ਕਪੂਰਥਲਾ (ਮਹਾਜਨ)- ਕਰਵਾਚੌਥ ਇਕ ਪ੍ਰਮੁੱਖ ਤਿਉਹਾਰ ਹੈ, ਜੋ ਪੂਰੇ ਦੇਸ਼ 'ਚ ਕਾਰਤਿਕ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ 24 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹੁਣੇ ਤੋਂ ਹੀ ਔਰਤਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਖ਼ਾਸ ਦਿਨ ਦਾ ਔਰਤਾਂ ਬਹੁਤ ਹੀ ਬੇਸਬਰੀ ਨਾਲ ਪੂਰੇ ਸਾਲ ਇੰਤਜਾਰ ਕਰਦੀਆਂ ਹਨ। ਕਰਵਾ ਚੌਥ ਵਰਤ ਦੇ ਕਈ ਦਿਨ ਪਹਿਲਾਂ ਤੋਂ ਹੀ ਔਰਤਾਂ ਇਸ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਫਿਰ ਉਹ ਭਾਵੇਂ ਕਪੜਾ, ਜਵੈਲਰੀ ਹੋਵੇ ਜਾਂ ਮੇਕਅਪ। ਔਰਤਾਂ ਇਸ ਖ਼ਾਸ ਮੌਕੇ 'ਤੇ ਹੱਥਾਂ 'ਤੇ ਮਹਿੰਦੀ ਲਗਾਉਣਾ ਕਾਫ਼ੀ ਪਸੰਦ ਕਰਦੀਆਂ ਹਨ। ਇਸ ਤਿਉਹਾਰ ਨੂੰ ਲੈ ਕੇ ਮਨਿਆਰੀ ਦੀਆਂ ਦੁਕਾਨਾਂ, ਕੱਪੜੇ ਦੀਆਂ ਦੁਕਾਨਾਂ, ਸਰਾਫ਼ ਦੀਆਂ ਦੁਕਾਨਾਂ, ਮਠਿਆਈਆਂ, ਬੇਕਰੀ, ਮੇਹੰਦੀ ਲਗਾਉਣ ਵਾਲੀਆਂ ਦੁਕਾਨਾਂ 'ਤੇ ਭਾਰੀ ਭੀੜ ਲੱਗੀ ਰਹੀ।
ਇਹ ਵੀ ਪੜ੍ਹੋ: 'ਆਪ' ਦਾ ਮੁਕਾਬਲਾ ਕਰਨ ਲਈ CM ਚੰਨੀ ਖ਼ੁਦ ਨੂੰ ਆਮ ਆਦਮੀ ਦੇ ਰੂਪ ’ਚ ਪ੍ਰਦਰਸ਼ਿਤ ਕਰਨ ’ਚ ਜੁਟੇ
ਇਨ੍ਹਾਂ ਦਿਨੀਂ ਤਿਉਹਾਰੀ ਸੀਜ਼ਨ ਆਉਣ ਦੇ ਕਾਰਨ ਜਿੱਥੇ ਬਾਜ਼ਾਰਾਂ 'ਚ ਰੌਣਕ ਪਰਤ ਆਈ ਹੈ, ਉੱਥੇ ਹੀ ਲੋਕਾਂ ਵੱਲੋਂ ਕੀਤੀ ਜਾ ਰਹੀ ਜਮ ਕੇ ਖਰੀਦਦਾਰੀ ਨੇ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ | ਇਸ ਵਰਤ ਨੂੰ ਲੈ ਕੇ ਸ਼ੁੱਕਰਵਾਰ ਦੀ ਸ਼ਾਮ ਤੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਸਦਰ ਬਾਜ਼ਾਰ, ਮਾਲ ਰੋਡ, ਸੱਤ ਨਰਾਇਣ ਬਾਜ਼ਾਰ, ਅੰਮਿ੍ਤ ਬਾਜ਼ਾਰਾਂ 'ਚ ਲੋਕਾਂ ਦੀ ਦੇਰ ਰਾਤ ਤੱਕ ਭੀੜ ਰਹੀ | ਕਰਵਾ ਚੌਥ 'ਤੇ ਔਰਤਾਂ ਤੇ ਲੜਕੀਆਂ ਵੱਲੋਂ ਕੇ ਖ਼ਰੀਦਦਾਰੀ ਕਰਨ ਦੇ ਨਾਲ-ਨਾਲ ਹੱਥਾਂ 'ਤੇ ਮਹਿੰਦੀ ਲਗਾਈ।
ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਕਰਵਾਚੌਥ
