ਅਬੋਹਰ (ਜ. ਬ.) – ਖੂੰਖਾਰ ਕਸ਼ਮੀਰੀ ਅੱਤਵਾਦੀ ਜਾਕੀਰ ਮੂਸਾ ਦੀ ਪੰਜਾਬ 'ਚ ਕਥਿਤ ਹਾਜ਼ਰੀ ਨੂੰ ਲੈ ਕੇ ਅਬੋਹਰ 'ਚ ਸੁਰੱਖਿਆ ਦੇ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ। ਅਬੋਹਰ ਦੇ ਪੁਲਸ ਕਪਤਾਨ ਵਿਨੋਦ ਚੌਧਰੀ ਦਾ ਕਹਿਣਾ ਹੈ ਕਿ ਪੂਰੇ ਪੰਜਾਬ 'ਚ ਜਾਕੀਰ ਮੂਸਾ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਧਿਆਨਯੋਗ ਹੈ ਕਿ ਬੀਤੇ 24 ਘੰਟਿਆਂ 'ਚ ਅਬੋਹਰ ਦੇ ਮੁੱਖ ਜਨਤਕ ਥਾਵਾਂ 'ਤੇ ਜਾਕੀਰ ਮੂਸਾ ਦੇ ਵੱਖ-ਵੱਖ ਚਿਹਰੇ ਵਾਲੇ ਪੋਸਟਰ ਕੰਧਾਂ 'ਤੇ ਲਾਏ ਜਾਣ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਹਾਜ਼ਰੀ ਨੂੰ ਲੈ ਕੇ ਲੋਕ ਜਾਣਕਾਰੀਆਂ ਸ਼ੇਅਰ ਕਰ ਰਹੇ ਹਨ।ਪੰਜਾਬ ਦੇ ਰਾਜਸਥਾਨ ਅਤੇ ਹਰਿਆਣੇ ਦੇ ਨਾਲ ਲੱਗਦੇ ਕੋਨੇ 'ਤੇ ਵਸੇ ਅਬੋਹਰ ਸ਼ਹਿਰ ਅੰਦਰ ਪੁਲਸ ਦੀ ਹਾਜ਼ਰੀ ਪਹਿਲਾਂ ਤੋਂ ਵਧ ਗਈ ਹੈ।
ਇਸ ਤੋਂ ਇਲਾਵਾ ਰਾਜਸਥਾਨ ਨੂੰ ਉੱਤਰ ਭਾਰਤ ਨਾਲ ਜੋੜਨ ਵਾਲੇ ਸ਼੍ਰੀਗੰਗਾਨਗਰ-ਬਠਿੰਡਾ ਟ੍ਰੈਕ 'ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।ਜੀ. ਆਰ. ਪੀ. ਅਤੇ ਆਰ. ਪੀ. ਐੱਫ. ਤੋਂ ਇਲਾਵਾ ਪੰਜਾਬ ਪੁਲਸ ਦੀ ਇਕ ਟੁਕੜੀ 24 ਘੰਟੇ ਰੇਲਵੇ ਸਟੇਸ਼ਨ 'ਤੇ ਡਿਊਟੀ ਦੇ ਰਹੀ ਹੈ। ਅਬੋਹਰ ਦੇ ਮਾਲ, ਬੱਸ ਸਟੈਂਡ, ਮੁੱਖ ਸਿੱਖਿਆ ਸੰਸਥਾਨ, ਬਾਜ਼ਾਰ ਦੀਆਂ ਮੁੱਖ ਕੰਧਾਂ ਅਤੇ ਰੇਲਵੇ ਸਟੇਸ਼ਨ ਦੇ ਬਾਹਰ ਪੁਲਸ ਪ੍ਰਸ਼ਾਸਨ ਵਲੋਂ ਖੂੰਖਾਰ ਅੱਤਵਾਦੀ ਜਾਕੀਰ ਮੂਸਾ ਦੀਆਂ ਵੱਖ-ਵੱਖ ਫੋਟੋਆਂ ਵਾਲੇ ਪੋਸਟਰ ਚਿਪਕਾ ਕੇ ਉਨ੍ਹਾਂ 'ਤੇ ਅਬੋਹਰ ਦੇ ਪੰਜ ਪੁਲਸ ਥਾਣਿਆਂ ਅਤੇ ਸਾਰੇ ਵੱਡੇ ਅਧਿਕਾਰੀਆਂ ਦੇ ਨੰਬਰ ਦੇ ਕੇ ਲੋਕਾਂ ਨੂੰ ਮਾੜੇ ਅਨਸਰਾਂ ਖਿਲਾਫ ਸੂਚਨਾ ਦੇਣ ਲਈ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਕਿ ਅੰਮ੍ਰਿਤਸਰ ਦੇ ਨੇੜੇ ਨਿਰੰਕਾਰੀ ਭਵਨ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ 'ਚ ਜਾਕੀਰ ਮੂਸਾ ਸਬੰਧੀ ਇਨਪੁਟ ਪੰਜਾਬ ਪੁਲਸ ਨੂੰ ਖੁਫੀਆ ਏਜੰਸੀਆ ਤੋਂ ਮਿਲੀ ਹੈ, ਜਿਸ ਤੋਂ ਬਾਅਦ ਫਿਰੋਜ਼ਪੁਰ-ਫਾਜ਼ਿਲਕਾ ਜ਼ਿਲੇ ਤੋਂ ਇਲਾਵਾ ਅਬੋਹਰ ਸਬ ਡਵੀਜ਼ਨ ਦੇ ਬਾਰਡਰ 'ਤੇ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ। ਰਾਜਸਥਾਨ ਨੂੰ ਜੋੜਨ ਵਾਲੀ ਅਬੋਹਰ-ਸ਼੍ਰੀਗੰਗਾਨਗਰ ਕੌਮੀ ਹਾਈਵੇ ਸੜਕ 'ਤੇ ਨਾਕੇਬੰਦੀ ਕੀਤੀ ਹੋਈ ਹੈ।
ਧਰਨਾ ਦੇਣ ਗਏ ਅਕਾਲੀ ਕਿਸਾਨਾਂ ਨਾਲ ਹੀ ਭਿੜੇ
NEXT STORY