ਬਟਾਲਾ (ਬੇਰੀ) : ਜ਼ਿਲ੍ਹਾ ਗੁਰਦਾਸਪੁਰ 'ਚ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਿੰਡ ਭਗਵਾਨਪੁਰ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਚਲਦਿਆਂ ਉਕਤ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦੇ ਦੋਸ਼ 'ਚ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਸ ਨੇ 5 ਪੁਲਸ ਮੁਲਾਜ਼ਮਾਂ ਜਿੰਨ੍ਹਾਂ 'ਚ ਦੋ ਏ. ਐੱਸ. ਆਈ ਰੈਂਕ ਦੇ ਅਧਿਕਾਰੀ ਸ਼ਾਮਲ ਹਨ, ਸਮੇਤ 6 ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਲੀ ਸੂਰਤ ਮੱਲੀ ਦੇ ਐੱਸ. ਐੱਚ. ਓ. ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਪੁਲਸ ਨੂੰ ਅਮਰੀਕ ਸਿੰਘ ਪੁੱਤਰ ਚੰਨ ਸਿੰਘ ਵਾਸੀ ਪਿੰਡ ਭਗਵਾਨਪੁਰ ਨੇ ਬਿਆਨ ਦਰਜ ਕਰਵਾਏ ਕਿ ਉਹ ਬੀਤੀ 30 ਅਗਸਤ ਨੂੰ ਸ਼ਾਮ ਸਾਢੇ 6 ਵਜੇ ਦੇ ਕਰੀਬ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਜਿਸ 'ਚ ਉਸਦੀ ਪਤਨੀ ਗੁਰਦੀਸ਼ ਕੌਰ, ਪੁੱਤਰ ਗੁਰਮੇਜ ਸਿੰਘ ਉਰਫ ਪੱਪੀ ਅਤੇ ਉਸਦੇ ਭਤੀਜ ਨੂੰਹ ਬੇਵੀ ਉਰਫ ਅੰਮ੍ਰਿਤ ਕੌਰ ਜੋ ਕਾਰ ਚਲਾ ਰਹੀ ਸੀ, ਸਮੇਤ ਕਾਰ 'ਚ ਸਵਾਰ ਹੋ ਕੇ ਆਪਣੇ ਪਿੰਡ ਦੇ ਰਹਿਣ ਵਾਲੇ ਮੁੱਖਾ ਸਿੰਘ ਦੇ ਪੁੱਤਰ ਦੇ ਸ਼ਗਨ ਸਮਾਰੋਹ ਤੋਂ ਵਾਪਸ ਆ ਰਹੇ ਸਨ। ਜਦ ਉਹ ਆਪਣੇ ਘਰ ਵੱਲ ਜਾਣ ਲੱਗੇ ਤਾਂ ਇੰਨੇ ਨੂੰ ਦਰਗਾਬਾਦ ਸਾਈਡ ਤੋਂ ਆਉਂਦੇ ਰਸਤੇ ਤੋਂ ਦੋ ਕਾਰਾਂ ਜਿਨ੍ਹਾਂ 'ਚ ਇਕ ਸਿਲਵਰ ਰੰਗ ਦੀ ਆਲਟੋ ਗੱਡੀ ਐੱਲ. ਐਕਸ ਨੰ. ਪੀ.ਬੀ.02.ਬੀ.ਜੇ.6538 ਅਤੇ ਦੂਸਰੀ ਚਿੱਟੇ ਰੰਗ ਦੀ ਸਵਿਫਟ ਡੀਅਰ ਵੀ.ਡੀ.ਆਈ. ਨੰ. ਪੀ.ਬੀ.02.ਡੀ.