ਚੰਡੀਗੜ੍ਹ : ਕੇਰਲ ਦੇ ਕੋਝੀਕੋਡ 'ਚ ਇਕ ਵੱਡੇ ਜਹਾਜ਼ ਹਾਦਸੇ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀਂ ਹੋ ਗਏ। ਇਸ ਹਾਦਸੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਕਿ ਜਹਾਜ਼ ਹਾਦਸੇ ਦੌਰਾਨ ਪਾਇਲਟ ਸਮੇਤ ਕਈ ਲੋਕਾਂ ਦੀ ਜਾਨ ਚਲੀ ਗਈ, ਜਿਸ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਹਵਸ ਦੇ ਭੁੱਖਿਆਂ ਨੇ ਮੰਦਬੁੱਧੀ ਨੌਜਵਾਨ ਨਾਲ ਕੀਤੀ ਬਦਫੈਲੀ
ਕੈਪਟਨ ਨੇ ਹਾਦਸੇ ਦੌਰਾਨ ਜ਼ਖਮੀਂ ਹੋਏ ਲੋਕਾਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਪਾਇਲਟ ਵਿੰਗ ਕਮਾਂਡਰ ਦੀਪਕ ਸਾਥੇ ਜੀ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਸਮੇਂ 'ਤੇ ਇੰਜਣ ਨੂੰ ਬੰਦ ਕਰਕੇ ਕਈ ਲੋਕਾਂ ਦੀ ਜਾਨ ਬਚਾ ਲਈ। ਦੱਸਣਯੋਗ ਹੈ ਕਿ ਕੇਰਲ ਦੇ ਕੋਝੀਕੋਡ 'ਚ ਸ਼ੁੱਕਰਵਾਰ ਸ਼ਾਮ ਇਕ ਵੱਡਾ ਜਹਾਜ਼ ਹਾਦਸਾ ਵਾਪਰਿਆ, ਜਿਸ ਦੌਰਾਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਂਡ ਵੱਲੋਂ ਗੱਲ ਨਾ ਸੁਣੇ ਜਾਣ 'ਤੇ 'ਬਾਜਵਾ' ਦਾ ਸਪੱਸ਼ਟੀਕਰਨ
ਅਸਲ 'ਚ 'ਵੰਦੇ ਭਾਰਤ ਮਿਸ਼ਨ' ਤਹਿਤ ਏਅਰ ਇੰਡੀਆ ਐਕਸਪ੍ਰੈਸ ਏਐੱਕਸਬੀ 1344, ਬੋਇੰਗ 737 ਦੁਬਈ ਤੋਂ ਕੋਝੀਕੋਡ ਆ ਰਿਹਾ ਸੀ। ਜਹਾਜ਼ ਰਨਵੇਅ ਨੂੰ ਪਾਰ ਕਰਦਾ ਹੋਇਆ ਕੰਧ ਨਾਲ ਟਕਰਾਇਆ ਅਤੇ ਦੋ ਹਿੱਸਿਆਂ 'ਚ ਵੰਡਿਆ ਗਿਆ।
ਇਹ ਵੀ ਪੜ੍ਹੋ : ਗਲੀ 'ਚ ਖੇਡਣ ਗਿਆ ਬੇਟਾ ਘਰ ਨਾ ਮੁੜਿਆ, ਪਾਣੀ ਵਾਲੀ ਹੌਦੀ 'ਚ ਨਜ਼ਰ ਮਾਰਦੇ ਹੀ ਪਿਤਾ ਦੇ ਉੱਡੇ ਹੋਸ਼
ਪੰਜਾਬ 'ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ
NEXT STORY