ਜਲੰਧਰ,(ਧਵਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦਿੱਲੀ ਨੂੰ ਵਿਕਾਸ ਦੀ ਪਟੜੀ ਤੋਂ ਲਾਹੁਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਭਾਜਪਾ ਬਰਾਬਰ ਦੀ ਜ਼ਿੰਮੇਵਾਰ ਹੈ। ਜਾਖੜ ਨੇ ਵੀ ਦਿੱਲੀ 'ਚ ਕਾਂਗਰਸ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਜਦੋਂ ਪੰਦਰਾਂ ਸਾਲ ਤੱਕ ਕਾਂਗਰਸ ਦਾ ਰਾਜ ਰਿਹਾ ਅਤੇ ਦਿੱਲੀ ਦੀ ਵਾਗਡੋਰ ਮਰਹੂਮ ਸ਼ੀਲਾ ਦੀਕਸ਼ਿਤ ਦੇ ਹੱਥਾਂ 'ਚ ਰਹੀ ਤਾਂ ਉਸ ਸਮੇਂ ਦਿੱਲੀ ਦਾ ਨਾਂ ਦੇਸ਼ ਦੇ ਸਭ ਤੋਂ ਵੱਧ ਮੋਹਰੀ ਸ਼ਹਿਰਾਂ 'ਚ ਲਿਆ ਜਾਂਦਾ ਸੀ।
ਜਾਖੜ ਨੇ ਕਿਹਾ ਕਿ ਜੇਕਰ ਦਿੱਲੀ 'ਚ ਅੱਜ ਫਲਾਈਓਵਰਾਂ ਦਾ ਜਾਲ ਵਿਛਿਆ ਹੋਇਆ ਹੈ ਤਾਂ ਉਸ ਦਾ ਪੂਰਾ ਸਿਹਰਾ ਮਰਹੂਮ ਦੀਕਸ਼ਿਤ ਨੂੰ ਜਾਂਦਾ ਹੈ। ਕਾਂਗਰਸ ਦੇ ਸੱਤਾ ਤੋਂ ਹਟਣ ਤੋਂ ਬਾਅਦ ਕਦੇ ਭਾਜਪਾ ਕਦੇ ਆਮ ਆਦਮੀ ਪਾਰਟੀ ਨੇ ਆਪਣੀਆਂ ਸਰਕਾਰਾਂ ਬਣਾਈਆਂ ਪਰ ਦਿੱਲੀ 'ਚ ਵਿਕਾਸ ਦਾ ਦੌਰ ਮੁੜ ਕੇ ਕਦੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦਿੱਲੀ 'ਚ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਾਰਟੀ ਦੀ ਕਾਰਗੁਜ਼ਾਰੀ ਇਸ ਵਾਰ ਚੰਗੀ ਹੋਵੇਗੀ। ਕੇਜਰੀਵਾਲ ਦੇ ਦਾਅਵੇ ਖੋਖਲੇ ਹਨ ਅਤੇ ਦੂਜੇ ਪਾਸੇ , ਭਾਜਪਾ ਵੀ ਸੀ. ਏ. ਏ. ਵਰਗੇ ਮੁੱਦੇ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ।
ਬਹਿਬਲਕਲਾਂ ਗੋਲੀਕਾਂਡ ਮਾਮਲੇ ’ਚ ਆਇਆ ਨਵਾਂ ਮੋੜ, ਗਵਾਹਾਂ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
NEXT STORY