ਕਪੂਰਥਲਾ (ਰਜਿੰਦਰ)-ਚੋਣ ਕਮਿਸ਼ਨ ਦੇ 'ਸਵੀਪ' ਪ੍ਰੋਗਰਾਮ ਦੇ ਤਹਿਤ ਐੱਸ. ਡੀ. ਐੱਮ. ਭੁਲੱਥ ਸਕੱਤਰ ਸਿੰਘ ਬੱਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਕਾਲਜ ਭੁਲੱਥ ਦੇ ਵਿਦਿਆਰਥੀਆਂ ਵਲੋਂ ਵੋਟਾਂ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਨੂੰ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਕਾਲਜ ਦੇ ਗੇਟ ਤੋਂ ਝੰਡੀ ਦੇ ਕੇ ਰਵਾਨਾ ਕੀਤਾ।
ਨੋਡਲ ਅਫਸਰ ਪ੍ਰੋ. ਸੁਖਵਿੰਦਰ ਸਾਗਰ ਨੇ ਦਸਿਆ ਕਿ ਇਸ ਰੈਲੀ ਦਾ ਮੁੱਖ ਉਦੇਸ਼ ਇਲਾਕਾ ਨਿਵਾਸੀਆਂ ਵਿਚ ਵੋਟਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਰੈਲੀ ਭੁਲੱਥ ਕਾਲਜ ਤੋਂ ਸ਼ੁਰੂ ਹੋ ਕੇ ਸ਼ਹਿਰ ਵਿਚੋਂ ਹੁੰਦੀ ਹੋਈ ਵਾਪਸ ਕਾਲਜ ਪਹੁੰਚ ਕੇ ਸੰਪੰਨ ਹੋਈ। ਇਸ ਮੌਕੇ ਮੈਡਮ ਚੰਦਰਕਾਂਤਾ, ਰਸ਼ਮੀ, ਲੈਕ. ਮੁਖਵੀਰ ਸਿੰਘ, ਮੈਡਮ ਹਰਪ੍ਰੀਤ, ਅੰਜਲੀ, ਰਾਕੇਸ਼ ਖੰਨਾ ਤੇ ਹਰਮਨਜੀਤ ਸਿੰਘ ਭੰਡਾਲ ਆਦਿ ਹਾਜ਼ਰ ਸਨ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਕੱਟੇ ਚਲਾਨ
NEXT STORY