ਚੰਡੀਗੜ੍ਹ,(ਹਾਂਡਾ): ਬਰਗਾੜੀ ਮਾਮਲੇ ਦੀ ਜਾਂਚ ਲਈ ਬਣੇ ਕਮਿਸ਼ਨ ਦੇ ਪ੍ਰਮੁੱਖ ਜਸਟਿਸ ਰਣਜੀਤ ਸਿੰਘ ਦਾ ਪ੍ਰੈੱਸ ਕਾਨਫਰੰਸ 'ਚ ਮਜ਼ਾਕ ਉਡਾਉਣ ਤੇ ਉਨ੍ਹਾਂ ਦੀ ਵਕਾਲਤ ਦੀ ਡਿਗਰੀ 'ਤੇ ਸਵਾਲ ਖੜ੍ਹੇ ਕਰਨ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਖਲ ਕ੍ਰਿਮੀਨਲ ਕੰਪਲੇਂਟ ਨੂੰ ਲੈ ਕੇ ਬਚਾਅ ਧਿਰ ਨੇ ਜਿਰਹ ਪੂਰੀ ਕਰ ਲਈ ਹੈ। ਜਿਸ 'ਚ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਐਕਟ ਦਾ ਹਵਾਲਾ ਦਿੰਦਿਆਂ ਤਰਕ ਦਿੱਤੇ ਕਿ ਜਿਸ ਸਮੇਂ ਰਣਜੀਤ ਸਿੰਘ ਨੇ ਕੰਪਲੇਂਟ ਦਾਖਲ ਕੀਤੀ, ਉਸ ਸਮੇਂ ਉਹ ਕਮਿਸ਼ਨ ਦੇ ਚੇਅਰਮੈਨ ਨਹੀਂ ਸਨ। ਅਜਿਹੇ ਵਿਚ ਨਾ ਤਾਂ ਡਿਊਟੀ 'ਤੇ ਸਨ ਤੇ ਨਾ ਹੀ ਸਰਕਾਰ ਵਲੋਂ ਗਠਿਤ ਕਮਿਸ਼ਨ ਦੇ ਚੇਅਰਮੈਨ ਸਨ। ਇਸ ਲਈ ਸਿੱਧੇ ਤੌਰ 'ਤੇ ਉਨ੍ਹਾਂ ਦੀ ਕ੍ਰਿਮੀਨਲ ਕੰਪਲੇਂਟ ਮੇਨਟੇਨੇਬਲ ਨਹੀਂ ਹੈ। ਲੰਬੀ ਜਿਰਹ ਸੁਣਨ ਤੋਂ ਬਾਅਦ ਕੋਰਟ ਨੇ ਸੁਣਵਾਈ 29 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਕੈਪਟਨ ਵਲੋਂ ਅੰਮ੍ਰਿਤਸਰ ਲਈ ਵਿਸ਼ੇਸ਼ ਕੌਮਾਂਤਰੀ ਉਡਾਣ ਦੀ ਮੰਗ
NEXT STORY