ਡੇਰਾ ਬਾਬਾ ਨਾਨਕ,(ਵਤਨ) : ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਉਤਸਾਹ ਬਰਕਰਾਰ ਦਿਖਾਈ ਦਿੱਤਾ ਤੇ ਇਸ ਦੇ ਨਾਲ ਨਾਲ ਧੁੱਸੀ ਬੰਨ ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਤੇ ਅੱਜ 544 ਸ਼ਰਧਾਲੂਆਂ ਨੇ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ।
ਪਾਕਿਸਤਾਨੀ ਸੰਗਤ ਵਲੋਂ ਗੁਰਦੁਆਰਾ ਸਾਹਿਬ 'ਚ ਨਹੀਂ ਰੱਖੀ ਜਾਂਦੀ ਮਰਿਆਦਾ :
ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਸ਼ਰਧਾਲੂ ਨਿਰਮਲ ਸਿੰਘ, ਬੂਟਾ ਸਿੰਘ ਕਥਾ ਵਾਚਕ ਤਰਸਿੱਕਾ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਕੰਪਲੈਕਸ 'ਚ ਪਾਕਿਸਤਾਨ ਤਰਫੋਂ ਆਉਂਦੀ ਸੰਗਤ ਸਿੱਖ ਪ੍ਰੰਪਰਾ ਅਨੁਸਾਰ ਸਿਰ ਢੱਕ ਕੇ ਨਹੀਂ ਰਹਿੰਦੀ ਅਤੇ ਨਾ ਹੀ ਉਥੋਂ ਦੇ ਪ੍ਰਬੰਧਕ ਪਾਕਿਸਤਾਨੀ ਸੰਗਤ ਨੂੰ ਇਸ ਸਬੰਧੀ ਹਦਾਇਤ ਹੀ ਜਾਰੀ ਕਰਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਤਰਫੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਆਉਣ ਵਾਲੇ ਹਰੇਕ ਨੂੰ ਹਦਾਇਤ ਜਾਰੀ ਕਰਿਆ ਕਰਨ ਕਿ ਉਹ ਗੁਰਦੁਆਰਾ ਕੰਪਲੈਕਸ 'ਚ ਸਿਰ ਢੱਕ ਕੇ ਰਿਹਾ ਕਰਨ। ਸੰਗਤ ਦਾ ਕਹਿਣਾ ਹੈ ਕਿ ਭਾਂਵੇ ਗੁਰਦੁਆਰਾ ਕੰਪਲੈਕਸ 'ਚ ਕਿਸੇ ਵੀ ਤਰ੍ਹਾਂ ਦੀ ਸਿਗਰੋਟ ਨੋਸ਼ੀ ਦਿਖਾਈ ਨਹੀਂ ਦਿੰਦੀ ਪਰ ਕੰਪਲੈਕਸ 'ਚ ਬਣੀਆਂ ਦੁਕਾਨਾਂ ਦੇ ਨੇੜੇ ਤੇ ਕੁਝ ਹੋਰ ਥਾਵਾਂ 'ਤੇ ਬੀੜੀ ਸਿਗਰਟ ਦੇ ਧੂੰਅੇ ਵਰਗੀ ਬੋਅ ਮਹਿਸੂਸ ਹੁੰਦੀ ਹੈ ਤੇ ਇੰਝ ਲੱਗਦਾ ਹੈ ਕਿ ਪਾਕਿਸਤਾਨੀ ਲੋਕ ਲੁੱਕ ਕੇ ਉਥੇ ਸਿਗਰਟਨੋਸ਼ੀ ਵੀ ਕਰ ਲੈਂਦੇ ਹਨ । ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਸ ਸਬੰਧੀ ਘੋਖ ਕਰਨੀ ਚਾਹੀਦੀ ਹੈ ਤਾਂ ਕਿ ਗੁਰਦੁਆਰਾ ਕੰਪਲੈਕਸ 'ਚ ਮਰਿਆਦਾ ਬਣੀ ਰਹੇ।
ਸੰਗਤਾਂ ਵਲੋਂ ਲੰਗਰ ਲਈ ਰਸਦ ਲਿਜਾਣ ਦਾ ਕੰਮ ਜਾਰੀ
ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਕਰਤਾਰਪੁਰ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੀ ਸੰਗਤ ਵਲੋਂ ਗੁਰੁਦਆਰਾ ਕਰਤਾਰਪੁਰ ਸਾਹਿਬ ਦੇ ਲੰਗਰਾਂ ਲਈ ਰਸਦ ਖੜਣ ਦਾ ਕੰਮ ਨਿਰੰਤਰ ਜਾਰੀ ਹੈ ਤੇ ਸੰਗਤ ਟਮਾਟਰ, ਅਧਰਕ, ਲਸਣ, ਦਾਲਾਂ ਆਦਿ ਤਾਂ ਖੜ ਹੀ ਰਹੇ ਹਨ ਪਰ ਹੁਣ ਕੁਝ ਸੰਗਤ ਦੇਸੀ ਘਿਓ, ਮਠਿਆਈ ਖਾਸਕਰ ਲੱਡੂਆਂ ਦੇ ਡੱਬੇ ਵੀ ਲਿਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬਹੁਤ ਸੰਗਤ ਆਪਣੇ ਘਰੋਂ ਇਹ ਸਾਮਾਨ ਲਿਆਉਣ ਦੀ ਬਜਾਏ ਗੁਰੂ ਦੀ ਨਗਰੀ ਡੇਰਾ ਬਾਬਾ ਨਾਨਕ ਤੋਂ ਹੀ ਇਹ ਰਸਦ ਖਰੀਦ ਕੇ ਗੁਰਦੁਆਰਾ ਸ੍ਰ੍ਰੀ ਕਰਤਾਰਪੁਰ ਸਾਹਿਬ ਲਿਜਾਂਦੀ ਹੈ।
ਨੌਜਵਾਨ ਨਾਲ ਸਰੀਰਕ ਸਬੰਧ ਬਣਾਉਣ 'ਤੇ ਨਾਬਾਲਗ ਕੁੜੀ ਦਾ ਪੱਥਰ ਮਾਰ ਕੇ ਕਤਲ
NEXT STORY