ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਚਹੁੰ ਮੁਖੀ ਵਿਕਾਸ ਨੂੰ ਮੁੱਖ ਰੱਖਦਿਆਂ ਦੁਨੀਆਂ ਦਾ ਪਹਿਲਾ ਅਜਿਹਾ ਵੈਬ ਪੋਰਟਲ ਤਿਆਰ ਕਰ ਰਹੀ ਹੈ, ਜਿਥੇ ਦਿੱਲੀ ਦਾ ਹਰ ਛੋਟਾ ਵੱਡਾ ਕਾਰੋਬਾਰੀ ਆਪਣਾ ਸਮਾਨ ਪੇਸ਼ ਕਰ ਸਕੇਗਾ ਅਤੇ ਪੂਰੀ ਦੁਨੀਆਂ ਵਿੱਚ ਵੇਚ ਸਕੇਗਾ। ਇਸ ਸੰਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਦਿੱਲੀ ਦੀਆਂ ਸਾਰੀਆਂ ਆਰਥਿਕ ਗਤੀਵਿੱਧੀਆਂ, ਸੇਵਾਵਾਂ ਇੱਕ ਪੋਰਟਲ ’ਤੇ ਹੋਣਗੀਆਂ, ਉਥੇ ਹੀ ਪੂਰੀ ਦੁਨੀਆਂ ਦੇ ਸਾਹਮਣੇ ਹੋਣਗੀਆਂ ਅਤੇ ਇਹ ਪੋਰਟਲ ਅਗਲੇ ਸਾਲ ਅਗਸਤ ਮਹੀਨੇ ਤੱਕ ਬਣ ਕੇ ਤਿਆਰ ਹੋ ਜਾਵੇਗਾ।
ਇਹ ਵੀ ਪੜ੍ਹੋ- ਦੀਵਾਲੀ ਦਾ ਤੋਹਫਾ: ਸਰਕਾਰ ਨੇ ਪੈਟਰੋਲ 'ਤੇ 5 ਅਤੇ ਡੀਜ਼ਲ 'ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾਇਆ
ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਦਿੱਲੀ ਵਿਖੇ ਡਿਜ਼ੀਟਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਸਮੇਤ ਪੂਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ, ‘‘ਅਸੀਂ ਦਿੱਲੀ ਦੇ ਕਾਰੋਬਾਰੀਆਂ, ਉਦਯੋਗਪਤੀਆਂ, ਵਪਾਰੀਆਂ ਦਾ ਕੰਮ ਵਧਾਉਣ ਦੀ ਨਵੀਂ ਪਹਿਲ ਕਰ ਰਹੇ ਹਾਂ, ਜਿਸ ਲਈ ‘ਦਿੱਲੀ ਬਾਜ਼ਾਰ’ ਨਾਂ ਦਾ ਇੱਕ ਵੈਬ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਪੋਰਟਲ ’ਤੇ ਦਿੱਲੀ ਦਾ ਹਰ ਕਾਰੋਬਾਰੀ ਆਪਣਾ ਸਮਾਨ ਪੇਸ਼ ਕਰ ਸਕੇਗਾ ਅਤੇ ਦੁਨੀਆਂ ਭਰ ’ਚ ਵੇਚ ਸਕੇਗਾ।’’ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਲੋਕ ਘਰ ਬੈਠੇ ਆਪਣੇ ਕੰਪਿਊਟਰ ਜਾਂ ਮੋਬਾਇਲ ਫੋਨ ਰਾਹੀਂ ਕਿਸੇ ਵੀ ਦੁਕਾਨ ਦੇ ਅੰਦਰ ਜਾ ਕੇ ਸਮਾਨ ਦੇਖ ਸਕਣਗੇ। ਨਾਲ ਹੀ ਸਟਾਰਟ ਅੱਪ ਨੂੰ ਆਪਣੇ ਸਮਾਨ ਨੂੰ ਪੋਰਟਨ ’ਤੇ ਵੇਚਣ ਦਾ ਬਹੁਤ ਵੱਡਾ ਮੌਕਾ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਇਸ ਪੋਰਟਲ ਦੇ ਆਉਣ ਨਾਲ ਦਿੱਲੀ ਦੀ ਜੀ.