ਕਪੂਰਥਲਾ (ਭੂਸ਼ਣ)-ਸੀ. ਆਈ. ਏ. ਸਟਾਫ ਦੀ ਪੁਲਸ ਨੇ ਪਿੰਡ ਸੈਂਚਾ ’ਚ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰ ਕੇ ਇਕ ਔਰਤ ਸਮੱਗਲਰ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ, ਨਸ਼ੇ ਵਾਲੇ ਟੀਕਿਆਂ ਅਤੇ ਡਰੱਗਜ਼ ਵੇਚ ਕੇ ਕਮਾਈ ਗਈ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਐੱਸ. ਪੀ. (ਡੀ.) ਹਰਪ੍ਰੀਤ ਸਿੰਘ ਮੰਡੇਰ ਅਤੇ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ਵਿਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰ ਪਾਲ ਨੇ ਪੁਲਸ ਪਾਰਟੀ ਦੇ ਨਾਲ ਪਿੰਡ ਸੈਂਚਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਪਿੰਡ ਸੈਂਚਾ ’ਚ ਜਸਪਾਲ ਕੌਰ ਉਰਫ ਸੁਮਨ ਪਤਨੀ ਸਰਬਜੀਤ ਸਿੰਘ ਆਪਣੇ ਘਰ ’ਚ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥਾਂ ਦੀ ਵਿਕਰੀ ਕਰ ਰਹੀ ਹੈ ਅਤੇ ਇਸ ਸਮੇਂ ਉਹ ਭਾਰੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਅਤੇ ਨਕਦੀ ਦੇ ਨਾਲ ਨਜ਼ਦੀਕੀ ਖੇਤਰ ’ਚ ਘੁੰਮ ਰਹੀ ਹੈ, ਜਿਸ ’ਤੇ ਜਦੋਂ ਸੀ. ਆਈ. ਏ. ਸਟਾਫ ਕਪੂਰਥਲਾ ਦੀ ਟੀਮ ਨੇ ਮਹਿਲਾ ਪੁਲਸ ਦੀ ਮਦਦ ਨਾਲ ਮੁਲਜ਼ਮ ਔਰਤ ਨੂੰ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਪੁਲਸ ਕਰਮਚਾਰੀਆਂ ਨੇ ਉਸ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ।ਮੁਲਜ਼ਮ ਜਸਪਾਲ ਕੌਰ ਉਰਫ ਸੁਮਨ ਦੀ ਤਲਾਸ਼ੀ ਦੌਰਾਨ ਉਸ ਤੋਂ 270 ਗ੍ਰਾਮ ਨਸ਼ੇ ਵਾਲਾ ਪਦਾਰਥ, 11 ਨਸ਼ੇ ਵਾਲੇ ਟੀਕਿਆਂ ਅਤੇ ਡਰੱਗਜ਼ ਦੇ ਧੰਦੇ ਤੋਂ ਕਮਾਈ ਗਈ 70 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਉਕਤ ਔਰਤ ਨੇ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਡਰੱਗਜ਼ ਦਾ ਧੰਦਾ ਕਰ ਰਹੀ ਹੈ ਅਤੇ ਉਹ ਬਰਾਮਦ ਡਰੱਗਜ਼ ਆਪਣੇ ਖਾਸ ਗਾਹਕਾਂ ਨੂੰ ਦੇਣ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਉਕਤ ਸਮੱਗਲਰ ਨੇ ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। .....(ਬਾਕਸ)....ਮੁਲਜ਼ਮ ਔਰਤ ਦਾ ਪਤੀ ਡਰੱਗਜ਼ ਸਮੱਗਲਿੰਗ ਦੇ ਮਾਮਲੇ ’ਚ ਕੱਟ ਰਿਹੈ 10 ਸਾਲ ਦੀ ਸਜ਼ਾਨਸ਼ੇ ਵਾਲੇ ਪਦਾਰਥਾਂ ਅਤੇ ਨਕਦੀ ਦੇ ਨਾਲ ਗ੍ਰਿਫਤਾਰ ਕੀਤੀ ਗਈ ਮੁਲਜ਼ਮ ਔਰਤ ਜਸਪਾਲ ਕੌਰ ਉਰਫ ਸੁਮਨ ਦਾ ਪਰਿਵਾਰ ਲੰਬੇ ਸਮੇਂ ਤੋਂ ਸਮੱਗਲਿੰਗ ਦਾ ਧੰਦਾ ਕਰ ਰਿਹਾ ਹੈ ਅਤੇ ਖੇਤਰ ’ਚ ਇਹ ਪਰਿਵਾਰ ਡਰੱਗਜ਼ ਦੀ ਸਮੱਗਲਿੰਗ ਲਈ ਕਾਫ਼ੀ ਬਦਨਾਮ ਰਿਹਾ ਹੈ। ਗ੍ਰਿਫਤਾਰ ਔਰਤ ਦਾ ਪਤੀ ਸਰਬਜੀਤ ਸਿੰਘ ਭਾਰੀ ਮਾਤਰਾ ’ਚ ਡਰੱਗਜ਼ ਦੀ ਖੇਪ ਦੇ ਨਾਲ ਗ੍ਰਿਫਤਾਰ ਹੋਇਆ ਸੀ, ਜਿਸ ਨੂੰ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਟ੍ਰੈਫਿਕ ਪੁਲਸ ਕਪੂਰਥਲਾ ਨੇ ਬੀਟ ਸਿਸਟਮ ਕੀਤਾ ਲਾਗੂ
NEXT STORY