ਫਗਵਾੜਾ— ਫਗਵਾੜਾ ’ਚ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਰੇਹੜੀ ਵਾਲੇ ਨਾਲ ਕੀਤੀ ਗਈ ਬਦਸਲੂਕੀ ਕਰਨ ’ਤੇ ਸਸਪੈਂਡ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਫ਼ਾਈ ਪੇਸ਼ ਕੀਤੀ ਹੈ। ਨਵਦੀਪ ਸਿੰਘ ਨੇ ਰੇਹੜੀ ਵਾਲਿਆਂ ’ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਸੇ ਥਾਂ ’ਤੇ ਕਈ ਸਬਜ਼ੀ ਵੇਚਣ ਵਾਲੇ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਦਿਨਾਂ ਤੋਂ ਅਸੀਂ ਉਸ ਮੰਡੀ ਅਤੇ ਸਾਰੇ ਸ਼ਹਿਰ ’ਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ ਲਈ ਗਸ਼ਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਰੇਹੜੀ ਵਾਲਿਆਂ ਨੂੰ ਪਹਿਲਾਂ ਵੀ ਕਿਹਾ ਸੀ ਕਿ ਤੁਸੀਂ ਬਾਹਰ ਜਾ ਕੇ ਆਪਣੀ ਸਬਜ਼ੀ ਵੇਚੋ ਤਾਂਕਿ ਭੀੜ ਇਕੱਠੀ ਹੋਣ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਰੇਹੜੀ ਵਾਲਿਆਂ ਦੇ ਰੈਪਿਡ ਟੈਸਟ ਕੀਤੇ ਗਏ ਸਨ, ਜਿਨ੍ਹਾਂ ’ਚੋਂ 8 ਰੇਹੜੀ ਵਾਲੇ ਪਾਜ਼ੇਟਿਵ ਪਾਏ ਗਏ।
ਇਹ ਵੀ ਪੜ੍ਹੋ : ਕੋਵਿਡ ਟੈਸਟ ਰਿਪੋਰਟ ਜ਼ਰੂਰੀ ਨਹੀਂ: ਹੁਣ ਇੰਝ ਮਿਲ ਰਹੀ ਹੈ ਹਿਮਾਚਲ ਵਿਚ ਯਾਤਰੀਆਂ ਨੂੰ ਐਂਟਰੀ
ਉਨ੍ਹਾਂ ਕਿਹਾ ਕਿ ਜੇਕਰ ਇਕ ਰੇਹੜੀ ਵਾਲੇ 20-25 ਗਾਹਕ ਵੀ ਹਨ ਤਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਸ ਵਾਲੇ ਉਥੇ ਜਾਂਦੇ ਹਨ ਤਾਂ ਸਬਜ਼ੀ ਚੁੱਕ ਕੇ ਭੱਜ ਜਾਂਦੇ ਹਨ ਅਤੇ ਪੁਲਸ ਦੇ ਵਾਪਸ ਜਾਣ ਤੋਂ ਬਾਅਦ ਫਿਰ ਉਹ ਉਥੇ ਥਾਂ ’ਤੇ ਆ ਕੇ ਸਬਜ਼ੀ ਲਗਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨਾਲ ਤਹਿਬਾਜ਼ਾਰੀ ਦੀ ਟੀਮ ਨੂੰ ਵੀ ਨਾਲ ਲੈ ਕੇ ਗਏ ਸੀ। ਸਾਡੇ ਜਾਂਦੇ ਨੂੂੰ ਮੌਕੇ ’ਤੇ ਫਿਰ ਸਬਜ਼ੀ ਵਾਲੇ ਭੱਜ ਗਏ ਅਤੇ ਅਸੀਂ ਆਪਣੀ ਡਿਊਟੀ ਦੌਰਾਨ ਸਬਜ਼ੀ ਨੂੰ ਕਬਜ਼ੇ ’ਚ ਲੈ ਲਿਆ।
ਇਹ ਵੀ ਪੜ੍ਹੋ : ਕਪੂਰਥਲਾ ’ਚ ਪੰਜਾਬ ਪੁਲਸ ਦੀ ਧੱਕੇਸ਼ਾਹੀ, ਵੀਡੀਓ ’ਚ ਵੇਖੋ ਕਿਵੇਂ ਰੇਹੜੀ ਨੂੰ ਲੱਤਾਂ ਮਾਰ ਚੁੱਕ-ਚੁੱਕ ਸੁੱਟੀਆਂ ਸਬਜ਼ੀਆਂ
ਰੇਹੜੀ ਨੂੰ ਲੱਤ ਮਾਰੇ ਜਾਣ ਨੂੰ ਲੈ ਕੇ ਨਵਦੀਪ ਸਿੰਘ ਨੇ ਕਿਹਾ ਕਿ ਜੇਕਰ ਰੇਹੜੀ ਵਾਲਾ ਆਪਣੀ ਪ੍ਰਾਪਰਟੀ ਨੂੰ ਲੈ ਕੇ ਕਲੇਮ ਕਰੇਗਾ ਤਾਂ ਸਾਨੂੰ ਆ ਕੇ ਦੱਸੇ ਕਿ ਉਸ ਨੂੰ ਕੀ ਐਮਰਜੈਂਸੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਉਹ ਵੀ ਕੋਰੋਨਾ ਪੀੜਤ ਹੋਵੇ, ਜਿਹੜਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸੀਨੀਅਰ ਅਧਿਕਾਰੀ ਵੱਲੋਂ ਕੁਝ ਵੀ ਨੋਟਿਸ ਆਵੇਗਾ ਤਾਂ ਅਸੀਂ ਆਪਣਾ ਜਵਾਬ ਕਲੇਮ ਕਰ ਦੇਵਾਂਗਾ।
ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਸਸਪੈਂਡ
ਨੋਟ- ਕਪੂਰਥਲਾ ਵਿਖੇ ਐੱਸ.ਐੱਚ.ਓ. ਵੱਲੋਂ ਰੇਹੜੀ ਵਾਲੇ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਕਰਕੇ ਦੱਸੋ
ਆਕਸੀਜਨ ਪਲਾਂਟ ਲਗਵਾਉਣ ਲਈ ਡਾ. ਓਬਰਾਏ ਨੇ ਵਧਾਇਆ ਮਦਦ ਦਾ ਹੱਥ, ਕੈਪਟਨ ਨੂੰ ਕੀਤੀ ਇਹ ਅਪੀਲ
NEXT STORY