ਡੀ.ਪੀ, ਆਰਥਿਕ ਗਤੀਵਿਧੀਆਂ, ਰੋਜ਼ਗਾਰ, ਟੈਕਸ ਰੈਵਨਿਊ ਵੀ ਖ਼ੂਬ ਵਧੇਗਾ ਅਤੇ ਦਿੱਲੀ ਦੀ ਤਰੱਕੀ ਤੇਜੀ ਨਾਲ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੋਰਟਲ ’ਤੇ ਵਰਚੂਅਲ ਬਾਜ਼ਾਰ ਤਿਆਰ ਕੀਤਾ ਜਾ ਰਿਹਾ ਹੈ, ਜਿਵੇਂ ਦਿੱਲੀ ਵਿੱਚ ਖਾਨ ਮਾਰਕੀਟ ਹੈ। ਇਸ ਪੋਰਟਲ ’ਤੇ ਵੀ ਇੱਕ ਖਾਨ ਮਾਰਕੀਟ ਹੋਵੇਗੀ। ਇਸੇ ਤਰ੍ਹਾਂ ਲਾਜਪਤ ਨਗਰ ਮਾਰਕੀਟ, ਸਰੋਜਨੀ ਨਗਰ, ਹੌਜਖਾਸ ਮਾਰਕੀਟ ਸਮੇਤ ਡੀ.ਡੀ.ਏ ਦੀਆਂ ਛੋਟੀ ਛੋਟੀ ਕਲੋਨੀਆਂ ਦੇ ਅੰਦਰ ਦੀਆਂ ਮਾਰੀਕਟਾਂ ਵੀ ਇਸ ਪੋਰਟਲ ’ਤੇ ਦਰਜ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦੇ ਜਰੀਏ ਲੋਕ ਇਨਾਂ ਮਾਰਕੀਟਾਂ ਦੇ ਅੰਦਰ ਜਾ ਸਕਦੇ ਹਨ ਅਤੇ ਕਿਸੇ ਵੀ ਦੁਕਾਨ ਤੋਂ ਖ਼ਰੀਦਦਾਰੀ ਕਰ ਸਕਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਇਹ ਪੋਰਟਲ ਅਗਲੇ ਵਰ੍ਹੇ ਅਗਸਤ ਮਹੀਨੇ ਤੱਕ ਤਿਆਰ ਹੋ ਜਾਵੇਗਾ ਅਤੇ ਇਸ ਦੇ ਬਹੁਤ ਸਾਰੇ ਲਾਭ ਮਿਲਣਗੇ। ਜਿੱਥੇ ਦਿੱਲੀ ਦਾ ਹਰ ਵਪਾਰੀ, ਉਦਯੋਗਪਤੀ ਅਤੇ ਹਰ ਪੇਸ਼ੇਵਰ ਆਪਣਾ ਸਮਾਨ ਵੇਚ ਸਕੇਗਾ ਅਤੇ ਦੁਨੀਆਂ ਨਾਲ ਜੁੜ ਸਕੇਗਾ, ਉਥੇ ਹੀ ਪੂਰੀ ਦੁਨੀਆਂ ਵਿੱਚ ਕਿਤੋਂ ਵੀ ਕੋਈ ਵੀ ਵਿਅਕਤੀ ਦਿੱਲੀ ਵਿੱਚ ਸਮਾਨ ਖ਼ਰੀਦ ਸਕੇਗਾ। ਇਸ ਤੋਂ ਇਲਾਵਾ ਇਸ ਪੋਰਟਲ ਦੇ ਆਉਣ ਨਾਲ ਇੱਕ ਵੱਡੀ ਗੱਲ ਹੋਵੇਗੀ ਕਿ ਹੌਜਖਾਸ ਵਿੱਚ ਕੋਈ ੲੰਟੀਕ ਸ਼ਾਪ ਹੈ, ਉਸ ਦਾ ਕੋਈ ਸਮਾਨ ਲੰਡਨ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਪਸੰਦ ਆ ਗਿਆ ਅਤੇ ਉਹ ਉਸ ਸਮਾਨ ਨੂੰ ਖਰੀਦਣਾ ਚਾਹੁੰਦਾ। ਉਹ ਆਡਰ ਕਰ ਸਕਦਾ ਹੈ ਕਿ ਮੈਨੂੰ 200 ਜਾਂ 1000 ਪੀਸ ਭੇਜ ਦੇਣਾ ਤਾਂ ਇਸ ਤਰ੍ਹਾਂ ਦਿੱਲੀ ਦੇ ਕਾਰੋਬਾਰੀ ਦਾ ਸਮਾਨ ਪੂਰੀ ਦੁਨੀਆਂ ਵਿੱਚ ਵਿਕੇਗਾ।
