ਖੰਨਾ (ਵਿਪਨ ਬੀਜਾ) : ਕੋਈ ਵੇਲਾ ਸੀ ਜਦੋਂ ਕਿਸੇ ਪਿੰਡ 'ਚ ਬਾਰਾਤ ਆਉਂਦੀ ਸੀ ਤਾਂ ਪੂਰਾ ਪਿੰਡ ਬਾਰਾਤ ਦੀ ਆਓ-ਭਗਤ 'ਚ ਲੱਗ ਜਾਂਦਾ ਸੀ। ਪਰ ਖੰਨਾ ਦੇ ਨਵਾਂਪਿੰਡ 'ਚ ਵਿਆਹੁਣ ਢੁੱਕੇ ਬਾਰਾਤੀਆਂ ਨੂੰ ਵਿਚੋਲਿਆਂ ਤੇ ਕੁਝ ਪਿੰਡ ਵਾਲਿਆਂ ਨੇ ਕੁੱਟ ਸੁੱਟਿਆ। ਜਾਣਕਾਰੀ ਮੁਤਾਬਕ ਬਾਰਾਤ ਦਾ ਕਸੂਰ ਸਿਰਫ ਏਨਾ ਸੀ ਕਿ ਉਹ ਸਮੇਂ ਤੋਂ ਅੱਧਾ ਕੁ ਘੰਟਾ ਲੇਟ ਹੋ ਗਈ। ਜਿਸ ਤੋਂ ਭੜਕੇ ਵਿਚੋਲਿਆਂ ਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਨਾ ਸਿਰਫ ਬਾਰਾਤੀਆਂ ਨੂੰ ਗਾਲ੍ਹਾਂ ਕੱਢੀਆਂ ਸਗੋਂ ਇੱਟਾਂ-ਰੋੜਿਆਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਮੁੰਡੇ ਦੇ ਮਾਮੇ ਸਣੇ ਜ਼ਖਮੀ ਹੋਏ ਬਾਰਾਤੀਆਂ ਨੇ ਪੁਲਸ ਨੂੰ ਇਸਦੀ ਲਿਖਤੀ ਸ਼ਿਕਇਤ ਦਿੱਤੀ ਹੈ। ਇਸ ਸਬੰਧੀ ਪੁਲਸ ਨੇ ਬਾਰਾਤੀਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਲਾਂਕਿ ਰੌਲੇ-ਰੱਪੇ ਦਾ ਬਾਵਜੂਦ ਕੁੜੀ ਦੀ ਵਿਦਾਈ ਹੋ ਗਈ ਪਰ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਚਰਚਾ ਛਿੜੀ ਹੋਈ ਹੈ।
ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਵਧਿਆ ਵਿਦਿਆਰਥੀਆਂ ਦਾ ਰੁਝਾਨ
NEXT STORY