ਕਪੂਰਥਲਾ (ਧੀਰ/ਜੋਸ਼ੀ)-ਸਰਕਾਰੀ ਸੀ. ਸੈ. ਸਕੂਲ ਬੂਸੋਵਾਲ ਵਿਖੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਜ਼ਿਲਾ ਸਿੱਖਿਆ ਅਫਸਰ (ਸ) ਹਰਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਤੇ ਪ੍ਰਿੰਸੀਪਲ ਬਲਦੇਵ ਰਾਜ ਵਧਵਾ ਦੀ ਦੇਖ-ਰੇਖ ’ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਜਿਸ ’ਚ ਉਪ ਜ਼ਿਲਾ ਸਿੱਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ ਤੇ ਸਰਪੰਚ ਬੂਸੋਵਾਲ ਛਿੰਦਰ ਸਿੰਘ ਮੁੱਖ ਮਹਿਮਾਨ ਤੇ ਸਰਕਾਰੀ ਸੀ. ਸੈ. ਸਕੂਲ (ਲਡ਼ਕੇ) ਸੁਲਤਾਨਪੁਰ ਲੋਧੀ ਦੇ ਪ੍ਰਿੰਸੀਪਲ ਤੇਜਿੰਦਰਪਾਲ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਲੈਕਚਰਾਰ ਅਸ਼ਵਨੀ ਮੈਣੀ ਤੇ ਲੈਕਚਰਾਰ ਬਲਦੇਵ ਸਿੰਘ ਟੀਟਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੌਰਾਨ ਪ੍ਰਿੰਸੀਪਲ ਬਲਦੇਵ ਰਾਜ ਵਧਵਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪਡ਼੍ਹੀ। ਸਮਾਗਮ ਮੁੱਖ ਤੌਰ ’ਤੇ 100 ਫੀਸਦੀ ਨਤੀਜੇ ਤੇ ਬੱਚਿਆਂ ਦੇ ਦਾਖਲੇ ਪ੍ਰਤੀ ਕੇਂਦਰਿਤ ਰਿਹਾ। ਮੁੱਖ ਮਹਿਮਾਨ ਉਪ ਜ਼ਿਲਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਨੇ ਜਿਥੇ ਬੱਚਿਆਂ ਨੂੰ ਪਾਸ ਹੋਣ ਲਈ ਗੁਰ ਦੱਸੇ, ਉੱਥੇ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਨਿਵਾਜ਼ਿਆਂ ਤੇ ਬੱਚਿਆਂ ਨੂੰ ਪਡ਼੍ਹਾਈ ਕਰਨ ਲਈ ਬਹੁਤ ਵਧੀਆ ਤਰੀਕੇ ਨਾਲ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹ ਲਿਖ ਕੇ ਚੰਗੇ ਨਾਗਰਿਕ ਬਣਨਾ ਚਾਹੀਦਾ ਹੈ। ਅੰਤ ’ਚ ਸਰਪੰਚ ਛਿੰਦਰ ਸਿੰਘ, ਪੰਚ ਜਸਵਿੰਦਰ ਸਿੰਘ, ਅਮਿਤਪਾਲ, ਸੰਤੋਖ ਸਿੰਘ ਤੇ ਐੱਸ. ਐੱਮ. ਸੀ. ਚੇਅਰਮੈਨ ਜੋਗਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਬੱਚਿਆਂ ਦੇ ਪਾਣੀ ਪੀਣ ਦੇ ਪ੍ਰਬੰਧ ਕਰਨ ਲਈ ਸਰਪੰਚ ਛਿੰਦਰ ਸਿੰਘ ਵੱਲੋਂ ਸਕੂਲ ਨੂੰ 11,000 ਰੁਪਏ ਸਕੂਲ ਨੂੰ ਦਾਨ ਵਜੋਂ ਦਿੱਤੇ ਜਦਕਿ ਪੰਚ ਜਸਵਿੰਦਰ ਸਿੰਘ, ਅਮਿਤਪਾਲ ਤੇ ਸੰਤੋਖ ਸਿੰਘ ਨੇ 2100-2100 ਰੁਪਏ ਦਾਨ ਵਜੋਂ ਦਿੱਤੇ ਤੇ ਸਕੂਲ ਦੀ ਹਰ ਪੱਖੋਂ ਮਦਦ ਦਾ ਭਰੋਸਾ ਦਿੱਤਾ। ਪ੍ਰਿੰਸੀਪਲ ਬਲਦੇਵ ਰਾਜ ਵਧਵਾ ਨੇ ਜਿਥੇ ਮੁੱਖ ਮਹਿਮਾਨ ਉਪ ਜ਼ਿਲਾ ਸਿੱਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ ਦਾ ਧੰਨਵਾਦ ਕੀਤਾ ਉੱਥੇ ਸਮੂਹ ਗ੍ਰਾਮ ਪੰਚਾਇਤ ਤੇ ਐੱਸ. ਐੱਮ. ਸੀ. ਚੇਅਰਮੈਨ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਪਰਮਜੀਤ ਸਿੰਘ, ਰਘੁਬੀਰ ਸਿੰਘ ਬਾਜਵਾ, ਪਰਮਜੀਤ ਕੌਰ, ਸੁਖਵਿੰਦਰ ਸਿੰਘ, ਸਰਬਜੀਤ ਕੌਰ, ਰੁਪਿੰਦਰ ਕੌਰ, ਜਗਦੀਪ ਕੌਰ, ਜਗਜੀਤ ਸਿੰਘ, ਦਲਬੀਰ ਸਿੰਘ, ਵਰੁਨ ਕੁਮਾਰ, ਸੁਖਵਿੰਦਰ ਸਿੰਘ ਕੰਪਿਊਟਰ ਫੈਕਲਟੀ, ਜਸਪਾਲ ਸਿੰਘ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।
ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਵੱਡੀ ਕੋਈ ਕੁਰਬਾਨੀ ਨਹੀਂ : ਭਾਈ ਗੁਰਇਕਬਾਲ
NEXT STORY