ਕਪੂਰਥਲਾ (ਮਹਾਜਨ)-ਪੰਚਾਇਤੀ ਚੋਣਾਂ-2024 ਦੇ ਤਹਿਤ ਕਪੂਰਥਲਾ ਜ਼ਿਲ੍ਹੇ ਦੇ 381 ਪਿੰਡਾਂ ’ਚ ਵੋਟਿੰਗ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ। ਜਿਸ ’ਚ ਸਵੇਰ ਵੇਲੇ ਵੋਟ ਪ੍ਰਕਿਰਿਆ ਮੱਠੀ ਰਹੀ ਅਤੇ ਦੁਪਹਿਰ ਸਮੇਂ ਰਫ਼ਤਾਰ ਫੜੀ। ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਸ਼ਾਮ 4 ਵਜੇ 55 ਫ਼ੀਸਦੀ ਦੇ ਕਰੀਬ ਪੋਲਿੰਗ ਹੋਈ। ਬੇਸ਼ੱਕ ਪੰਜਾਬ ਚੋਣ ਕਮਿਸ਼ਨ ਨੇ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਰੱਖਿਆ ਸੀ ਪਰ ਸਵੇਰ ਦੇ ਸਮੇਂ ਵੋਟਿੰਗ ਦੀ ਰਫ਼ਤਾਰ ਘੱਟ ਰਹੀ ਪਰ 10 ਵਜੇ ਤੋਂ ਬਾਅਦ ਪਿੰਡ ਵਾਸੀਆਂ ਨੇ ਵੋਟਾਂ ਪਾਈਆਂ। ਸਵੇਰੇ 8 ਵਜੇ ਤੋਂ 10 ਵਜੇ ਤੱਕ 12 ਫ਼ੀਸਦੀ, 10 ਵਜੇ ਤੋਂ 12 ਵਜੇ ਤੱਕ 24.51 ਫ਼ੀਸਦੀ, 12 ਵਜੇ ਤੋਂ 2 ਵਜੇ ਤੱਕ 42 ਫ਼ੀਸਦੀ ਅਤੇ 2 ਵਜੇ ਤੋਂ 4 ਵਜੇ ਤੱਕ 55 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ।
ਇਹ ਖ਼ਬਰ ਵੀ ਪੜ੍ਹੋ - ਵਿਆਹ ਮਗਰੋਂ ਕੈਨੇਡਾ ਗਈ ਪਤਨੀ, ਮਗਰੋਂ ਪਤੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ 5 ਪਿੰਡਾਂ ’ਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੋਟਿੰਗ ਸਬੰਧੀ ਹੁਕਮ ਦਿੱਤੇ ਸੀ, ਉਨ੍ਹਾਂ ਪਿੰਡਾਂ ’ਚ ਵੀ ਵੋਟਿੰਗ ਪ੍ਰਕਿਰਿਆ ਦਾ ਕੰਮ ਸਿਰੇ ਚੜਿਆ। ਜ਼ਿਲ੍ਹੇ ’ਚ ਕੁੱਲ 546 ਪੰਚਾਇਤਾਂ ’ਚੋਂ 190 ਸਰਪੰਚ ਅਤੇ 1872 ਪੰਚ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਸਾਰੇ ਬੂਥਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੇਖੇ ਗਏ ਅਤੇ ਜ਼ਿਲ੍ਹੇ ’ਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਹੋਰ ਕਿਤੇ ਵੀ ਕੋਈ ਵੱਡੀ ਅਣਸੁਖਾਵੀਂ ਘਟਨਾ ਵੇਖਣ ਨੂੰ ਨਹੀਂ ਮਿਲੀ। ਵੋਟਿੰਗ ਦੌਰਾਨ ਅੰਗਹੀਣ ਅਤੇ ਬਜ਼ੁਰਗਾਂ ਨੇ ਵੀ ਬੂਥਾਂ ’ਤੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ।
ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਐੱਸ. ਐੱਸ. ਪੀ. ਵਤਸਲਾ ਗੁਪਤਾ ਦੇ ਹੁਕਮਾਂ ’ਤੇ ਹਰੇਕ ਪੋਲਿੰਗ ਬੂਥ ’ਤੇ ਪੁਲਸ ਮੁਲਾਜ਼ਮ ਤਾਇਨਾਤ ਰਹੇ। ਐੱਸ. ਐੱਸ. ਪੀ. ਸਮੇਤ ਐੱਸ. ਪੀ., ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਰੈਂਕ ਦੇ ਅਧਿਕਾਰੀਆਂ ਨੇ ਵੱਖ-ਵੱਖ ਪੋਲਿੰਗ ਬੂਥਾਂ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਵਿਚਾਲੇ ਚਰਚਾ ਦਾ ਵਿਸ਼ਾ ਰਿਹਾ CM ਮਾਨ ਦੇ OSDs ਦਾ ਪਿੰਡ, ਪੰਚੀ ਲਈ ਵੋਟਿੰਗ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੋਟਾਂ ਦੌਰਾਨ ਆਏ ਬਾਹਰੀ ਵਿਅਕਤੀਆਂ ਦਾ ਪਿੰਡ ਬੱਬੇਹਾਲੀ ਦੇ ਲੋਕਾਂ ਵੱਲੋਂ ਵਿਰੋਧ, SSP ਦੀ ਸਖ਼ਤ ਚਿਤਾਵਨੀ
NEXT STORY