ਕਿਊ.2639 ਆਈ। ਅਮਰੀਕ ਸਿੰਘ ਨੇ ਦਰਜ ਕਰਵਾਏ ਬਿਆਨਾਂ ਵਿਚ ਅੱਗੇ ਲਿਖਵਾਇਆ ਹੈ ਕਿ ਇਸ ਤੋਂ ਬਾਅਦ ਉਕਤ ਗੱਡੀਆਂ ਉਸਦੀ ਗੱਡੀ ਦੇ ਕੋਲ ਆ ਕੇ ਖੜ੍ਹੀਆਂ ਹੋ ਗਈਆਂ, ਜਿਸ 'ਚੋਂ 6 ਨੌਜਵਾਨ ਉਤਰੇ ਅਤੇ ਇਨ੍ਹਾਂ 'ਚੋਂ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ ਜੋ ਕਿ ਇਕ ਰਿਟਾ. ਏ. ਡੀ. ਜੀ. ਪੀ ਦੇ ਨਾਲ ਬਤੌਰ ਗੰਨਮੈਨ ਹੈ, ਨੇ ਉਸਦੇ ਪੁੱਤਰ ਗੁਰਮੇਜ ਉਰਫ ਪੱਪੀ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦਕਿ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾਂ ਜੋ ਕਿ ਇਕ ਰਿਟਾ. ਏ. ਡੀ. ਜੀ. ਪੀ. ਦੇ ਨਾਲ ਬਤੌਰ ਗੰਨਮੈਨ ਹੈ, ਨੇ ਗੁਰਮੇਜ ਸਿੰਘ ਨੂੰ ਜਾਨ ਤੋਂ ਮਾਰ ਦੇਣ ਲਈ ਕਿਹਾ ਕਿ ਤਾਂ ਇਨ੍ਹਾਂ ਦੇ ਦੋ ਹੋਰ ਸਾਥੀਆਂ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਟਾਲਾ ਜੋ ਕਿ ਘਰੇਲੂ ਕੰਮ ਕਰਦਾ ਹੈ ਤੇ ਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ ਸੀ. ਐੱਮ. ਸਕਿਓਰਿਟੀ 'ਚ ਤੈਨਾਤ ਹੈ, ਨੇ ਆਪਣੇ ਮੂਸਲਾ ਅਤੇ ਬੇਸਬਾਲ ਕਾਰ 'ਤੇ ਮਾਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਵਣ ਨਿਗਮ 'ਚ ਪ੍ਰਮੋਸ਼ਨ ਗੜਬੜੀ, ਉਛਲਿਆ ਸਾਧੂ ਸਿੰਘ ਧਰਮਸੋਤ ਦਾ ਨਾਂ
ਅਮਰੀਕ ਸਿੰਘ ਅਨੁਸਾਰ ਇਸ ਤੋਂ ਬਾਅਦ ਮੈਂ ਮਾਰ ਦਿੱਤਾ-ਮਾਰ ਦਿੱਤਾ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਉਕਤ ਕਾਰ ਸਵਾਰਾਂ ਦੇ ਸਾਥੀ ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ ਜੋ ਕਿ ਬਤੌਰ ਏ. ਐੱਸ. ਆਈ. ਟਰੈਫਿਕ ਸਟਾਫ ਅੰਮ੍ਰਿਤਸਰ ਸਿਟੀ ਵਿਚ ਤੈਨਾਤ ਹੈ, ਨੇ ਆਪਣੇ ਡਬ ਵਿਚੋਂ ਪਿਸਤੌਲ ਕੱਢੀ ਅਤੇ ਮੇਰੇ ਪੁੱਤਰ ਗੁਰਮੇਜ ਸਿੰਘ ਉਰਫ ਪੱਪੀ ਨੂੰ ਸਿੱਧੀ ਗੋਲੀ ਮਾਰ ਦਿੱਤੀ, ਜਿਸ ਨਾਲ ਮੇਰਾ ਪੁੱਤਰ ਗੰਭੀਰ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਇਸ ਤੋਂ ਬਾਅਦ ਉਕਤ ਸਾਰੇ ਕਾਰ ਸਵਾਰ ਆਪਣੀਆਂ ਕਾਰਾਂ ਵਿਚ ਬੈਠ ਕੇ ਭੱਜਣ ਲੱਗੇ ਤਾਂ ਇਨ੍ਹਾਂ 'ਚੋਂ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ ਜੋ ਕਿ ਬਤੌਰ ਏ. ਐੱਸ. ਆਈ. ਟਰੈਫਿਕ ਸਟਾਫ ਅੰਮ੍ਰਿਤਸਰ ਸਿਟੀ ਵਿਚ ਤੈਨਾਤ ਹੈ, ਨੇ ਬਲਜੀਤ ਸਿੰਘ ਤੋਂ ਪਿਸਤੌਲ ਲੈ ਕੇ ਮੇਰੇ 'ਤੇ ਗੋਲੀ ਚਲਾ ਦਿੱਤੀ, ਜੋ ਮੈਂ ਆਪਣਾ ਬੜੀ ਮੁਸ਼ਕਲ ਨਾਲ ਬਚਾਅ ਕੀਤਾ, ਜਿਸ ਤੋਂ ਬਾਅਦ ਉਕਤ ਸਾਰੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰ ਰਹੇ ਨੇ ਅਕਾਲੀ: ਬਲਜਿੰਦਰ ਕੌਰ
ਐੱਸ. ਐੱਚ. ਓ. ਅਵਤਾਰ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕ ਸਿੰਘ ਨੇ ਬਿਆਨਾਂ ਵਿਚ ਇਹ ਵੀ ਦਰਜ ਕਰਵਾਇਆ ਹੈ ਕਿ ਅੱਜ ਤੋਂ ਕਰੀਬ 6 ਮਹੀਨੇ ਪਹਿਲਾਂ ਮੇਰੇ ਪੁੱਤਰ ਗੁਰਮੇਜ ਸਿੰਘ ਉਰਫ ਪੱਪੀ ਦਾ ਬਟਾਲਾ ਵਿਚ ਬਲਕਾਰ ਸਿੰਘ ਨਾਲ ਤਕਰਾਰਬਾਜ਼ੀ ਹੋਈ ਸੀ ਅਤੇ ਇਸੇ ਰੰਜਿਸ਼ ਦੇ ਚਲਦਿਆਂ ਉਕਤ ਲੋਕਾਂ ਨੇ ਸਾਡੇ 'ਤੇ ਹਮਲਾ ਕਰਦੇ ਹੋਏ ਮੇਰੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਅਮਰੀਕ ਸਿੰਘ ਅਨੁਸਾਰ ਉਹ ਆਪਣੇ ਪੁੱਤਰ ਗੁਰਮੇਜ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲੈ ਕੇ ਜਾ ਰਹੇ ਸਨ ਕਿ ਗੁਰਮੇਜ ਸਿੰਘ ਦੀ ਰਸਤੇ ਵਿਚ ਹੀ ਮੌਤ ਹੋ ਗਈ। ਐੱਸ. ਐੱਚ. ਓ ਨੇ ਅੱਗੇ ਦੱਸਿਆ ਕਿ ਉਕਤ ਗੋਲੀ ਕਾਂਡ ਸਬੰਧੀ ਉਕਤ 6 ਨੌਜਵਾਨਾਂ ਜਿੰਨ੍ਹਾਂ ਵਿਚ ਪੰਜ ਪੁਲਸ ਮੁਲਾਜ਼ਮ ਹਨ, ਦੇ ਵਿਰੁੱਧ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਅਮਰੀਕ ਸਿੰਘ ਦੇ ਬਿਆਨਾਂ 'ਤੇ ਮੁਕੱਦਮਾ ਨੰ.78 ਮਿਤੀ 31.8.20 ਧਾਰਾ 302, 148, 149 ਆਈ.ਪੀ.ਸੀ, 25, 27, 54, 59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਹਤ ਮੰਤਰੀ ਦਾ ਵੱਡਾ ਐਲਾਨ, 'ਕੋਰੋਨਾ' ਮਰੀਜ਼ਾਂ ਦਾ ਨਿੱਜੀ ਹਸਪਤਾਲਾਂ 'ਚ ਹੋਵੇਗਾ ਮੁਫ਼ਤ ਇਲਾਜ
NEXT STORY