ਕਪੂਰਥਲਾ (ਜਗਜੀਤ)-ਡਿਪਸ ਕੋ-ਐਜੂਕੇਸ਼ਨਲ ਤੇ ਬੀ. ਐੱਡ. ਕਾਲਜ ਢਿੱਲਵਾਂ ’ਚ ਇਨਾਮ ਅਤੇ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ 490 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਅੱਵਲ ਆਉਣ ਵਾਲੇ 130 ਵਿਦਿਆਰਥੀਆਂ ਨੂੰ ਇਨਾਮ ਪ੍ਰਦਾਨ ਕੀਤੇ ਗਏ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਾਲਜ ਡਿਵੈਲਪਮੈਂਟ ਕੌਂਸਲ ਦੇ ਡੀਨ ਡਾ. ਤਰਲੋਕ ਸਿੰਘ ਬੈਨੀਪਾਲ ਬਤੌਰ ਮੁੱਖ ਮਹਿਮਾਨ ਅਤੇ ਜੀ. ਐੱਨ. ਡੀ. ਯੂ. ਮਨੋਵਿਗਿਆਨਿਕ ਵਿਭਾਗ ਦੇ ਮੁਖੀ ਡਾ. ਨਵਦੀਪ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਮੈਨਜਮੈਂਟ ਦੇ ਮੈਂਬਰਾਂ ਵਲੋਂ ਸ਼ਮਾ ਰੌਸ਼ਨ ਕਰਦੇ ਹੋਏ ‘ਕੋਈ ਬੋਲੇ ਰਾਮ ਰਾਮ’ ਸ਼ਬਦ ਦੇ ਨਾਲ ਕੀਤੀ ਗਈ। ਡਿਗਰੀ ਵੰਡ ਸਮਾਰੋਹ ਦਾ ਆਰੰਭ ਮੁੱਖ ਮਹਿਮਾਨ ਵਲੋਂ ਕਰਦਿਆਂ 490 ਵਿਦਿਆਰਥੀਆਂ ਨੂੰ ਡਿਗਰੀਆਂ ਤੇ 130 ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ। ਕਨਵੋਕੇਸ਼ਨ ਦੌਰਾਨ ਡਿਪਸ ਕਾਲਜ ਦੇ ਕੋ-ਐਜੂਕੇਸ਼ਨਲ ਢਿੱਲਵਾਂ ਦੇ ਵੱਖ-ਵੱਖ ਕੋਰਸਾਂ ਜਿਵੇਂ ਐੱਮ. ਐੱਸ. ਈ. ਆਈ.ਟੀ., ਐੱਮ. ਕਾਮ., ਐੱਮ. ਏ. ਪੰਜਾਬੀ, ਐੱਮ. ਏ. ਇਤਿਹਾਸ, ਬੀ. ਐੱਸ. ਸੀ. ਮੈਡੀਕਲ, ਨਾਨ ਮੈਡੀਕਲ ਅਤੇ ਕੰਪਿਊਟਰ ਸਾਇੰਸ, ਬੀ. ਸੀ. ਈ., ਬੀ. ਕਾਮ. ਅਤੇ ਬੀ. ਏ. ਦੇ 405 ਵਿਦਿਆਰਥਿਆਂ ਨੂੰ ਡਿਗਰੀਆਂ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਵੱਖ-ਵੱਖ ਕੋਰਸਾਂ ’ਚੋਂ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ 48 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਬੀ. ਐੱਡ. ਕਾਲਜ ਢਿੱਲਵਾਂ ਦੇ 95 ਵਿਦਿਆਰਥੀਆਂ ਨੂੰ ਸਨਮਾਨਤ ਅਤੇ 85 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਬੀ. ਐੱਡ. (2015-17) ਅਤੇ (2016-18) ਦੇ ਬੈਸਟ ਵਿਦਿਆਰਥੀ ਕ੍ਰਮਵਾਰ ਸੁਨੈਨਾ ਕੁਮਾਰੀ ਅਤੇ ਜਸਦੀਪ ਕੌਰ ਨੂੰ ਓਵਰਆਲ ਬੈਸਟ ਵਿਦਿਆਰਥੀ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ।