ਕਪੂਰਥਲਾ (ਗੌਰਵ)-ਦਿ ਓਪਨ ਡੋਰ ਚਰਚ ਖੋਜੇਵਾਲ ’ਚ ਚਰਚ ਦਾ 30ਵਾਂ ਸਥਾਪਨਾ ਦਿਵਸ ਮਨਾਉਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ, ਜਿਸ ਸਬੰਧੀ ਹੁਸ਼ਿਆਰਪੁਰ, ਲੁਧਿਆਣਾ, ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਚੰਡੀਗਡ਼੍ਹ, ਪੰਚਕੂਲਾ, ਯਮੁਨਾਨਗਰ ਆਦਿ ਸ਼ਹਿਰਾਂ ’ਚ ਮੀਟਿੰਗਾਂ ਦਾ ਦੌਰਾ ਚੱਲ ਰਿਹਾ ਹੈ। ਚਰਚ ਦੇ ਮੁੱਖ ਪਾਸਟਰ ਡਾ. ਹਰਪ੍ਰੀਤ ਸਿੰਘ ਦਿਓਲ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੰਵਰ ਕੁਲਦੀਪ ਸਿੰਘ ਸੰਧਾਵਾਲੀਆ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਚਰਚਾਂ ਦੇ ਪਾਸਟਰਾਂ ਤੇ ਉਨ੍ਹਾਂ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ, ਜਿਸ ਸਬੰਧੀ ਸਭ ਚਰਚਾਂ ਦੇ ਮੁੱਖ ਪਾਸਟਰਾਂ ਨੇ ਖੋਜੇਵਾਲ ਚਰਚ ਦੇ 30ਵੇਂ ਸਥਾਪਨਾ ਦਿਵਸ ’ਤੇ ਵੱਧ-ਚਡ਼੍ਹ ਕੇ ਸ਼ਾਮਲ ਹੋਣ ਦਾ ਸੰਕਲਪ ਲਿਆ। ਜ਼ਿਕਰਯੋਗ ਹੈ ਕਿ ਚਰਚ ਦਾ 30ਵਾਂ ਸਥਾਪਨਾ ਦਿਵਸ 5 ਤੋਂ 7 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ, ਜਿਸ ’ਚ ਵਿਸ਼ੇਸ਼ ਤੌਰ ’ਤੇ ਇੰਟਰਨੈਸ਼ਨਲ ਪਾਸਟਰ ਡਾ. ਪਾਲ ਦੀਨਾਕਰਨ ਪਹੁੰਚ ਕੇ ਸਮੂਹ ਮਾਨਵਤਾ ਦੇ ਭਲੇ ਲਈ ਪ੍ਰਮੇਸ਼ਵਰ ਦੇ ਮੂਹਰੇ ਪ੍ਰਾਰਥਨਾ ਕਰਨਗੇ। ਸਥਾਪਨਾ ਦਿਵਸ ’ਤੇ ਕੀਤੀ ਜਾਣ ਵਾਲੀ ਪ੍ਰਾਰਥਨਾ ਸਭਾ ਲਈ ਪ੍ਰਬੰਧਕ ਕਮੇਟੀ ਵੱਲੋਂ 10 ਏਕਡ਼ ’ਚ ਪੰਡਾਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 15 ਏਕਡ਼ ਜ਼ਮੀਨ ਪਾਰਕਿੰਗ ਲਈ ਉਪਲਬਧ ਕਰਵਾਈ ਗਈ ਹੈ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਤਿੰਨ ਰੋਜ਼ਾ ਚੱਲਣ ਵਾਲੇ ਸਮਾਗਮ ’ਚ ਸੰਗਤਾਂ ਲਈ ਰਹਿਣ-ਸਹਿਣ, ਖਾਣ-ਪੀਣ, ਸ਼ੌਚਾਲਿਆ ਤੇ ਬਾਥਰੂਮ ਲਈ ਵੀ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪਾਸਟਰ ਗੁਰਸ਼ਰਨ ਕੌਰ ਦਿਓਲ, ਬਾਊ ਜੈ ਰਾਮ, ਪਾਸਟਰ ਅਗਸਟਿਨ, ਹਰਮਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
ਪਵਿੱਤਰ ਕਾਲੀ ਵੇਈਂ ਦੇ ਕਿਨਾਰਿਆਂ ’ਤੇ ਪੱਥਰ ਲਾਉਣ ਦੀ ਕਾਰਸੇਵਾ ਸ਼ੁਰੂ
NEXT STORY