ਖੰਨਾ (ਸੁਖਵਿੰਦਰ ਕੌਰ,ਬੀ.ਐੱਨ.410/3)-ਓਵਰਸੀਜ਼ ਐਜੂਕੇਸ਼ਨ ਲਈ ਗਾਈਡੈਂਸ ਦੇ ਕੇ ਹਜ਼ਾਰਾਂ ਹੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਚੁੱਕੀ ਸੰਸਥਾ ਮਾਈਂਡ ਮੇਕਰ ਦੇ ਖੰਨਾ ਸ਼ਹਿਰ ਵਿਚਲੇ ਮੁੱਖ ਇੰਸਟੀਚਿਊਟ ਵਿਖੇ ਕੈਨੇਡਾ ਦੀ ਯੂਨੀਵਰਸਿਟੀ ਵਲੋਂ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮਾਈਂਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਊਂਟ ਵਿਨਸੇਂ ਯੂਨੀਵਰਸਿਟੀ ਕੈਨੇਡਾ ਦੇ ਹੈਲੀਫੈਕਸ (ਨੋਵਾ ਸਕੋਸ਼ਿਆ) ਸ਼ਹਿਰ ’ਚ ਸਥਿਤ ਹੈ, ਜਿੱਥੇ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਪਡ਼੍ਹਾਈ ਲਈ ਬਹੁਤ ਹੀ ਸੁਖਾਵਾਂ ਮਾਹੌਲ ਹੈ। ਯੂਨੀਵਰਸਿਟੀ ਦੀ ਪ੍ਰਤੀਨਿਧੀ ਮੈਡਮ ਚਿਤਰਾ ਸੈਣੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਜਿਵੇਂ ਕਿ ਡਿਪਲੋਮਾ ਇਨ ਟੂਰਿਜ਼ਮ, ਬਿਜ਼ਨੈੱਸ ਐਡਮਿਨਸਟ੍ਰੇਸ਼ਨ, ਬੈਚਲਰਜ਼ ਡਿਗਰੀ ਇਨ ਚਾਈਲਡ ਐਂਡ ਯੂਥ ਕੇਅਰ, ਮਾਸਟਰਜ਼ ਇਨ ਹਿਊਮਨ ਨਿਊਟ੍ਰੀਸ਼ਨ ਅਤੇ ਮਾਸਟਰ ਆਫ਼ ਐਜੂਕੇਸ਼ਨ ਐਂਡ ਪ੍ਰਾਈਡ ਲੌਂਗ ਲਰਨਿੰਗ ਬਾਰੇ ਬਡ਼ੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੁਆਰਾ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੈਡਮ ਚਿਤਰਾ ਸੈਣੀ ਨੇ ਦੱਸਿਆ ਕਿ ਕੋਰਸ ਪੂਰਾ ਕਰਨ ਤੋਂ ਬਾਅਦ ਕੰਮ ਲੈਣ ਲਈ ਵਿਦਿਆਰਥੀਆਂ ਨੂੰ ਨੌਕਰੀ ਸੁਖਾਲੇ ਹੀ ਮਿਲ ਜਾਂਦੀ ਹੈ, ਜਿਸ ਨਾਲ ਨੋਵਾ ਸਕੋਸ਼ਿਆ ’ਚ ਪੀ. ਆਰ. ਹਾਸਲ ਕਰਨ ’ਚ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਉਨ੍ਹਾਂ ਅੱਗੇ ਦੱਸਿਆ ਕਿ ਲੋਡ਼ੀਂਦੇ ਕੋਰਸਾਂ ਲਈ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਮੈਥਸ ਦੀ ਤਿਆਰੀ ਫ਼੍ਰੀ ਕਰਵਾਈ ਜਾਂਦੀ ਹੈ। ਮਾਈਂਡ ਮੇਕਰ ਵਲੋਂ ਡਾਇਰੈਕਟਰ ਕੰਵਲਪ੍ਰੀਤ ਕੌਰ, ਡਾਇਰੈਕਟਰ ਆਪਰੇਸ਼ਨਜ਼ ਭਰਤ ਕੁਮਾਰ, ਕਮਲ ਚਾਵਲਾ ਅਸਿਸਟੈਂਟ ਮੈਨੇਜਰ ਓਵਰਸੀਜ਼ ਐਜੂਕੇਸ਼ਨ, ਮੈਡਮ ਸੰਦੀਪ ਕੌਰ ਅਤੇ ਮੈਡਮ ਸਵਾਤੀ ਨੇ ਵਿਦਿਆਰਥੀਆਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕਰਨ ’ਤੇ ਮੈਡਮ ਚਿਤਰਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਮੈਡਮ ਚਿਤਰਾ ਨੂੰ ਸਨਮਾਨਤ ਕਰਦੇ ਡਾਇਰੈਕਟਰ ਕੰਵਲਪ੍ਰੀਤ ਕੌਰ ਤੇ ਹੋਰ।
ਆਡ਼੍ਹਤੀ ਐਸੋਸੀਏਸ਼ਨ ਦੀ ਚੋਣ ਸੂਬੇ ’ਚ ਲੱਗੇ ਚੋਣ ਜ਼ਾਬਤੇ ਦੀ ਚਡ਼੍ਹ ਸਕਦੀ ਹੈ ਭੇਟ
NEXT STORY