ਟੋਰਾਂਟੋ (ਇੰਟ.): ਭਾਰਤ ਵਿਚ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਕੈਨੇਡਾ ਦਾ ਦੋਹਰਾ ਰੁਖ ਸਾਹਮਣੇ ਆਇਆ ਹੈ। ਇਕ ਪਾਸੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਵਿਚ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਨੂੰ ਲੈ ਕੇ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਦੁਨੀਆ ਵਿਚ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ-ਪ੍ਰਦਰਸ਼ਨ ਦੇ ਅਧਿਕਾਰ ਦੇ ਸਮਰਥਨ ਵਿਚ ਖੜ੍ਹਾ ਰਹੇਗਾ। ਉਹ ਤਣਾਅ ਨੂੰ ਘਟਾਉਣ ਅਤੇ ਗੱਲਬਾਤ ਲਈ ਕਦਮ ਚੁੱਕੇ ਜਾਣ ਲਈ ਬੇਹੱਦ ਖੁਸ਼ ਹੈ।
ਇਹ ਵੀ ਪੜ੍ਹੋ ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ
ਦੂਜੇ ਪਾਸੇ ਸ਼ਨੀਵਾਰ ਨੂੰ ਕੈਨੇਡਾ ਦੀ ਸੱਤਾਧਾਰੀ ਪਾਰਟੀ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ.ਐੱਚ.ਓ.) ਵਿਚ ਭਾਰਤ ਦੇ ਭੋਜਨ ਤੇ ਰੋਜ਼ੀ ਰੋਟੀ ਦੀ ਸੁਰੱਖਿਆ ਸਣੇ ਘਰੇਲੂ ਖੇਤੀਬਾੜੀ ਉਪਾਵਾਂ 'ਤੇ ਸਵਾਲ ਉਠਾਉਂਦੇ ਹੋਏ ਘੱਟੋ-ਘੱਟ ਸਮਰਥਨ (ਐੱਮ.ਐੱਸ.ਪੀ.) ਮੁੱਲ ਤੇ ਹੋਰ ਖੇਤੀਬਾੜੀ ਨੀਤੀਆਂ ਉੱਤੇ ਵਿਰੋਧ ਜਤਾਇਆ ਸੀ। ਵਿਸ਼ਵ ਵਪਾਰ ਸੰਗਠਨ (ਡਲਬਯੂ.ਟੀ.ਓ.) ਵਿਚ ਭਾਰਤ ਦੀਆਂ ਖੇਤੀਬਾੜੀ ਨੀਤੀਆਂ ਉੱਤੇ ਕੈਨੇਡਾ ਵਲੋਂ ਸਵਾਲ ਉਠਾਉਣਾ ਇਸ ਗੱਲ ਦਾ ਸਬੂਤ ਹੈ ਕਿ ਕੈਨੇਡਾ ਨੂੰ ਭਾਰਤ ਦੇ ਕਿਸਾਨਾਂ ਤੇ ਖੇਤੀ ਉਤਪਾਦਕਾਂ ਦੀ ਅਸਲ ਬਿਹਤਰੀ ਨੂੰ ਲੈ ਕੇ ਕਿੰਨੀ ਚਿੰਤਾ ਹੈ।
ਇਹ ਵੀ ਪੜ੍ਹੋ:'ਅਸੀਂ ਸਭ ਤੋਂ ਪਹਿਲਾਂ ਚੰਨ 'ਤੇ ਭੇਜਾਂਗੇ ਬੀਬੀ'
ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਦੇ 67 ਹੋਰ ਨਵੇਂ ਮਾਮਲੇ ਪਾਜ਼ੇਟਿਵ, 1 ਦੀ ਮੌਤ
NEXT STORY