼ੈਤਾਨੀ ਚੱਲ ਰਹੀ ਹੈ। ਇਸ ਦੌਰਾਨ ਸਤਨਾਮ ਸਿੰਘ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਮਾਸੂਮ ਹੁਸਨਪ੍ਰੀਤ ਨੂੰ ਆਪਣੇ ਚੁੰਗਲ 'ਚ ਫਸਾ ਕੇ ਘਰ ਤੋਂ ਦੂਰ ਲੈ ਗਿਆ। ਕਾਫੀ ਸਮਾਂ ਬੀਤਣ ਤੋਂ ਬਾਅਦ ਜਦੋਂ ਹੁਸਨਪ੍ਰੀਤ ਦਾ ਕੋਈ ਪਤਾ ਨਾ ਲੱਗਣ 'ਤੇ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੇ ਬਾਰੇ ਪੁਲਸ ਨੂੰ ਦੱਸਿਆ ਅਤੇ ਉਨ੍ਹਾਂ ਦੀ ਮਦਦ ਲਈ । ਫਿਰ ਡਾ. ਧੁਨਾਂ ਨੂੰ ਫੋਨ ਆਇਆ ਤੇ ਉਨ੍ਹਾਂ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਕਰਦਿਆਂ ਪੁਲਸ ਨੇ ਆਰੋਪੀ ਸਤਨਾਮ ਸਿੰਘ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਪਰ ਇਸ ਤੋਂ ਪਹਿਲਾਂ ਹੀ ਆਰੋਪੀ ਮਾਸੂਮ ਹੁਸਨਪ੍ਰੀਤ ਨਾਲ ਕੁਕਰਮ ਕਰਕੇ ਉਸਦਾ ਕਤਲ ਕਰ ਚੁੱਕਾ ਸੀ । ਆਖਿਰਕਾਰ ਮਾਨਯੋਗ ਅਦਾਲਤ ਨੇ ਪਰਿਵਾਰ ਦਾ ਦੁੱਖ ਸਮਝਦੇ ਹੋਏ ਕਰੀਬ 5 ਸਾਲ ਬਾਅਦ ਮੁਕਦਮਾ ਚੱਲਣ ਤੋਂ ਬਾਅਦ ਦੋਸ਼ੀ ਕਰਾਰ ਹੋਣ 'ਤੇ ਸਤਨਾਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ।
ਇਸ ਪੂਰੇ ਮਾਮਲੇ 'ਚ ਜਦੋਂ ਹੁਸਨਪ੍ਰੀਤ ਦੇ ਪਿਤਾ ਡਾ. ਐਚ. ਐਸ. ਧੁਨਾਂ ਨਾਲ ਗੱਲਬਾਤ ਕਰਨ 'ਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਨਾਲ ਕੰਮ ਕਰਨ ਵਾਲਾ ਸਤਨਾਮ ਸਿੰਘ ਮੇਰੇ ਲੜਕੇ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਉਸ ਨਾਲ ਕੁਕਰਮ ਕਰਨ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਆਰੋਪੀ ਨੇ ਹੁਸਨਪ੍ਰੀਤ ਨੂੰ ਸੂਏ 'ਚ ਸੁੱਟ ਦਿੱਤਾ ਸੀ। ਕਰੀਬ 5 ਸਾਲ ਬਾਅਦ ਉਸ ਦਰਿੰਦੇ ਨੂੰ ਮਾਨਯੋਗ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਹ ਇਸ ਫੈਸਲੇ ਦਾ ਸਨਮਾਨ ਕਰਦੇ ਹਨ।
ਸੁੱਚਾ ਸਿੰਘ ਛੋਟੇਪੁਰ ਜਲਦ ਹੋ ਸਕਦੇ ਹਨ ਅਕਾਲੀ ਦਲ 'ਚ ਸ਼ਾਮਲ
NEXT STORY