ਵਾਸ਼ਿੰਗਟਨ-ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਦੇ ਫਾਉਂਡਰ ਜੈਫ ਬੇਜੋਸ ਨੇ ਇੰਟਸਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਪੁਲਾੜ ਕੰਪਨੀ ਬਲੂ ਓਰੀਜਨ ਪਹਿਲੀ ਵਾਰ ਕਿਸੇ ਬੀਬੀ ਨੂੰ ਚੰਨ ਦੀ ਸਤ੍ਹਾ 'ਤੇ ਲੈ ਕੇ ਜਾਵੇਗੀ। ਜੈਫ ਦਾ ਇਹ ਬਿਆਨ ਉਸ ਸਮੇਂ ਆਇਆ ਜਦ ਨਾਸਾ ਨੇ 2024 ਤੱਕ ਪੁਲਾੜ ਯਾਤਰੀਆਂ ਨੂੰ ਚੰਨ 'ਤੇ ਭੇਜਣ 'ਚ ਸਮਰੱਥ ਨਿੱਜੀ ਨਿਰਮਿਤ ਚੰਦਰ ਲੈਂਡਰਸ ਦੀ ਚੋਣ ਦਾ ਫੈਸਲਾ ਕਰ ਲਿਆ ਹੈ।
ਇਹ ਵੀ ਪੜ੍ਹੋ:ਜਿਓ ਦੇ ਇਸ ਪਲਾਨ 'ਚ ਰੋਜ਼ਾਨਾ ਮਿਲਦਾ ਹੈ 3GB ਡਾਟਾ
ਜੈਫ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਪੋਸਟ
ਜੈਫ ਨੇ ਅਲਬਾਮਾ ਦੇ ਹੰਟਸਵਿਲ ਦੇ ਨਾਸਾ ਮਾਰਸ਼ਲ ਸਪੇਸ ਫਲਾਈਟ ਸੈਂਟਰ 'ਚ ਇਸ ਹਫਤੇ ਇੰਜਣ ਪ੍ਰੀਖਣ ਦੇ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਇਕ ਵੀਡੀਓ 'ਚ ਕਿਹਾ ਕਿ ਇਹ (ਬੀ.ਈ.-7) ਇੰਜਣ ਹੈ ਜੋ ਚੰਨ ਦੀ ਸਤ੍ਹਾ 'ਤੇ ਪਹਿਲੀ ਬੀਬੀ ਨੂੰ ਲੈ ਕੇ ਜਾਵੇਗਾ। ਬਲੂ ਓਰੀਜਨ ਸਾਲਾਂ ਤੋਂ ਬੀ.ਈ.7 ਇੰਜਣ ਦੇ ਵਿਕਾਸ 'ਚ ਲੱਗਿਆ ਹੋਇਆ ਹੈ। ਬੀ.ਈ.-7 ਇੰਚਣ ਨੇ ਟੈਸਟ ਫਾਇਰ ਟਾਈਮ ਦੇ 1,245 ਸੈਕੰਡ ਨੂੰ ਟੈਲੀ ਕੀਤਾ ਗਿਆ ਹੈ। ਇਸ ਨਾਲ ਕੰਪਨੀ ਦੀ ਨੈਸ਼ਨਲ ਟੀਮ ਹਿਊਮਨ ਲੈਂਡਿੰਗ ਸਿਸਟਮ ਨੂੰ ਸਮਰਥਨ ਅਤੇ ਸ਼ਕਤੀ ਪ੍ਰਦਾਨ ਹੋਵੇਗੀ।
ਬਲੂ ਮੂਨ ਲੈਂਡਰ ਬਣਾਉਣ ਲਈ ਇਹ ਕੰਪਨੀਆਂ ਹੋਈਆਂ ਇਕ ਜੁੱਟ
