ਕਪੂਰਥਲਾ (ਓਬਰਾਏ)— ਕਪੂਰਥਲਾ ਜੇਲ੍ਹ 'ਚ 40 ਸਾਲਾ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਦੇ ਬਾਅਦ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੀ ਜੇਲ੍ਹ 'ਚ ਚਰਨਜੀਤ (40) ਹਵਾਲਾਤੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਜੇਲ੍ਹ 'ਚ ਬੰਦ ਸੀ। 10 ਸਤੰਬਰ ਨੂੰ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਬਾਅਦ ਪਰਿਵਾਰ ਵਾਲਿਆਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਉਸ ਦੇ ਇਲਾਜ 'ਚ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਪੂਰਥਲਾ ਦੇ ਸਰਕਾਰੀ ਹਸਪਤਾਲ 'ਚ ਰੋਸ ਪ੍ਰਰਸ਼ਨ ਕੀਤਾ।
ਪਰਿਵਾਰ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਚਰਨਜੀਤ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਸੀ ਅਤੇ ਉਸ ਦੇ ਇਲਾਜ 'ਚ ਲਾਪਰਵਾਹੀ ਹੋ ਰਹੀ ਸੀ, ਜਿਸ ਦੇ ਚਲਦਿਆਂ ਉਸ ਦੇ ਬੈਰਕ ਦੇ ਹੋਰ ਸਾਥੀ ਕੈਦੀਆਂ ਨੇ ਇਸ ਸਬੰਧ 'ਚ ਜੇਲ੍ਹ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਈ ਸੀ ਪਰ ਉਸ ਦਾ ਕੋਈ ਅਸਰ ਨਹੀਂ ਹੋਇਆ। ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਮੌਤ ਦੀ ਖ਼ਬਰ ਨੂੰ ਲੁਕਾਇਆ ਗਿਆ ਅਤੇ 11 ਸਤੰਬਰ ਨੂੰ ਜੇਲ੍ਹ 'ਚ ਉਸ ਨੂੰ ਮਿਲਣ ਲਈ ਆਈ ਉਸ ਦੀ ਪਤਨੀ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ, ਜੋਕਿ ਕਿਸੇ ਗਲਤ ਕਾਰਵਾਈ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕੋਤਵਾਲੀ ਥਾਣਾ ਦੇ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਮਹਿਕਮੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਮਾਮਲੇ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ ਪਰ ਜੇਕਰ ਪਰਿਵਾਰ ਨੂੰ ਫਿਰ ਵੀ ਇਤਰਾਜ਼ ਹੈ ਤਾਂ ਉਹ ਵੱਖਰੇ ਤੌਰ 'ਤੇ ਸ਼ਿਕਾਇਤ ਦੇ ਸਕਦੇ ਹਨ।
ਕੋਰੋਨਾ ਜਾਂਚ ਲਈ ਨਮੂਨੇ ਲੈਣ ਪਹੁੰਚੀ ਟੀਮ ਨੂੰ ਬੋਲੇ ਲੋਕ, ਜੇ ਬਿਮਾਰ ਨਹੀਂ ਤਾਂ ਟੈਸਟ ਕਿਉਂ ਕਰਾਈਏ
NEXT STORY