ਨਵੀਂ ਦਿੱਲੀ: ਹਿੰਦੂ ਧਰਮ ਵਿੱਚ ਅਖੰਡ ਸੁਹਾਗ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਇਸ ਸਾਲ 10 ਅਕਤੂਬਰ 2025, ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ। ਹਰ ਸਾਲ ਇਹ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ।
ਵਿਆਹੁਤਾ ਔਰਤਾਂ ਇਸ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਸ਼ਾਮ ਨੂੰ ਸੋਲ੍ਹਾਂ ਸ਼ਿੰਗਾਰ ਕਰਕੇ ਚੰਦਰਮਾ ਨੂੰ ਅਰਘ ਅਰਪਿਤ ਕਰਦੀਆਂ ਹਨ। ਇਸ ਸਾਲ ਦਾ ਕਰਵਾ ਚੌਥ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦਿਨ ਸਿੱਧੀ ਅਤੇ ਸ਼ਿਵਾਵਾਸ ਯੋਗ ਵਰਗੇ ਮੰਗਲਕਾਰੀ ਸੰਯੋਗ ਬਣ ਰਹੇ ਹਨ, ਜੋ ਵਰਤ ਦੇ ਫਲ ਨੂੰ ਕਈ ਗੁਣਾ ਵਧਾਉਣ ਵਾਲੇ ਹਨ। ਇਸ ਤੋਂ ਇਲਾਵਾ, ਬੁਧਾਦਿੱਤ, ਸ਼ੁਕਰਾਦਿੱਤ, ਕੁਲਦੀਪਕ ਅਤੇ ਨਵਪੰਚਮ ਵਰਗੇ ਰਾਜਯੋਗਾਂ ਦਾ ਵੀ ਨਿਰਮਾਣ ਹੋ ਰਿਹਾ ਹੈ।
ਕਰਵਾ ਚੌਥ 2025 ਸ਼ੁੱਭ ਮਹੂਰਤ ਅਤੇ ਚੰਨ੍ਹ ਦਿੱਖਣ ਦਾ ਸਮਾਂ
ਜਾਣਕਾਰੀ ਅਨੁਸਾਰ, ਇਸ ਸਾਲ ਵਰਤ ਰੱਖਣ ਵਾਲੀਆਂ ਔਰਤਾਂ ਲਈ ਜ਼ਰੂਰੀ ਸਮੇਂ ਹੇਠ ਲਿਖੇ ਅਨੁਸਾਰ ਹਨ:
ਵੇਰਵਾ ਸਮਾਂ
ਕਰਵਾ ਚੌਥ ਤਿਥੀ ਦਾ ਆਰੰਭ 09 ਅਕਤੂਬਰ ਨੂੰ ਰਾਤ 10:54 ਵਜੇ
ਕਰਵਾ ਚੌਥ ਤਿਥੀ ਦਾ ਸਮਾਪਨ 10 ਅਕਤੂਬਰ ਨੂੰ ਸ਼ਾਮ 07:38 ਵਜੇ
ਕਰਵਾ ਚੌਥ ਪੂਜਾ ਦਾ ਸ਼ੁੱਭ ਮਹੂਰਤ ਸ਼ਾਮ 05:57 ਵਜੇ ਤੋਂ ਸ਼ਾਮ 07:11 ਵਜੇ ਤੱਕ (ਲਗਭਗ 1 ਘੰਟਾ 14 ਮਿੰਟ)
ਕਰਵਾ ਚੌਥ ਵਰਤ ਦਾ ਸਮਾਂ ਸਵੇਰੇ 06:19 ਵਜੇ ਤੋਂ ਸ਼ਾਮ 08:13 ਵਜੇ ਤੱਕ (ਕੁੱਲ ਸਮਾਂ 13 ਘੰਟੇ 54 ਮਿੰਟ)
