ਨਾਭਾ (ਜੈਨ) - ਇਸ ਰਿਆਸਤੀ ਨਗਰੀ ਦੀ ਸ਼ਾਹੀ ਕਿਲਾ ਮੁਬਾਰਕ ਇਮਾਰਤ ਦੇ ਸ਼ਾਹੀ ਦਰਬਾਰ ਦੇ ਮੁੱਖ ਗੇਟ ਦੀ ਕੰਧ 'ਤੇ ਖਾਲਿਸਤਾਨੀ ਜ਼ਿੰਦਾਬਾਦ-2020 ਅਤੇ ਸਿੱਖ ਰਿਫਰੈਂਡਮ ਜ਼ਿੰਦਾਬਾਦ-2020 ਦੇ ਨਾਅਰੇ ਲਿਖੇ ਗਏ ਹਨ, ਜਿਸ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਵਰਣਨਯੋਗ ਹੈ ਕਿ ਕੁਝ ਅਰਸਾ ਪਹਿਲਾਂ ਸਰਕਾਰੀ ਰਿਪੁਦਮਨ ਕਾਲਜ ਅਤੇ ਸਟੇਡੀਅਮ ਦੀ ਇਮਾਰਤ 'ਤੇ ਵੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਾਲੇ ਰੰਗ ਵਿਚ ਅਜਿਹੇ ਹੀ ਨਾਅਰੇ ਲਿਖੇ ਗਏ ਸਨ। ਫਿਰ ਅਲੌਹਰਾਂ ਗੇਟ ਲਾਗੇ ਸਕੂਲ ਇਮਾਰਤ 'ਤੇ ਅਜਿਹੇ ਨਾਅਰੇ ਲਿਖੇ ਗਏ ਪਰ ਕੋਤਵਾਲੀ ਪੁਲਸ ਨੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ। ਜਾਂਚ ਤਾਂ ਦੂਰ ਦੀ ਗੱਲ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਫਿਲਮੀ ਸਟਾਈਲ ਵਿਚ 2 ਸਾਲ ਪਹਿਲਾਂ 29 ਮਾਰਚ ਨੂੰ ਸਥਾਨਕ ਜਨਰਲ ਸ਼ਿਵਦੇਵ ਸਿੰਘ ਸਰਕਾਰੀ ਹਸਪਤਾਲ ਕੰਪਲੈਕਸ ਵਿਚੋਂ ਗੈਂਗਸਟਰ ਪਿੰਦਾ ਨੂੰ ਹੱਥਕੜੀਆਂ ਸਮੇਤ ਅਣਪਛਾਤੇ ਹਮਲਾਵਰ ਫਾਇਰਿੰਗ ਕਰ ਕੇ ਭਜਾ ਕੇ ਲੈ ਗਏ ਸਨ। 2 ਵਾਰੀ ਅਲੌਹਰਾਂ ਗੇਟ ਚੌਕ ਵਿਚ ਫਾਇਰਿੰਗ ਕਰ ਕੇ ਏ. ਟੀ. ਐੱਮ. ਵਿਚੋਂ 60 ਲੱਖ ਰੁਪਏ ਕੈਸ਼ ਲੁੱਟਿਆ ਤੇ ਗੰਨਮੈਨ ਦੀ ਹੱਤਿਆ ਹੋਈ। ਨਵੰਬਰ 2016 ਵਿਚ ਨਾਭਾ ਜੇਲ ਬਰੇਕ ਕਾਂਡ ਵਾਪਰਿਆ। ਇਥੇ ਹੀ ਬੱਸ ਨਹੀਂ ਸਥਾਨਕ 2 ਜੇਲਾਂ ਦੀਆਂ ਬੈਰਕਾਂ ਵਿਚ ਬੰਦ ਹਵਾਲਾਤੀਆਂ/ ਕੈਦੀਆਂ/ ਅੱਤਵਾਦੀਆਂ ਅਤੇ ਗੈਂਗਸਟਰਾਂ ਤੋਂ 100 ਤੋਂ ਵੱਧ ਮੋਬਾਇਲ, ਸਿਮਾਂ, ਬੈਟਰੀਆਂ ਕੁਝ ਅਰਸੇ ਵਿਚ ਬਰਾਮਦ ਹੋਈਆਂ। ਦੋ ਥਾਣਿਆਂ ਵਿਚ ਮਾਮਲੇ ਦਰਜ ਹੋਣ ਤੋਂ ਬਾਅਦ ਵੀ ਕੇਸਾਂ ਦੀ ਜਾਂਚ ਠੰਡੇ ਬਸਤੇ ਵਿਚ ਪੈ ਗਈ, ਜਿਸ ਕਾਰਨ ਮੁੱਖ ਮੰਤਰੀ ਤੇ 2 ਕੈਬਨਿਟ ਵਜ਼ੀਰਾਂ ਦੇ ਜ਼ਿਲੇ ਵਿਚ ਮਾੜੇ ਅਨਸਰਾਂ ਦੇ ਹੌਸਲੇ ਵਧ ਰਹੇ ਹਨ ਅਤੇ ਆਮ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕੋਈ ਵੀ ਪੁਲਸ ਅਧਿਕਾਰੀ ਮੀਡੀਆ ਨੂੰ ਸਮੇਂ ਸਿਰ ਸਹੀ ਜਾਣਕਾਰੀ ਨਹੀਂ ਦਿੰਦਾ।
ਦੇਖਣ ਵਿਚ ਆਇਆ ਹੈ ਕਿ 5 ਦਿਨ ਪਹਿਲਾਂ ਬੰਦ ਦੀ ਕਾਲ ਸਮੇਂ ਇਥੇ ਪੁਲਸ ਅਧਿਕਾਰੀ ਨੇ ਸਾਰੇ ਵਪਾਰੀਆਂ ਦੀ ਮੀਟਿੰਗ ਬੁਲਾ ਕੇ ਕਾਰੋਬਾਰ ਬੰਦ ਰੱਖਣ ਲਈ ਹੁਕਮ ਦਿੱਤਾ, ਜਿਸ ਕਾਰਨ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਮਾੜੇ ਅਨਸਰਾਂ ਖਿਲਾਫ ਕਾਰਵਾਈ ਨਾ ਕਰਨਾ ਪੁਲਸ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ।
ਸੇਵਾ ਕੇਂਦਰ ਵੱਲ ਪਾਵਰਕਾਮ ਮਹਿਕਮੇ ਦਾ 60,580 ਰੁਪਏ ਖੜ੍ਹਾ ਬਕਾਇਆ
NEXT STORY