ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਅਤੇ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਿਆਂ ਦੀਆਂ ਕੰਧਾਂ 'ਤੇ ਸ਼ਰਾਰਤੀ ਤੱਤਾਂ ਨੇ 'ਖਾਲਿਸਤਾਨ ਜ਼ਿੰਦਾਬਾਦ ਜਨਮਤ 2020' ਦੇ ਨਾਅਰੇ ਲਿਖ ਦਿੱਤੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰਾ ਸਥਿਤ ਪੁਲਸ ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਗੁਰਦੁਆਰਾ ਛੋਟਾ ਘੱਲੂਘਾਰਾ ਨਾਲ ਸਬੰਧਤ ਸ੍ਰੀ ਹਰਿਮੰਦਰ ਸਾਹਿਬ 'ਚ ਵਾਪਰੇ ਘਟਨਾਚੱਕਰ ਦੇ ਬਾਅਦ ਡਰ ਦਾ ਮਹੌਲ ਪੈਦਾ ਕਰਨ ਦੇ ਉਦੇਸ਼ ਨਾਲ ਕੁਝ ਗੈਰ ਸਮਾਜਿਕ ਤੱਤਾਂ ਨੇ ਐੱਸ. ਜੀ. ਪੀ. ਸੀ. ਦਫਤਰ ਦੀ ਕੰਧ ਦੇ ਇਲਾਵਾ ਗਲਿਆਰਾ ਸਥਿਤ ਗੁਰਦੁਆਰਿਆਂ ਦੀਆਂ ਕੰਧਾਂ 'ਤੇ 'ਖਾਲਿਸਤਾਨ ਜ਼ਿੰਦਾਬਾਦ ਜਨਮਤ 2020' ਦੇ ਨਾਅਰੇ ਲਿਖ ਦਿੱਤੇ ਹਨ।
ਉਨ੍ਹਾਂ ਨੇ ਦੱਸਿਆ ਕਿ ਮਾਮਲਾ ਗੰਭੀਰ ਹੋਣ ਕਾਰਨ ਇਸ ਸਬੰਧ 'ਚ ਕਾਨੂੰਨੀ ਰਾਏ ਲੈਣ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪ੍ਰਤੱਖਦਰਸ਼ੀਆਂ ਅਨੁਸਾਰ ਉਨ੍ਹਾਂ ਨੇ ਨਾਅਰੇ ਲਿਖਣ ਵਾਲੇ ਕ੍ਰਿਪਾਨਧਾਰੀ ਲੋਕਾਂ ਨੂੰ ਤਰਨਤਾਰਨ ਮਾਰਗ 'ਤੇ ਸਥਿਤ ਗੁਰਦੁਆਰਾ ਸ਼ਹੀਦਾਂ ਵੱਲ ਜਾਂਦੇ ਹੋਏ ਦੇਖਿਆ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਿਛਲੇ ਦੋ ਦਿਨਾਂ ਦੇ ਘਟਨਾਚੱਕਰ ਦਾ ਫਾਇਦਾ ਉਠਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਲਿਖੇ ਗਏ ਨਾਅਰਿਆਂ ਦੇ ਸ਼ਬਦਾਂ 'ਚ ਕਈ ਗਲਤੀਆਂ ਪਾਈਆਂ ਗਈਆਂ ਹਨ। ਅਜਿਹੇ ਸ਼ਬਦਾਂ ਦੀ ਵਰਤੋਂ ਸਿਰਫ ਕੈਨੇਡੀਆਈ ਪੰਜਾਬੀ 'ਚ ਕੀਤੀ ਜਾਂਦੀ ਹੈ।
2 ਕਾਰਾਂ ਦੀ ਟੱਕਰ ਦੌਰਾਨ 4 ਜ਼ਖਮੀ
NEXT STORY