ਬਲੂ ਓਰੀਜਨਲ ਮੁੱਖ ਕਾਂਟਰੈਕਟਰ ਦੇ ਤੌਰ 'ਤੇ ਇਕ 'ਰਾਸ਼ਟਰੀ ਟੀਮ' ਦੀ ਅਗਵਾਈ ਕਰਦਾ ਹੈ। ਇਸ ਕੰਪਨੀ ਨਾਲ ਸਾਲ 2019 'ਚ ਆਪਣੇ ਬਲੂ ਮੂਨ ਲੈਂਡਰ ਨੂੰ ਬਣਾਉਣ ਲਈ ਕਈ ਕੰਪਨੀਆਂ ਇਕਜੁੱਟ ਹੋਈਆਂ ਸਨ। ਇਸ ਰਾਸ਼ਟਰੀ ਟੀਮ 'ਚ ਲਾਕਹੀਡ ਮਾਰਟਿਨ ਕਾਰਪ, ਨਾਰਥ੍ਰਾਪ ਗਰੂਮੈਨ ਕਾਰਪ ਅਤੇ ਡ੍ਰੈਪਰ ਵੀ ਸ਼ਾਮਲ ਹੈ। ਬਲੂ ਓਰੀਜਨ ਨੇ ਹਾਲ ਦੇ ਸਾਲਾਂ 'ਚ ਕਈ ਸਰਕਾਰੀ ਕਾਨਟ੍ਰੈਕਟਸ 'ਤੇ ਨਜ਼ਰ ਬਣਾਈ ਹੋਈ ਹੈ।
ਇਹ ਵੀ ਪੜ੍ਹੋ:ਬ੍ਰਿਟੇਨ 'ਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ
ਅਗਲੇ ਦਹਾਕੇ 'ਚ ਚੰਨ 'ਤੇ ਇਨਸਾਨਾਂ ਨੂੰ ਪਹੁੰਚਾਉਣ ਲਈ ਨਾਸਾ ਦੇ ਅਗਲੇ ਮਨੁੱਖੀ ਚੰਦਰ ਲੈਂਡਿੰਗ ਸਿਸਟਮ ਦਾ ਨਿਰਮਾਣ ਕਰਨ ਦੇ ਕਾਨਟਰੈਕਟ ਨੂੰ ਪਾਉਣ ਲਈ ਇਹ ਕੰਪਨੀ ਆਪਣੇ ਵਿਰੋਧੀ ਅਰਬਪਤੀ ਏਲਨ ਮਸਕ ਦੇ ਸਪੇਸਐਕਸ ਅਤੇ ਲੀਡੋਸ ਹੋਲਡਿੰਸ ਕਾਰਪੋਰੇਸ਼ਨ ਦੀ ਕੰਪਨੀ ਡਾਇਨੇਟਿਕਸ ਨਾਲ ਮੁਕਾਬਲਾ ਕਰ ਰਹੀ ਹੈ। ਅਪ੍ਰੈਲ 'ਚ ਨਾਸਾ ਨੇ ਬਲੂ ਓਰੀਜਨ ਦੀ ਟੀਮ ਨੂੰ 579 ਮਿਲੀਅਨ ਡਾਲਰ ਦਾ ਇਕ ਚੰਦਰ ਲੈਂਡਰ ਵਿਕਸਿਤ ਕਰਨ ਦਾ ਕਾਨਟ੍ਰੈਕਟ ਦਿੱਤਾ ਜਦਕਿ ਨਾਲ ਹੀ ਦੋ ਹੋਰ ਕੰਪਨੀਆਂ ਸਪੇਸਐਕਸ ਨੂੰ ਆਪਣੀ ਸਟਾਰਸ਼ਿਪ ਪ੍ਰਣਾਲੀ ਦੇ ਵਿਕਾਸ ਲਈ 135 ਮਿਲੀਅਨ ਡਾਲਰ ਅਤੇ ਲੀਡੋਸ ਹੋਲਡਿੰਗ ਕਾਰਪੋਰੇਸ਼ਨ ਦੀ ਕੰਪਨੀ ਡਾਇਨੈਟਿਕਸ ਨੂੰ 253 ਮਿਲੀਅਨ ਦਾ ਕਾਨਟ੍ਰੈਕਟ ਦਿੱਤਾ।
ਇਹ ਵੀ ਪੜ੍ਹੋ:ਟੈਕਸਾਸ ਦੇ ਪੈਟਰੋਲੀਅਮ ਕੇਂਦਰ 'ਚ ਲੱਗੀ ਅੱਗ, 7 ਝੁਲਸੇ
ਟੈਕਸਾਸ ਦੇ ਪੈਟਰੋਲੀਅਮ ਕੇਂਦਰ 'ਚ ਲੱਗੀ ਅੱਗ, 7 ਝੁਲਸੇ
NEXT STORY