ਟਾਂਡਾ ਉੜਮੁੜ ( ਵਰਿੰਦਰ ਪੰਡਿਤ ) - ਸੂਬੇ 'ਚ ਹਰੇਕ ਥਾਵਾਂ 'ਤੇ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨਮ। ਪੰਜਾਬ ਸਰਕਾਰ ਵੱਲੋ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਹੋਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆ ਘਟਨਾਵਾਂ ਦੀ ਪੜਤਾਲ ਕਰਵਾਉਣ ਲਈ ਗਠਿਤ ਕੀਤੇ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਵੱਲੋ ਅੱਜ ਜ਼ਿਲਾ ਹੁਸ਼ਿਆਰਪੁਰ ਦੇ ਵੱਖ-ਵੱਖ ਸਥਾਨਾਂ 'ਤੇ ਜਾ ਕੇ ਬਿਆਨਾਂ ਨੂੰ ਕਲਮਬੱਧ ਕੀਤਾ।
ਜਸਟਿਸ ਰਣਜੀਤ ਸਿੰਘ (ਸੇਵਾਮੁਕਤ ) ਨੇ ਅੱਜ ਮਾਹਿਲਪੁਰ, ਹਰਿਆਣਾ ਆਦਿ ਸਥਾਨਾਂ ਦੇ ਨਾਲ-ਨਾਲ ਟਾਂਡਾ ਦੇ ਪਿੰਡ ਬਗੋਲ ਖੁਰਦ ਦਾ ਦੌਰਾ ਕਰਕੇ ਪੜਤਾਲ ਕੀਤੀ। ਇਸ ਦੌਰਾਨ ਐਸ. ਐਸ. ਪੀ. ਹੁਸ਼ਿਆਰਪੁਰ ਤੇ ਹੋਰ ਆਲਾ ਅਧਿਕਾਰੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਫਲਾਪ ਰਿਹਾ ਵਨ ਟਾਈਮ ਸੈਟਲਮੈਂਟ ਪਾਲਿਸੀ ਦਾ ਪਹਿਲਾ ਫੇਸ
NEXT STORY