ਜਲੰਧਰ/ਕਰਤਾਰਪੁਰ (ਚੋਪੜਾ)— ਕਰਤਾਰਪੁਰ ਵਿਖੇ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਇਥੇ ਕੁੱਲ 15 ਵਾਰਡਾਂ ’ਤੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸਨ, ਜਿਨ੍ਹਾਂ ’ਚੋਂ 9 ਸੀਟਾਂ ਨੇ ਆਜ਼ਾਦ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ 6 ਸੀਟਾਂ ’ਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ।
ਇਹ ਰਹੇ ਜੇਤੂ ਉਮੀਦਵਾਰ
| ਵਾਰਡ |
ਉਮੀਦਵਾਰ |
ਪਾਰਟੀ |
| 1 |
ਬਲਵਿੰਦਰ ਕੌਰ |
ਆਜ਼ਾਦ |
| 2 |
ਓਂਕਾਰ ਸਿੰਘ |
ਕਾਂਗਰਸ |
| 3 |
ਤੇਜਪਾਲ ਸਿੰਘ |
ਆਜ਼ਾਦ |
| 4 |
ਜੋਤੀ ਅਰੋੜਾ |
ਆਜ਼ਾਦ |
| 5 |
ਕੌਮਲ ਅਗਰਵਾਲ |
ਆਜ਼ਾਦ |
| 6 |
ਪਿ੍ਰੰਸ ਅਰੋੜਾ |
ਕਾਂਗਰਸ |
| 7 |
ਅਮਰਜੀਤ ਕੌਰ |
ਆਜ਼ਾਦ |
| 8 |
ਬਾਲ ਮੁਕੰਦ |
ਆਜ਼ਾਦ |
| 9 |
ਸੁਨੀਤਾ ਰਾਣੀ |
ਕਾਂਗਰਸ |
| 10 |
ਡਿੰਪਲ ਕਪੂਰ |
ਆਜ਼ਾਦ |
| 11 |
ਰਾਜਵਿੰਦਰ ਕੌਰ |
ਕਾਂਗਰਸ |
| 12 |
ਸ਼ਾਮ ਸੁੰਦਰ ਪਾਲ |
ਕਾਂਗਰਸ |
| 13 |
ਸੁਰਿੰਦਰ ਪਾਲ |
ਆਜ਼ਾਦ |
| 14 |
ਅਸ਼ੋਕ ਕੁਮਾਰ |
ਕਾਂਗਰਸ |
| 15 |
ਮਨਜਿੰਦਰ ਕੌਰ |
ਆਜ਼ਾਦ |
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਐਤਵਾਰ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਅੱਜ ਸਾਫ਼ ਹੋ ਜਾਵੇਗਾ ਕਿ ਜਿੱਤ ਦਾ ਤਾਜ ਕਿਸ ਦੇ ਸਿਰ 'ਤੇ ਸਜੇਗਾ। ਇਸ ਦੇ ਨਾਲ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਵੀ ਸਪੱਸ਼ਟ ਹੋ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖ਼ਾਸ ’ਚ ਕਾਂਗਰਸ ਜਿੱਤੀ, ਨੂਰਮਹਿਲ ਤੇ ਅਲਾਵਲਪੁਰ ’ਚ ਆਜ਼ਾਦ ਉਮੀਦਵਾਰ ਰਹੇ ਜੇਤੂ
ਸੂਬਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਹਨ। ਇਹ ਚੋਣਾਂ ਹਿੰਸਾ ਦੇ ਲਿਹਾਜ਼ ਨਾਲ ਕਾਫ਼ੀ ਚਰਚਾ 'ਚ ਰਹੀਆਂ ਹਨ। ਇਸ ਲਈ ਵੋਟਿੰਗ ਦੇ ਦਿਨ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ : ਟਾਂਡਾ ਉੜਮੁੜ ਵਿਚ ਕਾਂਗਰਸ ਨੇ 15 ਵਿਚੋਂ 12 ਸੀਟਾਂ ਉਤੇ ਜਿੱਤ ਕੀਤੀ ਹਾਸਲ
ਸੁਨਾਮ ਊਧਮ ਸਿੰਘ ਵਾਲਾ: 19 ਸੀਟਾਂ ’ਤੇ ਕਾਂਗਰਸ ਨੇ ਮਾਰੀ ਬਾਜ਼ੀ, ਅਕਾਲੀ ਦਲ ਦਾ ਨਹੀਂ ਖ਼ੁੱਲਿਆ ਖਾਤਾ
NEXT STORY