ਕਪੂਰਥਲਾ (ਓਬਰਾਓ) : ਪਿੰਡ ਭਾਨੋਲੰਗਾ 'ਚ ਇਕ ਕੋਲਡ ਸਟੋਰ 'ਚ ਗੈਸ ਪਾਈਪ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਅਜੇ ਤੱਕ ਕੋਲਡ ਸਟੋਰ ਦੇ ਅੰਦਰ ਤੱਕ ਨਹੀਂ ਪਹੁੰਚ ਸਕੀ ਤੇ ਨਾ ਹੀ ਕੋਈ ਜਾਨੀ ਨੁਕਸਾਨ ਦੀ ਸੂਚਨਾ ਮਿਲੀ ਹੈ। ਨੇੜਲੇ ਪਿੰਡਾਂ ਦੇ ਲੋਕਾਂ ਨੂੰ ਉਕਤ ਇਲਾਕੇ ਵਿੱਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 8 ਹਜ਼ਾਰ ਪਿੱਛੇ ਚਲਾ ਦਿੱਤੀਆਂ ਗੋਲ਼ੀਆਂ, ਨੌਜਵਾਨ ਹੋਇਆ ਗੰਭੀਰ ਜ਼ਖ਼ਮੀ (ਵੀਡੀਓ)
ਫਿਲਹਾਲ ਪੁਲਸ ਅਤੇ ਸਿਵਲ ਪ੍ਰਸ਼ਾਸਨ ਕੋਲਡ ਸਟੋਰ ਦੇ ਨੇੜੇ ਪਹੁੰਚ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਕੋਲਡ ਸਟੋਰ 'ਚ ਮੌਜੂਦ ਸਾਰੇ ਲੋਕ ਠੀਕ-ਠਾਕ ਹਨ ਅਤੇ ਸ਼ੁਰੂਆਤੀ ਤੌਰ 'ਤੇ ਅਮੋਨੀਆ ਗੈਸ ਲੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪ੍ਰਸ਼ਾਸਨ ਨੇ ਸਿਹਤ ਵਿਭਾਗ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਪ੍ਰਸ਼ਾਸਨਿਕ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਸ ਲੀਕ ਹੁੰਦੇ ਹੀ ਕੋਲਡ ਸਟੋਰ 'ਚ ਮੌਜੂਦ ਕਰਮਚਾਰੀਆਂ ਨੇ ਲੀਕ ਹੋ ਰਹੀ ਗੈਸ ਪਾਈਪ ਨੂੰ ਬਾਹਰੋਂ ਖੋਲ੍ਹ ਦਿੱਤਾ ਅਤੇ ਗੈਸ ਆਸ-ਪਾਸ ਦੇ ਇਲਾਕੇ 'ਚ ਫੈਲ ਗਈ ਤੇ ਪਿੰਡਾਂ ਦੇ ਸਰਪੰਚਾਂ ਨੇ ਪਿੰਡ ਜਨਤਕ ਤੌਰ 'ਤੇ ਅਨਾਊਂਸਮੈਂਟ ਕੀਤੀ ਤੇ ਘਰ ਖਾਲੀ ਕਰਵਾ ਦਿੱਤੇ ਗਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗਿਆਸਪੁਰਾ ਗੈਸ ਲੀਕ : ਵਿਸ਼ੇਸ਼ DGP ਸ਼ੁਕਲਾ ਵੱਲੋਂ ਲੁਧਿਆਣਾ ’ਚ ਸਥਿਤੀ ਦਾ ਜਾਇਜ਼ਾ, ਕਹੀਆਂ ਅਹਿਮ ਗੱਲਾਂ
NEXT STORY