ਕਰਵਾਚੌਥ ਦਾ ਤਿਉਹਾਰ ਪਤੀ-ਪਤਨੀ ਦੇ ਮਜਬੂਤ ਰਿਸ਼ਤੇ, ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਦਿਨ ਔਰਤਾਂ 16 ਸ਼ਿੰਗਾਰ ਕਰਦੀਆਂ ਹਨ। ਮਹਿੰਦੀ ਨੂੰ ਸੋਲਾਂ ਸ਼ਿੰਗਾਰਾਂ 'ਚੋਂ ਇਕ ਮੰਨਿਆ ਗਿਆ ਹੈ। ਕਰਵਾਚੌਥ ਦੇ ਮੌਕੇ ਬਾਜ਼ਾਰਾਂ ਦੀ ਰੌਣਕ ਦੇਖਦੇ ਹੀ ਬਣਦੀ ਹੈ | ਮਹਿੰਦੀ ਲਗਾਉਣ ਵਾਲੇ ਕਾਰੀਗਰ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ, ਮੁੱਖ ਚੌਕਾਂ ਤੇ ਔਰਤਾਂ ਨੂੰ ਮਹਿੰਦੀ ਲਗਾ ਰਹੇ ਹਨ | ਔਰਤਾਂ ਦੀ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਘਰ ਮਹਿੰਦੀ ਲਗਾਉਣ ਵਾਲੀਆਂ ਔਰਤਾਂ ਸਰਲ ਮਹਿੰਦੀ ਡਿਜ਼ਾਇਨ ਪਸੰਦ ਕਰਦੀਆਂ ਹਨ |
ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਕੀਤੀ ਸ਼ੇਅਰ, ਰੰਧਾਵਾ ਲਈ ਲਿਖੀ ਇਹ ਗੱਲ
ਵੱਖ-ਵੱਖ ਮਹਿੰਦੀ ਦੇ ਡਿਜ਼ਾਇਨ ਔਰਤਾਂ ਨੂੰ ਕਰ ਰਹੇ ਆਕਰਸ਼ਿਤ
ਇਸ ਸੀਜ਼ਨ ਗਲਿਟਰ ਵਾਲੀ, ਬੇਲ ਬੂਟੀਦਾਰ ਅਤੇ ਕਈ ਮਹਿੰਦੀ ਡਿਜ਼ਾਇਨ ਚਲਨ 'ਚ ਹਨ, ਜਿਨ੍ਹਾਂ ਦਾ ਕ੍ਰੇਜ਼ ਮਹਿਲਾਵਾਂ 'ਚ ਸਿਰ ਚੜ੍ਹ ਕੇ ਬੋਲ ਰਿਹਾ ਹੈ। ਮਹਿੰਦੀ ਐਕਸਪਰਟ ਰਿੰਕੂ ਦਾ ਕਹਿਣਾ ਹੈ ਕਿ ਮਹਿੰਦੀ ਲਗਾਉਣ ਦੇ ਬਾਅਦ ਘੱਟ ਤੋਂ ਘੱਟ 5-6 ਘੰਟੇ ਦੇ ਲਈ ਮਹਿੰਦੀ ਹੱਥਾਂ 'ਚ ਲੱਗੀ ਰਹਿਣ ਦਿਓ। ਅਜਿਹਾ ਕਰਨ ਨਾਲ ਮਹਿੰਦੀ ਦਾ ਰੰਗ ਗਹਿਰਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਲੜਕੀ ਜਾਂ ਮਹਿਲਾ ਦੇ ਹੱਥਾਂ 'ਤੇ ਮਹਿੰਦੀ ਦਾ ਰੰਗ ਜਿੰਨਾ ਗਹਿਰਾ ਹੁੰਦਾ ਹੈ, ਉਸ ਦੇ ਪਤੀ ਦਾ ਪਿਆਰ ਓਨਾ ਹੀ ਗਹਿਰਾ ਹੁੰਦਾ ਹੈ। ਨੀਂਬੂ ਅਤੇ ਚੀਨੀ ਦੇ ਘੋਲ ਦੇ ਇਸਤੇਮਾਲ ਨਾਲ ਵੀ ਮਹਿੰਦੀ ਦਾ ਰੰਗ ਗਹਿਰਾ ਹੁੰਦਾ ਹੈ। ਮਹਿੰਦੀ ਲਗਾਉਣ ਦੇ ਨਾਲ-ਨਾਲ ਇਸ ਵਾਰ ਮਹਿਲਾਵਾਂ ਨਵੇਂ-ਨਵੇਂ ਡਿਜ਼ਾਇਨਾਂ 'ਚ ਚੂੜੀਆਂ ਵੀ ਖ਼ਰੀਦ ਰਹੀਆਂ ਹਨ। ਇਸ ਦੇ ਇਲਾਵਾ ਇਸ ਵਰਤ ਨੂੰ ਕਾਸ ਬਣਾਉਣ ਦੇ ਲਈ ਔਰਤਾਂ ਵੱਲੋਂ ਰੰਗ-ਬਿਰੰਗੇ ਮਿੱਟੀ ਅਤੇ ਸਾਦੇ ਕਰਵਿਆਂ ਦੀ ਖੂਬ ਖਰੀਦਦਾਰੀ ਕਰ ਰਹੇ ਹਨ, ਜੋ ਕਿ ਵੇਖਣ 'ਚ ਵੀ ਵਧੀਆ ਲੱਗ ਰਹੇ ਹਨ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
'ਪੰਜਾਬ ਕੈਬਨਿਟ' ਦੀ ਅਗਲੀ ਮੀਟਿੰਗ ਨੂੰ ਲੈ ਕੇ ਅਹਿਮ ਖ਼ਬਰ, ਨਵੀਂ ਮਿਸਾਲ ਪੇਸ਼ ਕਰਨ ਜਾ ਰਹੇ ਮੁੱਖ ਮੰਤਰੀ ਚੰਨੀ
NEXT STORY