ਸੈਸ਼ਨ (2015-17) ਦੀ ਸੰਦੀਪ ਕੌਰ ਅਤੇ 2016-18 ਦੀ ਰਮਨਦੀਪ ਕੌਰ ਨੂੰ ਬੈਸਟ ਆਰਟਿਸਟ, ਸੈਸ਼ਨ 2015-17) ਦੀ ਸੁਨੀਤਾ ਰਾਜ ਅਤੇ 2016-18 ਦੇ ਹਰਵਿੰਦਰ ਸਿੰਘ ਨੂੰ ਬੈਸਟ ਸੋਸ਼ਲ ਵਰਕਰ, 2015-17 ਦੀ ਮਵਬੀਰ ਕੌਰ ਅਤੇ 2016-18) ਦੀ ਮਨਵੀਰ ਕੌਰ ਨੂੰ ਬੈਸਟ ਡਿਸੀਪਲਨ ਅਤੇ ਰੈਗੁੂਲੇਟਰੀ ਦੇ ਖਿਤਾਬ ਨਾਲ ਨਵਾਜਿਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਤਰਲੋਕ ਸਿੰਘ ਬੈਨੀਪਾਲ ਨੇ ਕਿਹਾ ਕਿ ਖੁਦ ਉਹ ਬਦਲਾਅ ਬਣੋ, ਜੋ ਤੁਸੀਂ ਦੁਨੀਆ ’ਚ ਵੇਖਣਾ ਚਾਹੁੰਦੇ ਹੋ। ਇਸ ਬਦਲਾਅ ਤੋਂ ਬਾਅਦ ਕੋਈ ਤੁਹਾਡਾ ਨਹੀਂ ਸਗੋਂ ਤੁਸੀਂ ਕਿਸੇ ਦੇ ਆਦਰਸ਼ ਬਣੋਗੇ। ਇਸ ਦੇ ਨਾਲ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ ਦੀ ਵਧਾਈ ਦਿੱਤੀ ਅਤੇ ਸ਼ੋਹਰਤ ਦੀਆਂ ਬੁਲੰਦੀਆਂ ਤਕ ਪਹੁੰਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਸ ਲਡ਼ੀ ਦੇ ਚੇਅਰਮੈਨ ਗੁਰਬਚਨ ਸਿੰਘ, ਸੀ. ਏ. ਓ. ਰਮਨੀਕ ਸਿੰਘ, ਵਾਈਸ ਚੇਅਰਪਰਸਨ ਪ੍ਰੀਤਇੰਦਰ ਕੌਰ , ਸੀ. ਈ. ਓ. ਮੋਨਿਕਾ ਮੰਡੋਤਰਾ, ਜਸ਼ਨ ਸਿੰਘ, ਜੀ. ਐੱਮ. ਕੇ. ਬੀ. ਪੀ. ਐੱਸ. ਬੱਲ ਉਚੇਚੇ ਤੌਰ ’ਤੇ ਹਾਜ਼ਰ ਸਨ। ਪ੍ਰੋਗਰਾਮ ਦੀ ਦੇਖ-ਰੇਖ ਕਾਲਜਾਂ ਦੀ ਡਾਇਰੈਕਟਰ ਕੰਚਨ ਕੋਹਲੀ ਅਤੇ ਕੋ-ਆਰਡੀਨੇਟਰ ਹਰਪ੍ਰੀਤ ਕੌਰ ਨੇ ਕੀਤੀ। ਪ੍ਰੋਗਰਾਮ ਦੌਰਾਨ ਡਿਪਸ ਕੋ-ਐਜੂਕੇਸ਼ਨਲ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਰੇਣੂਕਾ ਅਤੇ ਬੀ. ਐੱਡ. ਕਾਲਜ ਢਿੱਲਵਾਂ ਦੇ ਪ੍ਰਿੰਸੀਪਲ ਮੁਕੇਸ਼ ਕੁਮਾਰ ਨੇ ਆਪਣੀ ਸਾਲਾਨਾ ਰਿਪੋਰਟ ਪੜ੍ਹੀ ਅਤੇ ਆਪਣੇ ਕਾਲਜ ਦੀਆਂ ਉਪਲਬਧੀਆਂ ’ਤੇ ਭਵਿੱਖ ’ਚ ਕੀਤੇ ਜਾਣ ਵਾਲੇ ਕੰਮਾਂ ਨਾਲ ਸਭ ਨੂੰ ਰੂ-ਬ-ਰੁੂ ਕਰਵਾਇਆ। ਪ੍ਰੋਗਰਾਮ ’ਚ ਪੰਜਾਬ ਦੇ ਲੋਕ ਪ੍ਰਸਿਧ ਨਾਚ ਗਿੱਧਾ ਅਤੇ ਭੰਗਡ਼ਾ ਵੀ ਪੇਸ਼ ਕੀਤਾ ਗਿਆ, ਜਿਸ ਨੇ ਸਾਰੇ ਮਾਹੌਲ ’ਚ ਜੋਸ਼ ਭਰ ਦਿੱਤਾ। ਕਨਵੋਕੇਸ਼ਨ ਦੀ ਸਮਾਪਤੀ ਰਾਸ਼ਟਰ ਗਾਣ ਨਾਲ ਕੀਤੀ ਗਈ। 30ਕੇਪੀਟੀਜਗਜੀਤ01 : ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ ਵਿਖੇ ਕਰਵਾਏ ਗਏ ਡਿਗਰੀ ਵੰਡ ਸਮਾਰੋਹ ਦੇ ਵੱਖ-ਵੱਖ ਦ੍ਰਿਸ਼। (
ਰਵਿਦਾਸੀਆ ਸਮਾਜ ਨੂੰ ਅੱਜ ਆਪਣੇ ਸਿਆਸੀ ਮੰਚ ਦੀ ਲੋਡ਼ : ਸੀ. ਕੇ. ਜੱਸੀ
NEXT STORY