ਕਪੂਰਥਲਾ (ਮੱਲ੍ਹੀ)-ਸਥਾਨਕ ਅਨਾਜ ਮੰਡੀ ’ਚ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਐੱਸ. ਡੀ. ਐੱਮ. ਵਰਿੰਦਰਪਾਲ ਸਿੰਘ ਬਾਜਵਾ ਨੇ ਅਨਾਜ ਮੰਡੀ ਆ ਕੇ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਦੌਰਾਨ ਹਾਜ਼ਰ ਸਭ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਐੱਸ. ਡੀ. ਐੱਮ. ਨੇ ਕਿਹਾ ਕਿ ਅਨਾਜ ਮੰਡੀ ’ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਚੰਗੀ ਤਰ੍ਹਾਂ ਸੁਖਾ ਕੇ ਮੰਡੀ ’ਚ ਲਿਆਉਣ। ਅਨਾਜ ਮੰਡੀ ’ਚ ਘੁੰਮਣ ਟ੍ਰੇਡਿੰਗ ਕੰਪਨੀ ’ਤੇ ਕਿਸਾਨ ਸੋਮ ਲਾਲ ਵਾਸੀ ਪਿੰਡ ਮੈਰੀਪੁਰ ਵੱਲੋਂ ਲਿਆਂਦੀ ਕਣਕ ਦੀ ਫਸਲ ਪਨਗ੍ਰੇਨ ਇੰਸਪੈਕਟਰ ਸਰਵਨ ਸਿੰਘ ਵੱਲੋਂ ਖਰੀਦ ਕੀਤੀ ਗਈ। ਇਸ ਮੌਕੇ ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਬਹਿਲ, ਮੀਤ ਪ੍ਰਧਾਨ ਰਾਜਿੰਦਰ ਕੌਡ਼ਾ, ਸਕੱਤਰ ਅਰਵਿੰਦਰ ਸਾਹੀ, ਮੰਡੀ ਸੁਪਰਵਾਈਜ਼ਰ ਪ੍ਰਿਥਵੀਪਾਲ ਸਿੰਘ ਘੁੰਮਣ, ਗੁਰਦੀਪ ਸਿੰਘ, ਓਮਕਾਰ ਕਾਲੀਆ ਪ੍ਰਧਾਨ ਮੁਨੀਮ ਯੂਨੀਅਨ ਇੰਦਰਜੀਤ ਸਿੰਘ, ਗੁਰਦੀਪ ਸਿੰਘ ਘੁੰਮਣ, ਜਗਦੀਸ਼ ਰਾਜ, ਰਾਕੇਸ਼ ਸ਼ਰਮਾ, ਮੁਕੇਸ਼ ਛਾਬਡ਼ਾ, ਸੰਦੀਪ ਗੁਪਤਾ, ਸਚਿਨ ਗੁਪਤਾ ਆਦਿ ਹਾਜ਼ਰ ਸਨ।
ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਰੱਦ ਕਰਨ ਲਈ ਚੋਣ ਕਮਿਸ਼ਨ ਦੇ ਨਾਂ ਸੌਂਪਿਆ ਮੰਗ-ਪੱਤਰ
NEXT STORY