ਕਾਲਾ ਸੰਘਿਆਂ (ਨਿੱਝਰ) : ਜ਼ਿਲਾ ਕਪੂਰਥਲਾ ਦੇ ਕਸਬਾ ਰੂਪੀ ਪਿੰਡ ਸਿੱਧਵਾਂ ਦੋਨਾ ਦੇ 47 ਸਾਲਾ ਇਕ ਵਿਅਕਤੀ ਦੀ ਮਨੀਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ 5 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸੇ ਪਿੰਡ ਦਾ ਲਾਡੀ ਮਨੀਲਾ 'ਚ ਕਤਲ ਹੋਣ ਵਾਲਾ ਚੌਥਾ ਵਿਅਕਤੀ ਹੈ, ਇਸ ਤੋਂ ਪਹਿਲਾਂ ਵੀ ਸੋਮਨਾਥ ਪਰਜਾਪਤ, ਸੁੱਖਾ ਤੇ ਬਲਵਿੰਦਰ ਸਿੰਘ ਸਿੱਧੂ ਦੀ ਵੀ ਮਨੀਲਾ ਵਿਖੇ ਲੁਟੇਰਿਆਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ।
ਮ੍ਰਿਤਕ ਨਰਿੰਦਰ ਸਿੰਘ ਲਾਡੀ ਪੁੱਤਰ ਹਰੀ ਸਿੰਘ (ਪਰਜਾਪਤੀ ਪਰਿਵਾਰ) ਦੇ ਚਚੇਰੇ ਭਰਾ ਰਾਜਵੰਤ ਸਿੰਘ ਮੰਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਡੀ ਪਿਛਲੇ ਕਰੀਬ 23 ਸਾਲ ਤੋਂ ਮਨੀਲ: ਦੀ ਧਰਤੀ 'ਤੇ ਰੋਜ਼ੀ-ਰੋਟੀ ਕਮਾਉਣ ਲਈ ਗਿਆ ਹੋਇਆ ਸੀ ਤੇ ਉਹ ਉਥੇ ਦੇ ਸੰਮਵੇਗਾ ਜ਼ਿਲੇ ਦੇ ਕਸਬਾਲੁਆ ਪਿੰਡ ਲੱਭੋਆਨ 'ਚ ਆਪਣਾ ਕਾਰੋਬਾਰ ਕਰਦਾ ਸੀ ਤੇ ਉਥੇ ਹੀ ਰਹਿ ਰਿਹਾ ਸੀ, ਜਦਕਿ ਉਸ ਦਾ ਪਰਿਵਾਰ ਸਿੱਧਵਾਂ ਦੋਨਾ ਵਿਖੇ ਰਹਿੰਦਾ ਸੀ।
ਰਾਜਵੰਤ ਸਿੰਘ ਮੰਗੀ ਨੇ ਦੱਸਿਆ ਕਿ ਨਰਿੰਦਰ ਸਿੰਘ ਲਾਡੀ 5 ਮਹੀਨੇ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਮਿਲਕੇ ਦੁਬਾਰਾ ਮਨੀਲਾ ਗਿਆ ਸੀ ਤੇ ਉਹ ਰੋਜ਼ਾਨਾਂ ਦੀ ਤਰ੍ਹਾਂ ਆਪਣੇ ਮੋਟਰਸਾਈਕਲ 'ਤੇ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਕਥਿਤ ਤੌਰ 'ਤੇ ਪਿੱਛਿਓਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਪਿੱਠ 'ਤੇ ਵਾਰ ਕਰਦਿਆਂ 5 ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।
ਖਾਲਿਸਤਾਨ ਕਮਾਂਡੋ ਫੋਰਸ ਦੇ ਨਾਂ 'ਤੇ ਭੇਜੀ ਧਮਕੀ ਭਰੀ ਚਿੱਠੀ
NEXT STORY