ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ ਦੇ ਪਿੰਡ ਕਲਿਆਣਪੁਰ ਦੇ ਨੌਜਵਾਨ ਸੁਰਿੰਦਰ ਪਾਲ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਬੇਂਗਲੁਰੂ 'ਚ ਬੰਧਕ ਬਣਾ ਕੇ ਬਾਅਦ 'ਚ ਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਦੋਸ਼ੀ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੂੰ ਅੱਜ ਦੇਰ² ਸ਼ਾਮ ਕਰਨਾਟਕ ਪੁਲਸ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਬੇਂਗਲੁਰੂ ਲੈ ਕੇ ਰਵਾਨਾ ਹੋਈ। ਸੁਰਿੰਦਰਪਾਲ ਦੀ ਹੱਤਿਆ ਦੇ ਮਾਮਲੇ 'ਚ ਬੈਂਗਲੂਰ ਦੇ ਰਾਮ ਨਗਰ ਥਾਣੇ 'ਚ ਧਾਰਾ 302 ਤੇ 201 ਦੇ ਤਹਿਤ ਕੇਸ ਦਰਜ ਹੈ। ਹੁਸ਼ਿਆਰਪੁਰ ਪੁਲਸ ਇਸ ਹੱਤਿਆਕਾਂਡ 'ਚ 2 ਦੋਸ਼ੀਆਂ ਪਰਸਰਾਮ ਉਰਫ਼ ਪਰਸਾ ਪੁੱਤਰ ਰਾਮ ਕੁਮਾਰ ਤੇ ਸੁਮਿਤ ਉਰਫ਼ ਮੀਤੂ ਪੁੱਤਰ ਸੁਰੇਸ਼ ਕੁਮਾਰ ਵਾਸੀ ਖੇਮਾਵਤੀ ਜ਼ਿਲਾ ਜੀਂਦ ਹਰਿਆਣਾ ਨੂੰ ਹੁਸ਼ਿਆਰਪੁਰ ਪੁਲਸ ਨਵੀਂ ਦਿੱਲੀ ਦੇ ਪਹਾੜਗੰਜ ਇਲਾਕੇ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੇ।
ਕੀ ਹੈ ਮਾਮਲਾ : ਗੌਰਤਲਬ ਹੈ ਕਿ ਕਪੂਰਥਲਾ ਦੇ ਪਿੰਡ ਲੰਬੇ ਦੇ ਵਾਸੀ ਗੋਬਿੰਦ ਸਿੰਘ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਜੀਜਾ ਸੁਰਿੰਦਰਪਾਲ ਸਿੰਘ ਵਾਸੀ ਕਲਿਆਣਪੁਰ ਨੂੰ ਕੈਨੇਡਾ ਲੈ ਜਾਣ ਲਈ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ 3 ਦਸੰਬਰ 2017 ਨੂੰ ਲੈ ਗਿਆ ਸੀ। ਏਜੰਟ ਅੰਮ੍ਰਿਤਸਰ ਤੋਂ ਮੁੰਬਈ ਤੇ ਬਾਅਦ 'ਚ ਬੇਂਗਲੁਰੂ ਪਹੁੰਚਿਆ ਤਾਂ ਉੱਥੇ ਅਗਵਾ ਕਰਕੇ ਉੱਥੇ ਹੀ ਬੰਦੀ ਬਣਾ ਲਿਆ। ਸ਼ਿਕਾਇਤ ਦੇ ਬਾਅਦ ਪਤਾ ਚੱਲਿਆ ਕਿ ਸੁਰਿੰਦਰ ਪਾਲ ਦੀ ਬੈਂਗਲੂਰ 'ਚ ਹੱਤਿਆ ਕਰ ਦਿੱਤੀ ਗਈ ਹੈ। ਟਾਂਡਾ ਥਾਣੇ 'ਚ ਕੇਸ ਦਰਜ ਹੋਣ ਦੇ ਬਾਅਦ ਦੋਸ਼ੀ ਏਜੰਟ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਹ ਇਸ ਸਮੇਂ ਨਿਆਇਕ ਹਿਰਾਸਤ 'ਚ ਜੇਲ 'ਚ ਬੰਦ ਸੀ।
ਕੀ ਕਹਿੰਦੀ ਹੈ ਬੇਂਗਲੂਰ ਪੁਲਸ : ਸੰਪਰਕ ਕਰਨ 'ਤੇ ਬੇਂਗਲੁਰੂ ਦੇ ਰਾਮ ਨਗਰ ਥਾਣਾ ਮੁਖੀ ਦੀਪਕ ਕੁਮਾਰ ਨੇ ਦੱਸਿਆ ਕਿ ਦੋਸ਼ੀ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੂੰ ਪੁੱਛਗਿੱਛ ਲਈ ਪੁਲਸ ਟੀਮ ਹੁਸ਼ਿਆਰਪੁਰ ਤੋਂ ਉਸ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਬੇਂਗਲੁਰੂ ਲੈ ਕੇ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਪੁਲਸ ਦੇ ਨਾਲ ਕੋਆਰਡੀਨੇਸ਼ਨ ਬਣਾ ਕੇ ਬੇਂਗਲੁਰੂ ਪੁਲਸ ਇਸ ਗੈਂਗ ਦੇ ਕਿੰਗਪਿਨ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕਰੇਗੀ।
ਨੀਰਵ ਮੋਦੀ ਤੇ ਵਿਕਰਮ ਕੋਠਾਰੀ 'ਤੇ ਭਾਜਪਾ ਦੀ ਚੁੱਪੀ ਖਿਲਾਫ ਕੀਤਾ ਰੋਸ ਮੁਜ਼ਾਹਰਾ
NEXT STORY