ਇਹ ਵੀ ਪੜ੍ਹੋ- ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਅਗਲੀਆਂ ਚੋਣਾਂ ਦਾ ਟ੍ਰੇਲਰ ਹੈ ਜ਼ਿਮਨੀ ਚੋਣਾਂ ਦੇ ਨਤੀਜੇ : ਸੰਧਵਾਂ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਦਿੱਲੀ ਬਾਜ਼ਾਰ ਵੈਬ ਪੋਰਟਲ ਦਾ ਸਥਾਨਕ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਜਿਵੇਂ ਸ਼ਾਲੀਮਾਰ ਬਾਗ ਵਿੱਚ ਲੋਕ ਰਹਿੰਦੇ ਹਨ ਅਤੇ ਉਹ ਆਪਣੇ ਨੇੜੇ ਤੇੜੇ ਦੇ ਇੱਕ ਦੋ ਜਾਂ ਤਿੰਨ ਕਿਲੋਮੀਟਰ ਦੇ ਦਾਇਰੇ ਅੰਦਰ ਆਉਂਦੀਆਂ ਮਾਰਕੀਟਾਂ ਵਿੱਚ ਕਿਹੜੀਆਂ ਕਿਹੜੀਆਂ ਦੁਕਾਨਾਂ ਹਨ, ਕੀ ਕੀ ਸਮਾਨ ਵਿਕਦਾ ਅਜਿਹਾ ਸਭ ਦੇਖ ਸਕਦੇ ਹਨ। ਇਸ ਤਰੀਕੇ ਨਾਲ ਦਿੱਲੀ ਦੀ ਆਮਦਨ ਵਧੇਗੀ ਅਤੇ ਤਰੱਕੀ ਦੀ ਨਵੀਂ ਲਹਿਰ ਚੱਲੇਗੀ।
ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਦੀਵਾਲੀ ਦਾ ਮੌਕਾ ਹੈ, ਸਾਰੇ ਲੋਕ ਖ਼ੁਸ ਹਨ ਅਤੇ ਕੋਰੋਨਾ ਘੱਟ ਹੋ ਗਿਆ ਹੈ, ਪਰ ਸਾਰੇ ਲੋਕ ਕੋਰੋਨਾ ਸੰਬੰਧੀ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ ਅਤੇ ਮਾਸਕ ਜ਼ਰੂਰ ਪਾਉਣ। ਇਸ ਦੇ ਨਾਲ ਉਨ੍ਹਾਂ ਡੇਂਗੂ ਤੋਂ ਬਚਾਅ ਲਈ ਬਰਤਨਾਂ ਅਤੇ ਗਮਲਿਆਂ ਵਿੱਚ ਖੜ੍ਹੇ ਪਾਣੀ ਨੂੰ ਡੋਲਣ ਅਤੇ ਉਸ ਦੀ ਥਾਂ ਤਾਜ਼ਾ ਪਾਣੀ ਭਰਨ ਦੀ ਵੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕੱਲ ਸ਼ਾਮ 7 ਵਜੇ ਉਹ ਆਪਣੇ ਮੰਤਰੀ ਨਾਲ ਦਿੱਲੀ ਵਿੱਚ ਦੀਵਾਲੀ ਪੂਜਾ ਕਰਨਗੇ। ਇਸ ਪੂਜਾ ਦਾ ਸਾਰੇ ਟੈਨੀਵਿਜ਼ਨ ਚੈਨਲਾਂ ’ਤੇ ਸਿੱਧਾ ਪ੍ਰਸ਼ਾਰਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਲੀਵਿਜ਼ੀਨਾਂ ’ਤੇ ਪ੍ਰਸਾਰਣ ਰਾਹੀਂ ਪੂਜਾ ਵਿੱਚ ਸ਼ਾਮਲ ਹੋਣ ਤਾਂ ਜੋ ਸਾਰਿਆਂ ਦੀ ਖੁਸ਼ੀ ਲਈ ਅਰਦਾਸ ਕੀਤੀ ਜਾ ਸਕੇਗਾ।
SHO ਸਦਰ ਪ੍ਰਵੀਨ ਸ਼ਰਮਾ ਨੇ ਸੰਭਾਲਿਆ ਚਾਰਜ
NEXT STORY