ਬੁਢਲਾਡਾ ਮਨਜੀਤ) - ਨੌਜਵਾਨ ਟੂਰਨਾਮੈਂਟ ਪ੍ਰਬੰਧਕ ਕਮੇਟੀ ਪਿੰਡ ਗੁਰਨੇ ਕਲਾਂ ਵਿਖੇ 6ਵਾਂ ਤਿੰਨ ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ 9,10 ਅਤੇ 11 ਫਰਵਰੀ ਨੂੰ ਸਰਕਾਰੀ ਹਾਈ ਸਕੂਲ ਦੇ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਔਲਖ, ਲਖਵਿੰਦਰ ਸਿੰਘ ਔਲਖ, ਗੁਰਧਿਆਨ ਸਿੰਘ ਧਿਆਨੀ, ਗੁਰਪਿਆਰ ਸਿੰਘ ਅਤੇ ਬਲਕਾਰ ਸਿੰਘ ਬੋਗੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 60 ਸਾਲ ਦੇ ਬਜ਼ੁਰਗਾਂ ਦੀਆਂ ਦੋੜਾਂ, ਰੱਸਾ ਕੱਸੀ ਦੇ ਮੁਕਾਬਲੇ ਅਤੇ ਕਬੱਡੀ 32, 45, 50, 60,75 ਕਿੱਲੋ ਵਰਗ ਦੇ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟਾਂ ਦੋਰਾਨ ਗੁਰੂ ਕਾ ਲੰਗਰ ਤਿੰਨੋ ਦਿਨ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸੋਮਾ ਸਿੰਘ, ਜਤਿੰਦਰ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਡੇਰਾ ਬਾਬਾ ਅਲਖ ਰਾਮ ਕਲੱਬ ਬੀਰੋਕੇ ਕਲਾਂ ਦੇ ਪ੍ਰਧਾਨ ਗੁਰਮੀਤ ਸਿੰਘ ਗੀਤੂ ਵੀ ਮੌਜੂਦ ਸਨ।
ਕਰਮਜੀਤ ਰਿੰਟੂ ਅੰਮ੍ਰਿਤਸਰ ਦੇ ਮੇਅਰ ਬਨਣ ਨਾਲ ਪਵਿੱਤਰ ਧਰਤੀ ਦਾ ਮਾਣ ਵਧਿਆ - ਪਹੂਵਿੰਡ
NEXT STORY