ਚੰਨ ਦਿਖਣ ਦਾ ਸਮਾਂ
10 ਅਕਤੂਬਰ ਨੂੰ ਸ਼ਾਮ 8 ਵੱਜ ਕੇ 10 ਮਿੰਟ 'ਤੇ ਹੋਵੇਗਾ
ਨੋਟ: ਚੰਨ੍ਹ ਦਿਖਣ ਦਾ ਸਮਾਂ ਵੱਖ-ਵੱਖ ਸ਼ਹਿਰ 'ਚ ਥੋੜ੍ਹਾ ਬਦਲ ਸਕਦਾ ਹੈ।
ਸਰਗੀ ਖਾਣ ਦਾ ਸ਼ੁੱਭ ਸਮਾਂ ਅਤੇ ਮਹੱਤਵ
ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਸਰਗੀ ਖਾਣ ਦੀ ਪਰੰਪਰਾ ਹੈ, ਜੋ ਸੂਰਜ ਚੜ੍ਹਨ ਤੋਂ ਪਹਿਲਾਂ ਬ੍ਰਹਮ ਮਹੂਰਤ ਵਿੱਚ ਕੀਤੀ ਜਾਂਦੀ ਹੈ।
ਸਰਗੀ ਖਾਣ ਦਾ ਸ਼ੁੱਭ ਸਮਾਂ: 10 ਅਕਤੂਬਰ ਨੂੰ ਬ੍ਰਹਮ ਮਹੂਰਤ ਸਵੇਰੇ 4 ਵੱਜ ਕੇ 35 ਮਿੰਟ ਤੋਂ 5 ਵੱਜ ਕੇ 23 ਮਿੰਟ ਦੇ ਵਿਚਕਾਰ ਰਹੇਗਾ।
ਸਰਗੀ ਦਾ ਮਹੱਤਵ : ਸਰਗੀ ਸਿਰਫ਼ ਇੱਕ ਰਸਮ ਨਹੀਂ, ਸਗੋਂ ਇਹ ਔਰਤਾਂ ਨੂੰ ਦਿਨ ਭਰ ਨਿਰਜਲਾ ਵਰਤ ਰੱਖਣ ਲਈ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਇਸ ਨੂੰ ਊਰਜਾ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ।
ਸਰਗੀ ਵਿੱਚ ਕੀ ਖਾਣਾ ਚਾਹੀਦਾ ਹੈ: ਸਰਗੀ ਦੀ ਥਾਲੀ ਵਿੱਚ ਨਾਰੀਅਲ, ਮੌਸਮੀ ਫਲ, ਖੀਰਾ, ਸੁੱਕੇ ਮੇਵੇ, ਦਹੀਂ ਅਤੇ ਦੁੱਧ ਤੋਂ ਬਣੇ ਪਕਵਾਨ, ਅਤੇ ਪਾਣੀ ਸ਼ਾਮਲ ਕਰਨਾ ਚਾਹੀਦਾ ਹੈ।
ਕੌਣ ਦਿੰਦਾ ਹੈ ਸਰਗੀ: ਸਰਗੀ ਸੱਸ ਵੱਲੋਂ ਦਿੱਤੀ ਜਾਂਦੀ ਹੈ, ਜਿਸ ਵਿੱਚ ਸੁੱਕੇ ਮੇਵੇ, ਮਠਿਆਈ, ਖੀਰ, ਕੱਪੜੇ ਅਤੇ 16 ਸ਼ਿੰਗਾਰ ਦਾ ਸਾਮਾਨ ਹੁੰਦਾ ਹੈ। ਇਸ ਨਾਲ ਸੱਸ-ਨੂੰਹ ਦੇ ਰਿਸ਼ਤੇ ਵਿੱਚ ਮਜ਼ਬੂਤੀ ਆਉਂਦੀ ਹੈ। ਜੇਕਰ ਸੱਸ ਜੀਵਿਤ ਨਾ ਹੋਣ, ਤਾਂ ਮਾਂ ਵੀ ਸਰਗੀ ਭੇਜ ਸਕਦੀ ਹੈ।
ਕੁਆਰੀਆਂ ਕੁੜੀਆਂ ਲਈ ਵਰਤ ਦੇ ਨਿਯਮ
