ਮੋਹਾਲੀ/ਹਰਿਆਣਾ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਦੇਹਰਾਦੂਨ 'ਚ ਕਸ਼ਮੀਰੀ ਵਿਦਿਆਰਥੀਆਂ ਨਾਲ ਬਦਸਲੂਕੀ ਦਰਮਿਆਨ ਘਾਟੀ ਦੇ 300 ਤੋਂ ਵਧ ਵਿਦਿਆਰਥੀ ਆਪਣੇ ਘਰ ਵਾਪਸ ਜਾਣ ਲਈ ਉਤਰਾਖੰਡ ਅਤੇ ਹਰਿਆਣਾ ਤੋਂ ਮੋਹਾਲੀ ਪੁੱਜੇ ਹਨ। ਇਕ ਵਿਦਿਆਰਥੀ ਸੰਗਠਨ ਨੇ ਪੰਜਾਬ 'ਚ ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੈ। ਉਤਰਾਖੰਡ ਦੀ ਰਾਜਧਾਨੀ 'ਚ ਪੜ੍ਹਨ ਵਾਲੇ ਕੁਝ ਕਸ਼ਮੀਰੀ ਨੌਜਵਾਨਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਉਨ੍ਹਾਂ ਦੇ ਮਕਾਨ ਮਾਲਕਨੇ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਵੀ ਕਿਹਾ, ਕਿਉਂਕਿ ਉਨ੍ਹਾਂ ਨੂੰ (ਮਕਾਨ ਮਾਲਕਾਂ) ਨੂੰ ਡਰ ਸੀ ਕਿ ਵਿਦਿਆਰਥੀਆਂ ਕਾਰਨ ਉਨ੍ਹਾਂ ਦੀ ਸੰਪਤੀ 'ਤੇ ਹਮਲਾ ਕੀਤਾ ਜਾਵੇਗਾ। ਪੁਲਵਾਮਾ ਜ਼ਿਲੇ 'ਚ 14 ਫਰਵਰੀ ਨੂੰ ਹੋਏ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਜੰਮੂ-ਕਸ਼ਮੀਰ ਦੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਖਵਾਜ਼ਾ ਇਤਰਤ ਨੇ ਦੱਸਿਆ ਕਿ ਪਿਛਲੇ 2 ਦਿਨਾਂ 'ਚ ਕਰੀਬ 280 ਵਿਦਿਆਰਥੀ ਦੇਹਰਾਦੂਨ ਤੋਂ ਅਤੇ ਕਰੀਬ 30 ਵਿਦਿਆਰਥੀ ਹਰਿਆਣਾ ਦੇ ਅੰਬਾਲਾ ਜ਼ਿਲੇ ਤੋਂ ਇੱਥੇ ਪੁੱਜੇ ਹਨ। ਉਨ੍ਹਾਂ ਨੇ ਦੱਸਿਆ ਕਿ ਕਰੀਬ 150 ਵਿਦਿਆਰਥੀ ਜੰਮੂ ਵੱਲ ਰਵਾਨਾ ਹੋ ਚੁਕੇ ਹਨ, ਜਿੱਥੋਂ ਉਹ ਕਸ਼ਮੀਰ ਘਾਟੀ ਸਥਿਤ ਆਪਣੇ-ਆਪਣੇ ਘਰ ਜਾਣਗੇ। ਇਤਰਤ ਨੇ ਕਿਹਾ,''ਵਿਦਿਆਰਥੀਆਂ ਨੇ ਕਿਹਾ ਸੀ ਕਿ ਉਹ ਮੋਹਾਲੀ 'ਚ ਰੁਕਣਾ ਚਾਹੁੰਦੇ ਹਨ, ਕਿਉਂਕਿ ਉਹ ਸਭ ਤੋਂ ਸੁਰੱਖਿਅਤ ਸਥਾਨ ਹੈ। ਅਸੀਂ ਉਨ੍ਹਾਂ ਨੂੰ ਇੱਥੇ ਅਸਥਾਈ ਰੂਪ ਨਾਲ ਰੁਕਣ 'ਚ ਮਦਦ ਕੀਤੀ।''
ਪੜ੍ਹਾਈ 'ਚ ਹੋਵੇਗਾ ਨੁਕਸਾਨ
ਉਨ੍ਹਾਂ ਨੇ ਕਿਹਾ,''ਇੱਥੋਂ ਦੇ ਅਧਿਕਾਰੀ ਸਾਡਾ ਸਹਿਯੋਗ ਅਤੇ ਮਦਦ ਕਰ ਰਹੇ ਹਨ। ਵਿਦਿਆਰਥੀਆਂ ਲਈ ਇਹ ਕਾਫੀ ਮਹੱਤਵਪੂਰਨ ਸਮਾਂ ਹੈ, ਕਿਉਂਕਿ ਫਾਈਨਲ ਪ੍ਰੀਖਿਆਵਾਂ ਆ ਰਹੀਆਂ ਹਨ ਅਤੇ ਇਸ ਨਾਲ ਉਨ੍ਹਾਂ ਦੀ ਪੜ੍ਹਾਈ 'ਚ ਨੁਕਸਾਨ ਹੋਵੇਗਾ, ਜਿਸ ਦਾ ਅਸਰ ਉਨ੍ਹਾਂ ਦੇ ਨੰਬਰਾਂ (ਗਰੇਡ) 'ਤੇ ਪਵੇਗਾ। ਇਕ ਵਿਦਿਆਰਥੀ ਨੇ ਦੋਸ਼ ਲਗਾਇਆ ਇਕ ਸ਼ਨੀਵਾਰ ਦੀ ਰਾਤ ਅੰਬਾਲਾ ਜ਼ਿਲੇ ਦੇ ਮੁਲਾਨਾ ਸਥਿਤ ਹੋਸਟਲ ਆਉਂਦੇ ਸਮੇਂ ਅਣਪਛਾਤੇ ਲੋਕਾਂ ਨੇ ਉਸ 'ਤੇ ਹਮਲਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੋਹਾਲੀ 'ਚ ਐਤਵਾਰ ਨੂੰ ਰਸਮੀ ਰੂਪ ਨਾਲ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਾਰੇ ਕਸ਼ਮੀਰੀ ਵਿਦਿਆਰਥੀਆਂ ਨੂੰ ਆਪਣੀ ਸਰਕਾਰ ਵਲੋਂ ਪੂਰਨ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਕਿਸੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਜਾਵੇਗੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹੋਈ ਸਰਗਰਮ
ਇਸ ਦੌਰਾਨ ਹਰਿਆਣਾ ਪੁਲਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਹੈ। ਵੀਡੀਓ ਮੁਲਾਨਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਕੁਝ ਲੋਕ ਕਸ਼ਮੀਰੀ ਵਿਦਿਆਰਥੀਆਂ ਨੂੰ ਮਕਾਨ ਖਾਲੀ ਕਰਨ ਲਈ ਕਹਿੰਦੇ ਦਿੱਸ ਰਹੇ ਹਨ। ਅੰਬਾਲਾ ਦੀ ਪੁਲਸ ਕਮਿਸ਼ਨਰ ਆਸਥਾ ਮੋਦੀ ਨੇ ਸੋਮਵਾਰ ਨੂੰ ਕਿਹਾ,''ਸੋਸ਼ਲ ਮੀਡੀਆ 'ਤੇ ਵਾਇਰਲ ਇਕ ਹੋਰ ਵੀਡੀਓ 'ਚ 2 ਵਿਦਿਆਰਥੀਆਂ ਨੂੰ ਮਕਾਨ ਖਾਲੀ ਕਰਨ ਲਈ ਧਮਕਾਇਆ ਜਾ ਰਿਹਾ ਹੈ।'' ਉਨ੍ਹਾਂ ਨੇ ਦੱਸਿਆ ਕਿ ਅੰਬਾਲਾ 'ਚ ਕਰੀਬ 600 ਕਸ਼ਮੀਰੀ ਵਿਦਿਆਰਥਈ ਹਨ, ਜਿਨ੍ਹਾਂ 'ਚੋਂ 400 ਨੇ ਮੁਲਾਨਾ ਦੇ ਨਿੱਜੀ ਯੂਨੀਵਰਸਿਟੀ 'ਚ ਦਾਖਲਾ ਲੈ ਰੱਖਿਆ ਹੈ। ਅਧਿਕਾਰੀ ਨੇ ਕਿਹਾ,''ਅਸੀਂ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਅਸੀਂ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਗੱਲ ਕਰ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਾਡੇ ਵਲੋਂ ਚੁੱਕੇ ਗਏ ਕਦਮਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ,''ਲਾਊਡ ਸਪੀਕਰ 'ਤੇ ਐਲਾਨ ਕਰ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦੇ ਰਹੇ ਹਾਂ। ਅਧਿਕਾਰੀ ਨੇ ਦੱਸਿਆ ਕਿ ਪੰਚਕੂਲਾ ਸਮੇਤ ਹਰਿਆਣਾ ਦੇ ਉਨ੍ਹਾਂ ਸਿੱਖਿਆ ਸੰਸਥਾਵਾਂ ਦੇ ਨੇੜੇ-ਤੇੜੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ, ਜਿੱਥੇ ਵੱਡੀ ਗਿਣਤੀ 'ਚ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਹਨ।
ਸੜਕ 'ਤੇ ਖੜ੍ਹੀ ਗੰਨੇ ਦੀ ਟਰਾਲੀ ਕਾਰਨ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਮੌਤ
NEXT STORY