ਜਲੰਧਰ—ਪੰਜਾਬ 'ਚ ਬੀਤੀ ਦਿਨੀਂ ਪਏ ਭਾਰੀ ਮੀਂਹ ਨੇ ਜਿੱਥੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਉੱਥੇ ਹੀ ਸ਼ਾਹਕੋਟ ਦੇ ਗਿੱਦੜਪਿੰਡੀ 'ਚ ਵੀ ਹੜ੍ਹ ਦਾ ਪੂਰਾ ਕਹਿਰ ਹੈ। ਜਾਣਕਾਰੀ ਮੁਤਾਬਕ ਹੜ੍ਹ ਦੇ ਪਾਣੀ ਨਾਲ ਕਬੱਡੀ ਖਿਡਾਰੀ ਦਾ ਘਰ ਪੂਰੀ ਤਰ੍ਹਾਂ ਡੁੱਬਿਆ ਹੋਇਆ ਹੈ।

ਕਬੱਡੀ ਖਿਡਾਰੀ ਹਰਨੇਕ ਸਿੰਘ ਸੋਢੀ ਦਾ ਉਨ੍ਹਾਂ ਦੇ ਘਰ 'ਚ 3-3 ਫੁੱਟ ਪਾਣੀ ਖੜ੍ਹਾ ਹੈ, ਜਿਸ 'ਚ ਉਨ੍ਹਾਂ ਦਾ ਮੋਟਰਸਾਈਕਲ ਵੀ ਡੁੱਬਿਆ ਹੋਇਆ ਹੈ। ਉਨ੍ਹਾਂ ਦੇ ਘਰ 'ਚ ਹੀ ਸਵਿਮਿੰਗ ਪੁਲ ਬਣ ਗਿਆ ਹੈ। ਕਬੱਡੀ ਖਿਡਾਰੀ ਦਾ ਕਹਿਣਾ ਹੈ ਕਿ ਜਾਨ ਬਚਾਉਣ ਲਈ ਲੋਕ ਕੋਠਿਆਂ 'ਤੇ ਖੜ੍ਹੇ ਹੋਏ ਹਨ ਅਤੇ ਕੋਈ ਵੀ ਸਰਕਾਰ ਉਨ੍ਹਾਂ ਦੇ ਪਿੰਡ ਦਾ ਜਾਇਜ਼ਾ ਲੈਣ ਨਹੀਂ ਆਈ।

ਉਨ੍ਹਾਂ ਨੇ ਸਰਕਾਰ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਸਰਕਾਰਾਂ ਲੋੜ ਵੇਲੇ ਨਹੀਂ ਵੋਟਾਂ ਵੇਲੇ ਹੀ ਸਰਕਾਰਾਂ ਨਜ਼ਰ ਆਉਂਦੀਆਂ ਹਨ।
ਸਰਕਾਰੀ ਸਕੂਲ ਦੀ ਅਧਿਆਪਕਾ ਨੇ ਕੀਤਾ ਕਮਾਲ, ਕਬਾੜ ਤੋਂ ਬਣਾ'ਤਾ 'ਸਾਇੰਸ ਪਾਰਕ'
NEXT STORY