ਸ਼ਾਸਤਰਾਂ ਅਨੁਸਾਰ, ਕਰਵਾ ਚੌਥ ਦਾ ਵਰਤ ਕੇਵਲ ਸੁਹਾਗਣਾਂ ਹੀ ਨਹੀਂ, ਸਗੋਂ ਕੁਆਰੀਆਂ ਕੁੜੀਆਂ ਵੀ ਰੱਖ ਸਕਦੀਆਂ ਹਨ। ਉਹ ਮਨਚਾਹਿਆ ਪਤੀ ਅਤੇ ਆਪਣੇ ਉੱਜਵਲ ਭਵਿੱਖ ਲਈ ਵਰਤ ਰੱਖ ਸਕਦੀਆਂ ਹਨ, ਜਾਂ ਭਗਵਾਨ ਕ੍ਰਿਸ਼ਨ ਲਈ ਵਰਤ ਰੱਖ ਸਕਦੀਆਂ ਹਨ ਤਾਂ ਜੋ ਉਨ੍ਹਾਂ ਦਾ ਭਾਗ ਚਮਕ ਜਾਵੇ।
ਕੁਆਰੀਆਂ ਕੁੜੀਆਂ ਨਿਰਜਲਾ ਦੀ ਬਜਾਏ ਫਲਾਹਾਰੀ ਵਰਤ ਰੱਖ ਸਕਦੀਆਂ ਹਨ। ਉਹ ਚੰਦਰਮਾ ਨੂੰ ਅਰਘ ਦੇਣ ਦੀ ਬਜਾਏ ਤਾਰਿਆਂ ਨੂੰ ਵੇਖ ਕੇ ਅਰਘ ਦੇਣ ਅਤੇ ਫਿਰ ਪਾਣੀ ਪੀ ਕੇ ਵਰਤ ਖੋਲ੍ਹ ਸਕਦੀਆਂ ਹਨ।
ਪੂਜਾ ਸਮੱਗਰੀ ਅਤੇ ਮਹੱਤਵਪੂਰਨ ਰਸਮਾਂ
ਕਰਵਾ ਚੌਥ 'ਤੇ ਮਾਤਾ ਕਰਵਾ ਦੇ ਨਾਲ ਸ਼ਿਵ-ਪਾਰਵਤੀ ਜੀ ਦੀ ਪੂਜਾ ਕਰਨ ਦਾ ਵਿਧਾਨ ਹੈ। ਇਸ ਦੌਰਾਨ ਚੰਦਰਮਾ ਨੂੰ ਅਰਘ ਦੇਣ ਲਈ ਪਿੱਤਲ ਜਾਂ ਮਿੱਟੀ ਦੇ ਕਰਵਾ ਦੀ ਵਰਤੋਂ ਕੀਤੀ ਜਾਂਦੀ ਹੈ। ਕਰਵਾ ਨੂੰ ਸ਼੍ਰੀ ਗਣੇਸ਼ ਨਾਲ ਸਬੰਧਤ ਮੰਨਿਆ ਜਾਂਦਾ ਹੈ।
ਚੰਦਰ ਦੇਵ ਦੇ ਨਾਮ: ਸ਼ਾਮ ਨੂੰ ਚੰਦਰਮਾ ਨੂੰ ਅਰਘ ਦੇਣ ਦੇ ਨਾਲ, ਔਰਤਾਂ ਨੂੰ ਚੰਦਰ ਦੇਵਤਾ ਦੇ 32 ਨਾਮਾਂ ਦਾ ਜਾਪ ਕਰਨਾ ਚਾਹੀਦਾ ਹੈ।
ਸੱਸ ਨੂੰ ਉਪਹਾਰ: ਸੱਸ ਨੂੰ ਸ਼ਗਨ ਵਜੋਂ ਲਾਲ ਰੰਗ ਦੀ ਸਾੜ੍ਹੀ, ਸੋਲ੍ਹਾਂ ਸ਼ਿੰਗਾਰ ਦਾ ਸਮਾਨ, ਪਾਇਲ ਜਾਂ ਸੋਨੇ ਦੀ ਜਿਊਲਰੀ ਆਦਿ ਦਿੱਤੀ ਜਾ ਸਕਦੀ ਹੈ।
ਮਹਿੰਦੀ ਮਹੂਰਤ: ਵਰਤ ਵਿੱਚ ਮਹਿੰਦੀ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਦੋ ਨੌਜਵਾਨਾਂ ਦੀ ਸ਼ੱਕੀ ਹਾਲਤ 'ਚ ਮੌਤ, ਇਕ ਦੀ ਗਲੀ 'ਚੋਂ ਤਾਂ ਦੂਜੇ ਦੀ ਘਰ 'ਚੋਂ ਮਿਲੀ ਲਾਸ਼! CCTV ਨੇ ਉਡਾਏ ਸਭ ਦੇ ਹੋਸ਼
NEXT STORY