ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ਦਾ ਰੰਗ-ਰੂਪ ਪਿਛਲੇ ਕਰੀਬ ਇਕ ਹਫ਼ਤੇ ਤੋਂ ਬਦਲਿਆ ਹੋਇਆ ਹੈ। ਜੇਲ੍ਹ ਦੇ ਵਿਹੜੇ ’ਚ ਬੰਦੀ ਔਰਤਾਂ ਵੱਲੋਂ ਕਰਵਾਚੌਥ ਦੇ ਤਿਉਹਾਰ ਮੌਕੇ ਇਕੱਤਰ ਹੋ ਕੇ ਇਕ-ਦੂਜੇ ਨੂੰ ਮਹਿੰਦੀ ਲਾਈ ਗਈ। ਇਸ ਪ੍ਰੋਗਰਾਮ ਵਿਚ ਜੇਲ੍ਹ ਪ੍ਰਸ਼ਾਸਨ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ, ਜੋ ਇਸ ਕਰਵਾਚੌਥ ਨੂੰ ਰਵਾਇਤੀ ਰੂਪ ਦੇਣ ਲਈ ਬੰਦੀ ਔਰਤਾਂ ਨੂੰ ਹਰ ਚੀਜ਼ ਮੁਹੱਈਆ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਸੜਕ ਵਿਚਾਲੇ ਬੈਠ 'ਸੁਖਮਨੀ ਸਾਹਿਬ' ਦਾ ਪਾਠ ਕਰਨ ਲੱਗੀਆਂ ਇਹ ਬੀਬੀਆਂ, ਜਾਣੋ ਕੀ ਹੈ ਕਾਰਨ
ਜੇਲ੍ਹ ਦੀ ਸੁਪਰੀਡੈਂਟ ਚੰਚਲ ਕੁਮਾਰੀ ਨੇ ਦੱਸਿਆ ਕਿ ਜੇਲ੍ਹ ਵਿਭਾਗ ਵਿਚ ਲਗਭਗ 20-25 ਔਰਤਾਂ ਨੇ ਕਰਵਾਚੌਥ ਦਾ ਵਰਤ ਰੱਖਿਆ ਹੈ ਅਤੇ ਜੇਲ੍ਹ ਪ੍ਰਸ਼ਾਸਨ ਹਰ ਧਰਮ ਦੇ ਤਿਉਹਾਰ ਮਨਾਉਣ ਵਿਚ ਬੰਦੀਆਂ ਦੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਵਜ਼ੀਫ਼ਾ ਘਪਲੇ ਦੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ
ਉਨ੍ਹਾਂ ਕਿਹਾ ਕਿ ਅਪਰਾਧਿਕ ਪ੍ਰਵਿਰਤੀ ਤਾਂ ਹੀ ਦੂਰ ਹੋ ਸਕਦੀ ਹੈ, ਜੇਕਰ ਮਨੁੱਖ ਧਰਮ ’ਤੇ ਚੱਲੇ। ਇਸ ਲਈ ਕਰਵਾ ’ਤੇ ਮਹਿਲਾ ਜੇਲ੍ਹ ਵਿਚ ਸਾਰੀਆਂ ਰਵਾਇਤਾਂ ਨਿਭਾਉਣ ਦਾ ਮੌਕਾ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਚਰਚਾ ਦਾ ਵਿਸ਼ਾ ਬਣੀ CM ਚੰਨੀ ਦੀ ਸਾਦਗੀ, ਬਜ਼ੁਰਗ ਔਰਤ ਨਾਲ ਸਾਂਝੇ ਕੀਤੇ ਵਿਚਾਰ ਤੇ ਖਾਧਾ ਸਾਦਾ ਭੋਜਨ
NEXT STORY